Sonipat Murder News: ਸੋਨੀਪਤ ਵਿੱਚ ਜ਼ਮਾਨਤ 'ਤੇ ਆਏ ਨੌਜਵਾਨ ਦਾ ਕਤਲ
Published : Sep 15, 2025, 12:43 pm IST
Updated : Sep 15, 2025, 1:17 pm IST
SHARE ARTICLE
Sonipat Murder News in punjabi
Sonipat Murder News in punjabi

Sonipat Murder News: ਨਾਲੇ ਵਿੱਚ ਫਸੀ ਕਾਰ ਮਿਲੀ

Sonipat Murder News in punjabi : ਹਰਿਆਣਾ ਦੇ ਸੋਨੀਪਤ ਵਿਚ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਸ਼ਕਤੀ ਸਿੰਘ ਲਗਭਗ 2 ਮਹੀਨੇ ਪਹਿਲਾਂ ਕਰਨਾਲ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਇਆ ਸੀ। ਦੋਸ਼ ਹੈ ਕਿ ਉਹ ਪਿੰਡ ਦੇ ਨੰਬਰਦਾਰ ਦੇ ਘਰ ਸ਼ਰਾਬੀ ਹਾਲਤ ਵਿੱਚ ਦਾਖਲ ਹੋਇਆ ਸੀ, ਜਿਸ ਤੋਂ ਬਾਅਦ ਝਗੜਾ ਇੰਨਾ ਵਧ ਗਿਆ ਕਿ ਉਸ ਦੀ ਹੱਤਿਆ ਕਰ ਦਿੱਤੀ ਗਈ। ਉਸ ਦੀ ਕਾਰ ਨਾਲੇ ਵਿੱਚ ਫਸੀ ਹੋਈ ਮਿਲੀ।

ਇਹ ਘਟਨਾ ਦੇਰ ਰਾਤ ਪਿੰਡ ਰਾਜਪੁਰ ਤੋਂ ਸਾਹਮਣੇ ਆਈ। ਮ੍ਰਿਤਕ ਦੀ ਪਛਾਣ ਸ਼ਕਤੀ ਸਿੰਘ (30) ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਐਫਐਸਐਲ ਟੀਮ ਮੌਕੇ 'ਤੇ ਪਹੁੰਚੀ। ਕਤਲ ਤੋਂ ਬਾਅਦ ਦੋਸ਼ੀ ਫ਼ਰਾਰ ਹਨ। ਮ੍ਰਿਤਕ ਸ਼ਕਤੀ ਕੁਆਰਾ ਸੀ। ਉਸ ਦਾ ਵੱਡਾ ਭਰਾ ਪਵਿੱਤਰਾ ਵੀ ਇਸ ਸਮੇਂ ਜੇਲ੍ਹ ਵਿੱਚ ਹੈ। 3 ਸਾਲ ਪਹਿਲਾਂ ਸ਼ਕਤੀ ਦੇ ਚਾਚਾ ਰਮੇਸ਼ ਨੇ ਨੰਬਰਦਾਰ ਵਿਜੇਂਦਰ ਨੂੰ ਇੱਕ ਪਲਾਟ ਵੇਚ ਦਿੱਤਾ ਸੀ।

ਸ਼ਕਤੀ ਉਸੇ ਪਲਾਟ ਨੂੰ ਖਾਲੀ ਕਰਵਾਉਣਾ ਚਾਹੁੰਦਾ ਸੀ। ਇਸ ਮਾਮਲੇ ਨੂੰ ਲੈ ਕੇ ਉਸ ਦਾ ਵਿਜੇਂਦਰ ਨਾਲ ਝਗੜਾ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ, ਸ਼ਕਤੀ ਐਤਵਾਰ ਨੂੰ ਸ਼ਰਾਬ ਦੀ ਹਾਲਤ ਵਿੱਚ ਵਿਜੇਂਦਰ ਦੇ ਘਰ ਦਾਖ਼ਲ ਹੋਇਆ। ਇੱਥੇ ਵਿਜੇਂਦਰ ਅਤੇ ਉਸ ਦੇ ਸਾਥੀਆਂ ਨੇ ਉਸ 'ਤੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। 

(For more news apart from “Sonipat Murder News in punjabi  , ” stay tuned to Rozana Spokesman.)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement