Firing in Kurukshetra : ਕੁਰੂਕਸ਼ੇਤਰ ਜ਼ਿਲ੍ਹੇ ’ਚ ਹੋਈ ਗੋਲੀਬਾਰੀ, ਸ਼ਰਾਬ ਠੇਕੇਦਾਰ ਦੀ ਮੌਤ 
Published : Jun 14, 2025, 1:23 pm IST
Updated : Jun 14, 2025, 1:23 pm IST
SHARE ARTICLE
Firing Took Place in Kurukshetra District, Liquor Vendor Died Latest News in Punjabi
Firing Took Place in Kurukshetra District, Liquor Vendor Died Latest News in Punjabi

Firing in Kurukshetra : ਰਾਹਗੀਰ ਤੋਂ ਬਾਈਕ ਲੁੱਟ ਕੇ ਬਦਮਾਸ਼ ਫ਼ਰਾਰ

Firing Took Place in Kurukshetra District, Liquor Vendor Died Latest News in Punjabi : ਕੁਰੂਕਸ਼ੇਤਰ: ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਾਬਾਦ ਕਸਬੇ ’ਚ ਸ਼ੁਕਰਵਾਰ ਰਾਤ ਨੂੰ ਹੋਈ ਗੋਲੀਬਾਰੀ ਦੀ ਘਟਨਾ ਵਿਚ ਇਕ ਸ਼ਰਾਬ ਠੇਕੇਦਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੋਨੀਪਤ ਦੇ ਰਹਿਣ ਵਾਲੇ ਸ਼ਾਂਤਨੂ ਵਜੋਂ ਹੋਈ ਹੈ, ਜੋ ਪਿਛਲੇ ਕੁੱਝ ਸਾਲਾਂ ਤੋਂ ਸ਼ਾਹਾਬਾਦ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸ਼ਰਾਬ ਦੇ ਠੇਕੇ ਚਲਾ ਰਿਹਾ ਸੀ। ਹਾਲ ਹੀ ਵਿਚ ਉਸ ਨੇ ਲਗਭਗ 19 ਕਰੋੜ ਰੁਪਏ ਵਿਚ 18 ਠੇਕੇ ਲਏ ਸਨ।

ਸ਼ਾਂਤਨੂ ਅਪਣੀ ਕਾਰ ਵਿਚ ਚੰਡੀਗੜ੍ਹ ਜਾ ਰਿਹਾ ਸੀ ਅਤੇ ਮੀਨਾ ਮਾਰਕੀਟ ਵਿਚ ਸਿਗਰਟ ਖ਼ਰੀਦਣ ਲਈ ਰੁਕਿਆ। ਇਸ ਦੌਰਾਨ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਪਿਸਤੌਲ ਤੋਂ 8 ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ 7 ਗੋਲੀਆਂ ਸ਼ਾਂਤਨੂ ਨੂੰ ਲੱਗੀਆਂ। ਉਸ ਨੂੰ ਜ਼ਖ਼ਮੀ ਹਾਲਤ ਵਿਚ ਮੋਹਰੀ ਦੇ ਆਦੇਸ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਚਸ਼ਮਦੀਦਾਂ ਨੇ ਦਸਿਆ ਕਿ ਰਾਹਗੀਰਾਂ ਨੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜ ਗਏ। ਦੋਸ਼ੀ ਮੌਕੇ 'ਤੇ ਹੀ ਬਾਈਕ ਛੱਡ ਕੇ ਥੋੜ੍ਹੀ ਦੂਰ ਜਾਣ ਤੋਂ ਬਾਅਦ ਇਕ ਰਾਹਗੀਰ ਤੋਂ ਬਾਈਕ ਲੁੱਟ ਕੇ ਭੱਜ ਗਏ।

ਸੂਤਰਾਂ ਅਨੁਸਾਰ, ਬਦਮਾਸ਼ ਕਾਲਾ ਰਾਣਾ ਗੈਂਗ ਨਾਲ ਜੁੜੇ ਦਸੇ ਜਾ ਰਹੇ ਹਨ ਅਤੇ ਇਹ ਵੀ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੂੰ ਜਬਰੀ ਵਸੂਲੀ ਸਬੰਧੀ ਧਮਕੀਆਂ ਮਿਲੀਆਂ ਸਨ। ਇਹ ਵੀ ਪਤਾ ਲੱਗਾ ਹੈ ਕਿ 12 ਜੂਨ ਤਕ ਹਾਈਵੇਅ 'ਤੇ ਠੇਕੇ ਚਲਾਉਣ ਦੀ ਇਜਾਜ਼ਤ ਦਿਤੀ ਗਈ ਸੀ ਤੇ ਸ਼ਾਂਤਨੂ ਇਨ੍ਹਾਂ ਦਿਨਾਂ ਵਿਚ ਉਨ੍ਹਾਂ ਨੂੰ ਸ਼ਹਿਰ ਦੇ ਅੰਦਰ ਸ਼ਿਫਟ ਕਰਨ ਵਿਚ ਰੁੱਝਿਆ ਹੋਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement