Haryana News : ਯਮੁਨਾਨਗਰ ਵਿਚ 3 ਪੁਲਿਸ ਮੁਲਾਜ਼ਮ ਮੁਅੱਤਲ
Published : Jun 13, 2025, 12:12 pm IST
Updated : Jun 13, 2025, 12:12 pm IST
SHARE ARTICLE
3 Police Personnel Suspended in Yamunanagar Latest News in Punjabi
3 Police Personnel Suspended in Yamunanagar Latest News in Punjabi

Haryana News : ਛੇੜਛਾੜ ਦੀ ਸ਼ਿਕਾਇਤ ਕਰਨ ਆਏ ਪਿਤਾ-ਧੀ ਦੀ ਕੁੱਟਮਾਰ

3 Police Personnel Suspended in Yamunanagar Latest News in Punjabi : ਯਮੁਨਾਨਗਰ ਦੇ ਫ਼ਰਕਪੁਰ ਥਾਣੇ ਵਿਚ ਇਕ ਨਾਬਾਲਗ਼ ਲੜਕੀ ਤੇ ਉਸ ਦੇ ਪਿਤਾ 'ਤੇ ਕਥਿਤ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਨੇ ਦੋਸ਼ ਲਗਾਇਆ ਕਿ ਜਦੋਂ ਉਹ ਛੇੜਛਾੜ ਤੇ ਹਮਲੇ ਦੀ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ ਤਾਂ ਪੁਲਿਸ ਮੁਲਾਜ਼ਮਾਂ ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਗਿਆ।

ਸ਼ਾਮ ਨੂੰ ਥਾਣੇ ਤੋਂ ਬਾਹਰ ਆ ਕੇ ਪੀੜਤ ਸਿੱਧੇ ਐਸਪੀ ਸੁਰੇਂਦਰ ਭੌਰੀਆ ਕੋਲ ਗਏ। ਇਸ 'ਤੇ ਜਦੋਂ ਐਸਪੀ ਨੇ ਥਾਣੇ ਵਿਚ ਜਾਂਚ ਲਈ ਪੁੱਛਗਿੱਛ ਕੀਤੀ ਤਾਂ ਜਲਦਬਾਜ਼ੀ ਵਿਚ ਛੇੜਛਾੜ ਦੇ ਦੋਸ਼ੀ ਵਿਰੁਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਇਸ ਦੇ ਨਾਲ ਹੀ ਐਸਪੀ ਨੇ ਤੁਰਤ ਮਾਮਲੇ ਵਿਚ ਪੁਲਿਸ ਮੁਲਾਜ਼ਮਾਂ ਏਐਸਆਈ ਸੋਨਾ ਦੇਵੀ, ਏਐਸਆਈ ਅਸ਼ੋਕ ਕੁਮਾਰ ਅਤੇ ਹੈੱਡ ਕਾਂਸਟੇਬਲ ਮਮਤਾ ਰਾਣੀ ਨੂੰ ਮੁਅੱਤਲ ਕਰ ਦਿਤਾ।

ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਇਕ ਵਿਅਕਤੀ ਅਪਣੀ 17 ਸਾਲਾ ਨਾਬਾਲਗ਼ ਧੀ ਨਾਲ ਫ਼ਰਕਪੁਰ ਥਾਣੇ ਪਹੁੰਚਿਆ। ਉਨ੍ਹਾਂ ਨੇ ਦਸਿਆ ਕਿ ਗੁਆਂਢ ਵਿਚ ਰਹਿਣ ਵਾਲੇ ਕੈਲਾਸ਼ ਨਾਮ ਦੇ ਇਕ ਨੌਜਵਾਨ ਨੇ ਉਸ ਦੀ ਧੀ ਨਾਲ ਛੇੜਛਾੜ ਕੀਤੀ ਅਤੇ ਵਿਰੋਧ ਕਰਨ 'ਤੇ ਉਸ ਨੂੰ ਕੁੱਟਿਆ।

ਦੋਸ਼ ਹੈ ਕਿ ਇਸ ਦੌਰਾਨ ਥਾਣੇ ਵਿਚ ਮੌਜੂਦ ਏਐਸਆਈ ਸੋਨਾ ਦੇਵੀ, ਏਐਸਆਈ ਅਸ਼ੋਕ ਕੁਮਾਰ ਅਤੇ ਹੈੱਡ ਕਾਂਸਟੇਬਲ ਮਮਤਾ ਰਾਣੀ ਨੇ ਪੀੜਤਾਂ 'ਤੇ ਦੋਸ਼ ਲਗਾਏ। ਪੁਲਿਸ ਕਰਮਚਾਰੀਆਂ ਨੇ ਪੀੜਤਾਂ ਨੂੰ ਝੂਠਾ ਕਿਹਾ। ਪੀੜਤਾ ਨੇ ਦਸਿਆ ਕਿ ਸ਼ਿਕਾਇਤ ਦਾ ਖਰੜਾ ਤਿੰਨ ਵਾਰ ਬਦਲਿਆ ਅਤੇ ਜਦੋਂ ਪਿਤਾ ਨੇ ਵਿਰੋਧ ਕੀਤਾ ਤਾਂ ਉਸ ਨੂੰ ਥਾਣੇ ਦੇ ਇਕ ਕਮਰੇ ਵਿਚ ਬੰਦ ਕਰ ਦਿਤਾ ਗਿਆ ਅਤੇ ਡੰਡਿਆਂ ਨਾਲ ਕੁੱਟਿਆ ਗਿਆ।

ਪੀੜਤ ਦਾ ਦੋਸ਼ ਹੈ ਕਿ ਇਸ ਦੌਰਾਨ ਜਦੋਂ ਨਾਬਾਲਗ਼ ਧੀ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਥੱਪੜ ਵੀ ਮਾਰਿਆ ਗਿਆ। ਜਦੋਂ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਸੀ, ਤਾਂ ਥਾਣੇ ਵਿਚ ਛੇੜਛਾੜ ਦੇ ਦੋਸ਼ੀ ਨਾਲ ਚੰਗਾ ਵਿਵਹਾਰ ਕੀਤਾ ਜਾ ਰਿਹਾ ਸੀ, ਜਦਕਿ ਉਨ੍ਹਾਂ 'ਤੇ ਸਮਝੌਤੇ ਲਈ ਵੀ ਦਬਾਅ ਪਾਇਆ ਜਾ ਰਿਹਾ ਸੀ। ਸ਼ਾਮ ਨੂੰ, ਥਾਣੇ ਤੋਂ ਨਿਕਲਣ ਤੋਂ ਬਾਅਦ, ਪੀੜਤਾ ਸਿੱਧੀ ਐਸਪੀ ਸੁਰੇਂਦਰ ਭੌਰੀਆ ਕੋਲ ਗਈ ਅਤੇ ਸਾਰੀ ਘਟਨਾ ਬਾਰੇ ਸ਼ਿਕਾਇਤ ਕੀਤੀ।

ਐਸਪੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਤੁਰਤ ਕਾਰਵਾਈ ਕੀਤੀ। ਛੇੜਛਾੜ ਦੇ ਦੋਸ਼ੀ ਕੈਲਾਸ਼ ਵਿਰੁਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਨਾਲ ਹੀ, ਤਿੰਨ ਦੋਸ਼ੀ ਪੁਲਿਸ ਕਰਮਚਾਰੀਆਂ ਏਐਸਆਈ ਸੋਨਾ ਦੇਵੀ, ਏਐਸਆਈ ਅਸ਼ੋਕ ਕੁਮਾਰ ਅਤੇ ਹੈੱਡ ਕਾਂਸਟੇਬਲ ਮਮਤਾ ਰਾਣੀ ਨੂੰ ਤੁਰਤ ਮੁਅੱਤਲ ਕਰ ਦਿਤਾ ਗਿਆ।

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement