Amit Shah News: ਅਮਿਤ ਸ਼ਾਹ ਦੇ ਬਿਆਨ ਮਗਰੋਂ ਬਜ਼ੁਰਗ ਆਗੂਆਂ ਨੂੰ ਰਾਹਤ! 70 ਸਾਲ ਤੋਂ ਵੱਧ ਉਮਰ ਦੇ ਆਗੂਆਂ ਵਿਚ ਟਿਕਟ ਦੀ ਉਮੀਦ ਜਾਗੀ
Published : May 14, 2024, 9:22 am IST
Updated : May 14, 2024, 9:22 am IST
SHARE ARTICLE
Amit Shah On BJP Leaders Age Statement On Election
Amit Shah On BJP Leaders Age Statement On Election

ਅਮਿਤ ਸ਼ਾਹ ਮੁਤਾਬਕ ਭਾਜਪਾ ਦੇ ਸੰਵਿਧਾਨ ਵਿਚ ਚੋਣ ਲੜਨ ਲਈ 75 ਸਾਲ ਦੀ ਉਮਰ ਦਾ ਕੋਈ ਜ਼ਿਕਰ ਨਹੀਂ ਹੈ

Amit Shah News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਹਰਿਆਣਾ ਦੇ ਬਜ਼ੁਰਗ ਆਗੂਆਂ ਨੇ ਸੁੱਖ ਦਾ ਸਾਹ ਲਿਆ ਹੈ। ਅਮਿਤ ਸ਼ਾਹ ਮੁਤਾਬਕ ਭਾਜਪਾ ਦੇ ਸੰਵਿਧਾਨ ਵਿਚ ਚੋਣ ਲੜਨ ਲਈ 75 ਸਾਲ ਦੀ ਉਮਰ ਦਾ ਕੋਈ ਜ਼ਿਕਰ ਨਹੀਂ ਹੈ, ਇਸ ਲਈ ਹਰਿਆਣਾ ਦੇ 5 ਵੱਡੇ ਨੇਤਾਵਾਂ ਲਈ ਚੋਣ ਲੜਨ ਦਾ ਰਸਤਾ ਸਾਫ਼ ਹੋ ਗਿਆ ਹੈ।

ਸੂਬੇ ਵਿਚ 5 ਅਜਿਹੇ ਆਗੂ ਹਨ ਜੋ 70 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ। ਇਨ੍ਹਾਂ ਵਿਚ 2 ਅਜਿਹੇ ਆਗੂ ਹਨ ਜੋ ਸੰਸਦ ਮੈਂਬਰ ਬਣਨ ਲਈ ਚੋਣ ਲੜਨ ਜਾ ਰਹੇ ਹਨ ਅਤੇ 3 ਵਿਧਾਇਕ ਬਣਨ ਲਈ ਚੋਣ ਲੜਨ ਜਾ ਰਹੇ ਹਨ। ਇਨ੍ਹਾਂ ਵਿਚ ਸੱਭ ਤੋਂ ਵੱਧ ਰਾਹਤ ਪੰਚਕੂਲਾ ਦੇ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਦਿਤੀ ਗਈ ਹੈ, ਜਿਨ੍ਹਾਂ ਦੀ ਉਮਰ ਹੁਣ 75 ਸਾਲ ਹੋ ਗਈ ਹੈ।

ਹਾਲਾਂਕਿ ਇਸ ਸਮੇਂ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਦੀ ਉਮਰ ਸਿਰਫ 70 ਤੋਂ 74 ਸਾਲ ਦੇ ਵਿਚਕਾਰ ਹੈ ਪਰ ਉਨ੍ਹਾਂ ਨੂੰ 2029 ਦੀਆਂ ਚੋਣਾਂ ਲੜਨ 'ਚ ਕੋਈ ਦਿੱਕਤ ਨਹੀਂ ਆਵੇਗੀ। ਦਰਅਸਲ, ਅਮਿਤ ਸ਼ਾਹ ਨੇ ਹਾਲ ਹੀ 'ਚ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਭਾਜਪਾ ਦੇ ਸੰਵਿਧਾਨ 'ਚ 75 ਸਾਲ ਦੀ ਉਮਰ ਦੀ ਕੋਈ ਸੀਮਾ ਨਹੀਂ ਹੈ। ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ 5 ਸਾਲਾਂ ਤਕ ਪ੍ਰਧਾਨ ਮੰਤਰੀ ਬਣੇ ਰਹਿਣਗੇ।

