Police Encounter in Jind : ਜੀਂਦ ਵਿਚ ਪੁਲਿਸ ਮੁਕਾਬਲਾ, 3 ਬਦਮਾਸ਼ਾਂ ਨੂੰ ਮਾਰੀ ਗੋਲੀ 
Published : Jun 15, 2025, 1:01 pm IST
Updated : Jun 15, 2025, 1:01 pm IST
SHARE ARTICLE
Police Encounter in Jind.
Police Encounter in Jind.

Police Encounter in Jind : ਸੀਆਈਏ ਇੰਚਾਰਜ 'ਤੇ ਹੋਈ ਸੀ ਗੋਲੀਬਾਰੀ, ਵਾਲ-ਵਾਲ ਬਚੇ ਸੁਖਦੇਵ ਸਿੰਘ 

Police Encounter in Jind : ਜੀਂਦ ਦੀ ਸੀਆਈਏ ਪੁਲਿਸ ਦਾ ਉਨ੍ਹਾਂ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ ਜਿਨ੍ਹਾਂ ਨੇ 2 ਦਿਨ ਪਹਿਲਾਂ ਜੀਂਦ ਦੇ ਨਰਵਾਣਾ ਵਿਚ ਦੁਕਾਨਦਾਰ ਨੂੰ ਗੋਲੀ ਮਾਰ ਕੇ ਨਕਦੀ ਵਾਲਾ ਬੈਗ ਖੋਹ ਲਿਆ ਸੀ। ਜਦੋਂ ਬਦਮਾਸ਼ਾਂ ਨੇ ਸੀਆਈਏ ਇੰਚਾਰਜ ਸੁਖਦੇਵ ਸਿੰਘ 'ਤੇ ਗੋਲੀਬਾਰੀ ਕੀਤੀ ਤਾਂ ਉਨ੍ਹਾਂ ਨੇ ਬਚਾਅ ਵਿਚ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਤਿੰਨ ਅਪਰਾਧੀਆਂ ਦੀ ਲੱਤ ਵਿਚ ਗੋਲੀ ਲੱਗੀ ਤੇ ਉਨ੍ਹਾਂ ਨੂੰ ਨਰਵਾਣਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਮੁਲਜ਼ਮਾਂ ਦੀ ਪਛਾਣ ਅੰਕਿਤ, ਅੰਕੁਸ਼ ਤੇ ਲਕਸ਼ਯ ਵਜੋਂ ਹੋਈ ਹੈ। ਤਿੰਨੋਂ ਨਰਵਾਣਾ ਦੇ ਰਹਿਣ ਵਾਲੇ ਹਨ। 

ਜ਼ਿਕਰਯੋਗ ਹੈ ਕਿ ਸ਼ੁਕਰਵਾਰ ਸ਼ਾਮ ਨੂੰ ਨਰਵਾਣਾ ਦੇ ਧੌਲਾ ਕੁਆਂ ਦਾ ਸੌਰਭ ਗਰਗ ਅਪਣੀ ਕਰਿਆਨੇ ਦੀ ਦੁਕਾਨ 'ਤੇ ਬੈਠਾ ਸੀ। ਸੌਰਭ ਗਰਗ ਦੁਕਾਨ ਬੰਦ ਕਰ ਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਰਾਤ ਲਗਭਗ 9:20 ਵਜੇ ਦੋ ਬਦਮਾਸ਼ ਸਕੂਟਰ 'ਤੇ ਆਏ। ਬਦਮਾਸ਼ਾਂ ਨੇ ਸੌਰਭ ਗਰਗ 'ਤੇ ਗੋਲੀਬਾਰੀ ਕੀਤੀ, ਜਿਸ ਕਾਰਨ ਸੌਰਭ ਨੂੰ ਦੋ ਗੋਲੀਆਂ ਲੱਗੀਆਂ ਤੇ ਨਕਦੀ ਨਾਲ ਭਰਿਆ ਬੈਗ ਖੋਹ ਕੇ ਲੈ ਗਏ ਸਨ।

ਜਿਸ ਤੋਂ ਬਾਅਦ ਡੀਐਸਪੀ ਅਮਿਤ ਭਾਟੀਆ, ਸਿਟੀ ਪੁਲਿਸ ਸਟੇਸ਼ਨ ਤੇ ਸੀਆਈਏ ਟੀਮ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਸੀ। ਪੁਲਿਸ ਨੇ ਸਕੂਟਰ ਸਵਾਰ ਬਦਮਾਸ਼ਾਂ ਦੀ ਪਛਾਣ ਕਰਨ ਲਈ ਅਪਰਾਧ ਵਾਲੀ ਥਾਂ ਦੇ ਨੇੜੇ ਜਵੈਲਰ ਦੀ ਦੁਕਾਨ ਵਿਚ ਲੱਗੇ ਸੀਸੀਟੀਵੀ ਨੂੰ ਸਕੈਨ ਕੀਤਾ। ਜਿਸ ਕਾਰਨ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਪਛਾਣ ਹੋ ਗਈ।

ਜਦੋਂ ਐਸਪੀ ਕੁਲਦੀਪ ਸਿੰਘ ਨੇ ਬਦਮਾਸ਼ਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੇ ਹੁਕਮ ਦਿਤੇ, ਤਾਂ ਸੀਆਈਏ ਪੁਲਿਸ ਨੇ ਜਾਂਚ ਸ਼ੁਰੂ ਕਰ ਕੇ ਮੁਲਜ਼ਮਾਂ ਦਾ ਪਤਾ ਲਗਾ ਲਿਆ। ਜਦੋਂ ਮੁਲਜ਼ਮਾਂ ਦੀ ਸਥਿਤੀ ਨਰਵਾਣਾ ਸਿਰਸਾ ਬ੍ਰਾਂਚ ਨਹਿਰ ਦੇ ਨੇੜੇ ਮਿਲੀ, ਤਾਂ ਸੀਆਈਏ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ। ਬਦਮਾਸ਼ਾਂ ਨੇ ਸੀਆਈਏ ਇੰਚਾਰਜ ਸੁਖਦੇਵ ਸਿੰਘ 'ਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਇਸ ਵਿਚ ਸੁਖਦੇਵ ਸਿੰਘ ਵਾਲ-ਵਾਲ ਬਚ ਗਿਆ। ਜਵਾਬੀ ਕਾਰਵਾਈ ਵਿਚ ਤਿੰਨੋਂ ਅਪਰਾਧੀਆਂ ਦੀਆਂ ਲੱਤਾਂ ਵਿਚ ਗੋਲੀ ਮਾਰ ਦਿਤੀ ਗਈ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।
 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement