
Haryana News : ਕਿਹਾ- ਚੰਡੀਗੜ੍ਹ ’ਤੇ ਹਰਿਆਣਾ ਦਾ ਵੀ ਹੈ ਹੱਕ, ਗੁਰੂਗ੍ਰਾਮ ਦੇ ਸਰਕਾਰੀ ਹਸਪਤਾਲ ਦਾ ਨਾਂ ਰਖਿਆ ਜਾਵੇਗਾ ‘‘ਗੁਰੂ ਨਾਨਕ ਦੇਵ ਹਸਪਤਾਲ’’
Haryana News : ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਦੁਨੀਆਂ ’ਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਖੇ ਨਤਮਸਤਕ ਹੋਏ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਤਮਸਤਕ ਹੁੰਦਿਆਂ ਕਿਹਾ ਅੱਜ ਪੂਰੀ ਦੁਨੀਆਂ ਦੇ ਲੋਕਾਂ ਨੂੰ ਮੁਬਾਰਕਾਂ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਅਸੀਂ ਅੱਜ ਵੀ ਆਪਣੀ ਜ਼ਿੰਦਗੀ ’ਚ ਲਾਗੂ ਕਰਕੇ ਅੱਗੇ ਵੱਧ ਰਹੇ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ’ਚ 500 ਬੈਡਾਂ ਦਾ ਹਸਪਤਾਲ ਜੋ ਬਣਕੇ ਤਿਆਰ ਹੋਵੇਗਾ। ਉਸ ਦਾ ਨਾਮ ਗੁਰੂ ਨਾਨਕ ਦੇਵ ਜੀ ਨਾਂ ਉੱਤੇ ਰੱਖਣ ਦਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੀ ਦਿਨੀਂ ਜੋ ਬਰਸਾਤ ਘੱਟ ਹੋਈ ਸੀ ਕਿਸਾਨਾਂ ਨੂੰ ਅੱਜ ਉਸ ਦੀ ਦੂਜੀ ਕਿਸ਼ਤ 300 ਕਰੋੜ ਰੁਪਏ ਕਿਸਾਨਾਂ ਨੂੰ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇੱਕ ਅਸੀਂ ਪੋਰਟਲ ਲਾਂਚ ਕੀਤਾ ਹੈ। ਜਿਸ ਤਹਿਤ ਕਿਸਾਨਾਂ ਦੀ ਜ਼ਮੀਨ ਦਾ ਟੈਸਟ ਕਰਕੇ ਦੱਸਿਆ ਜਾਂਦਾ ਹੈ ਕੀ ਤੁਹਾਡੀ ਜ਼ਮੀਨ ਵਿੱਚ ਕੀ-ਕੀ ਕਮੀ ਹੈ। ਸਰਕਾਰ ਵੱਲੋਂ ਇਸ ਸਕੀਮ ਤਹਿਤ 40 ਲੱਖ ਕਿਸਾਨਾਂ ਦੀ ਜ਼ਮੀਨ ਟੈਸਟ ਕਰਕੇ ਉਨ੍ਹਾਂ ਨੂੰ ਰਿਪੋਰਟ ਦਿੱਤੀ ਜਾਵੇਗੀ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦੇ ਲੋਕ SYL ਦਾ ਪਾਣੀ ਦੇਣ ਲਈ ਤਿਆਰ ਹਨ। ਅਸੀਂ ਸਮਝੌਤੇ ਤਹਿਤ ਪਾਣੀ ਮੰਗ ਰਹੇ ਹਾਂ ਅੱਜ ਪੰਜਾਬ ਵਿੱਚ ਕਿਸਾਨਾਂ ਦੀ ਫਸਲ ਨਹੀਂ ਚੱਕੀ ਜਾ ਰਹੀ ਉਸ ਦਾ ਹੱਲ ਨਹੀਂ ਕੀਤਾ ਜਾ ਰਿਹਾ ਸਗੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ। ਸੁਨੀਲ ਜਾਖੜ ਨੂੰ ਨਸੀਹਤ ਦਿੰਦਿਆਂ ਬੋਲੇ ਕਿ ਚੰਡੀਗੜ੍ਹ ਉਪਰ ਤਾਂ ਹਿਮਾਚਲ ਦਾ ਵੀ 5 ਫੀਸਦੀ ਹੱਕ ਹੈ, ਇਸ ਲਈ ਹਰਿਆਣਾ ਵਿਧਾਨ ਸਭਾ ਚੰਡੀਗੜ੍ਹ ਵਿੱਚ ਬਣਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਾਖੜ ਸਾਬ੍ਹ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਦੀ ਗੱਲ ਆਖੀ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕ ਹੀ ਥਾਲੀ ਦੇ ਵਟੇ ਚਟੇ ਨੇ ਅਤੇ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ ਇਸ ਲਈ ਕਿਸ ਨੂੰ ਕੀ ਦਿੱਕਤ ਹੈ ਵਿਧਾਨ ਸਭਾ ਬਣਾਉਣ ਨੂੰ ਲੈਕੇ। ਦੇਸ਼ ਦੇ ਲੋਕਾਂ ਨੇ ਕਾਂਗਰਸ ਨੂੰ ਬਾਹਰ ਰਾਸਤਾ ਦਿਖਾ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਨੂੰ ਬਾਹਰ ਦਾ ਰਸਤਾ ਦਿਖਾ ਦੇਣਗੇ। ਕਿਉਂਕਿ ਇਹ ਕੰਮ ਤਾਂ ਕੁਝ ਕਰ ਨਹੀਂ ਰਹੇ। ਉਨ੍ਹਾਂ ਨੇ ਕਿਹਾ ਕਿ ਸਾਡਾ ਚੰਡੀਗੜ੍ਹ ਦੇ ਉਪਰ ਹੱਕ ਹੈ ਇਹ ਲੋਕਾਂ ਨੂੰ ਵੀ ਪਤਾ ਹੈ।
(For more news apart from Chief Minister Naib Saini big statement about Vidhan Sabha and SYL in Chandigarh News in Punjabi, stay tuned to Rozana Spokesman)