ਸ਼ਾਹ ਦੇ ਇਸ ਬਿਆਨ ਨੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੂੰ ਨਵੀਂ ਤਾਕਤ ਦਿਤੀ ਹੈ। ਇਸ ਤੋਂ ਪਹਿਲਾਂ ਵੀ ਪਿਛਲੇ 10 ਸਾਲਾਂ ਵਿਚ ਭਾਜਪਾ ਦੇ ਕਈ ਵੱਡੇ ਚਿਹਰਿਆਂ ਨੂੰ ਸਰਗਰਮ ਸਿਆਸਤ ਤੋਂ ਹਟਾ ਕੇ 75 ਸਾਲ ਦੀ ਉਮਰ ਹੱਦ ਦਾ ਹਵਾਲਾ ਦੇ ਕੇ ਰਾਜਪਾਲ ਬਣਾਇਆ ਗਿਆ ਸੀ। ਸਪੀਕਰ ਗਿਆਨ ਚੰਦ ਗੁਪਤਾ ਹਰਿਆਣਾ ਭਾਜਪਾ ਵਿਚ ਸੱਭ ਤੋਂ ਵੱਡੇ ਹਨ। ਉਹ 75 ਸਾਲ ਦੀ ਸੀਮਾ ਪਾਰ ਕਰ ਚੁੱਕੇ ਹਨ। ਉਨ੍ਹਾਂ ਦੇ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਨੂੰ ਲੈ ਕੇ ਕਾਫੀ ਅਟਕਲਾਂ ਚੱਲ ਰਹੀਆਂ ਸਨ। ਭਾਵੇਂ ਗਿਆਨ ਚੰਦਰ ਗੁਪਤਾ ਆਪ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚ ਰੁੱਝੇ ਹੋਏ ਹਨ ਪਰ ਮੰਨਿਆ ਜਾ ਰਿਹਾ ਹੈ ਕਿ 75 ਸਾਲ ਦੀ ਉਮਰ ਦੀ ਹੱਦ ਉਨ੍ਹਾਂ ਨੂੰ ਅੰਦਰੋਂ ਡਰਾ ਰਹੀ ਸੀ।

ਹੁਣ ਉਨ੍ਹਾਂ ਨੂੰ ਅਮਿਤ ਸ਼ਾਹ ਦੇ ਬਿਆਨ ਤੋਂ ਰਾਹਤ ਮਿਲੀ ਹੈ। ਉਦਾਹਰਣ ਵਜੋਂ ਗਿਆਨ ਚੰਦ ਗੁਪਤਾ ਲਈ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਕੋਈ ਉਮਰ ਸੀਮਾ ਨਹੀਂ ਹੋਵੇਗੀ। ਸ਼ਾਹ ਦੇ ਬਿਆਨ ਤੋਂ ਬਾਅਦ ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸੀਨੀਅਰ ਭਾਜਪਾ ਨੇਤਾਵਾਂ ਵਿਚ ਕੇਂਦਰੀ ਮੰਤਰੀ ਅਤੇ ਗੁਰੂਗ੍ਰਾਮ ਦੇ ਸੰਸਦ ਮੈਂਬਰ ਰਾਓ ਇੰਦਰਜੀਤ ਵੀ 74 ਸਾਲ ਦੇ ਹੋ ਗਏ ਹਨ। ਭਾਜਪਾ ਨੇ ਇਸ ਵਾਰ ਵੀ ਉਨ੍ਹਾਂ ਨੂੰ ਲੋਕ ਸਭਾ ਟਿਕਟ ਦਿਤੀ ਹੈ। ਅਗਲੀਆਂ ਚੋਣਾਂ ਯਾਨੀ 2029 ਵਿਚ ਉਹ 79 ਸਾਲ ਦੇ ਹੋ ਜਾਣਗੇ। ਰਾਓ ਤੋਂ ਬਾਅਦ ਸਾਬਕਾ ਮੰਤਰੀ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਪ੍ਰੋ. ਰਾਮ ਬਿਲਾਸ ਸ਼ਰਮਾ 73 ਸਾਲ ਦੇ ਹੋ ਗਏ ਹਨ।

ਰਾਮਬਿਲਾਸ ਪਿਛਲੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ, ਪਰ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਹਨ। ਹੋਰ ਨੇਤਾਵਾਂ ਵਿਚ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਸ਼ਾਮਲ ਹਨ ਜੋ 71 ਸਾਲ ਦੇ ਹੋ ਗਏ ਹਨ। ਵਿਜ ਇਸ ਵਾਰ ਵੀ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਸੀਨੀਅਰ ਨੇਤਾਵਾਂ ਵਿਚ ਸੱਭ ਤੋਂ ਛੋਟੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਨ, ਜੋ 70 ਨੂੰ ਪਾਰ ਕਰ ਚੁੱਕੇ ਹਨ। ਖੱਟਰ ਕਰਨਾਲ ਤੋਂ ਲੋਕ ਸਭਾ ਉਮੀਦਵਾਰ ਹਨ ਅਤੇ ਅਗਲੇ 5 ਸਾਲਾਂ ਤਕ ਸਰਗਰਮ ਰਾਜਨੀਤੀ ਵਿਚ ਰਹਿਣਗੇ।

 (For more Punjabi news apart from 'Bad parenting fee' at Georgia restaurant, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement