Latest Haryana News: ਹਰਿਆਣਾ ਦੀ ਲਾਈਫ ਲੌਂਗ ਫੈਕਟਰੀ 'ਚ ਫਟਿਆ ਬੁਆਇਲਰ, 50 ਤੋਂ ਵੱਧ ਮੁਲਾਜ਼ਮ ਝੁਲਸੇ
Published : Mar 16, 2024, 9:10 pm IST
Updated : Mar 16, 2024, 9:10 pm IST
SHARE ARTICLE
File Photo
File Photo

 ਆਟੋ ਦੇ ਸਪੇਅਰ ਪਾਰਟਸ ਬਣਾਉਣ ਦਾ ਕੰਮ ਕਰ ਰਹੇ ਸਨ ਮੁਲਾਜ਼ਮ

Latest Haryana News: ਕਰਨਾਲ - ਹਰਿਆਣਾ ਦੇ ਰੇਵਾੜੀ 'ਚ ਸ਼ਨੀਵਾਰ ਸ਼ਾਮ ਨੂੰ ਆਟੋ ਪਾਰਟਸ ਬਣਾਉਣ ਵਾਲੀ ਲਾਈਫ ਲੌਂਗ ਫੈਕਟਰੀ 'ਚ ਬਾਇਲਰ ਫਟ ਗਿਆ। ਜਿਸ ਕਾਰਨ 50 ਤੋਂ ਵੱਧ ਮੁਲਾਜ਼ਮ ਸੜ ਗਏ। ਇਨ੍ਹਾਂ ਵਿਚੋਂ 40 ਦੇ ਕਰੀਬ ਮੁਲਾਜ਼ਮਾਂ ਨੂੰ ਗੰਭੀਰ ਹਾਲਤ ਵਿਚ ਰੇਵਾੜੀ ਸ਼ਹਿਰ ਦੇ ਟਰਾਮਾ ਸੈਂਟਰ ਵਿਚ ਲਿਆਂਦਾ ਗਿਆ ਹੈ। ਫੈਕਟਰੀ ਧਾਰੂਹੇੜਾ ਉਦਯੋਗਿਕ ਖੇਤਰ ਵਿਚ ਬਣੀ ਹੈ। 

ਸਿਵਲ ਸਰਜਨ ਸੁਰਿੰਦਰ ਯਾਦਵ ਨੇ ਦੱਸਿਆ ਕਿ ਮੁਲਾਜ਼ਮਾਂ ਦੇ ਸੜਨ ਦੇ ਜ਼ਖ਼ਮ ਹਨ। ਕਈਆਂ ਨੂੰ ਧਾਰੂਹੇੜਾ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਹੋਰ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਰੇਵਾੜੀ ਦੇ ਸਿਵਲ ਹਸਪਤਾਲ ਵਿਚ 23 ਕਰਮਚਾਰੀ ਦਾਖਲ ਹਨ। ਗੰਭੀਰ ਮਰੀਜ਼ਾਂ ਨੂੰ ਰੋਹਤਕ ਪੀਜੀਆਈ ਰੈਫਰ ਕੀਤਾ ਗਿਆ ਹੈ। 40 ਦੇ ਕਰੀਬ ਮੁਲਾਜ਼ਮਾਂ ਦੇ ਝੁਲਸਣ ਦਾ ਅੰਦਾਜ਼ਾ ਹੈ।   

ਸ਼ਨੀਵਾਰ ਸ਼ਾਮ ਕਰੀਬ 7 ਵਜੇ ਕਰਮਚਾਰੀ ਰੋਜ਼ਾਨਾ ਦੀ ਤਰ੍ਹਾਂ ਫੈਕਟਰੀ 'ਚ ਕੰਮ ਕਰ ਰਹੇ ਸਨ। ਅਚਾਨਕ ਇੱਕ ਜ਼ਬਰਦਸਤ ਧਮਾਕਾ ਹੋਇਆ। ਫੈਕਟਰੀ ਵਿਚ ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਕਈ ਐਂਬੂਲੈਂਸਾਂ ਫੈਕਟਰੀ ਵਿਚ ਪਹੁੰਚੀਆਂ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਇਕ-ਇਕ ਕਰਕੇ ਸੜੇ ਹੋਏ ਮੁਲਾਜ਼ਮਾਂ ਨੂੰ ਬਾਹਰ ਕੱਢ ਕੇ ਟਰਾਮਾ ਸੈਂਟਰ ਤੇ ਹੋਰ ਹਸਪਤਾਲਾਂ ਵਿਚ ਲਿਜਾਇਆ ਗਿਆ।  

ਕਰਮਚਾਰੀ ਇੰਨੇ ਸੜ ਗਏ ਸਨ ਕਿ ਉਹ ਸਟ੍ਰੈਚਰ 'ਤੇ ਲੇਟ ਵੀ ਨਹੀਂ ਸਕਦੇ ਸਨ। ਦਰਦ ਨਾਲ ਕੁਰਲਾਉਂਦੇ ਹੋਏ ਉਹ ਪੈਦਲ ਹੀ ਐਮਰਜੈਂਸੀ ਪਹੁੰਚੇ। ਹਸਪਤਾਲ 'ਚ ਇਲਾਜ ਲਈ ਪਹੁੰਚੇ ਕਰਮਚਾਰੀ ਮਨੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਹਾਦਸਾ ਕਿਵੇਂ ਵਾਪਰਿਆ।  ਕਰੀਬ 150 ਕਰਮਚਾਰੀ ਕੰਮ ਕਰ ਰਹੇ ਸਨ। ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਉਥੇ ਹਨੇਰਾ ਸੀ। ਅਸੀਂ ਬਾਹਰ ਨਹੀਂ ਨਿਕਲ ਸਕੇ। 

(For more Punjabi news apart from Boiler blast in Haryana’s Rewari, several injured News IN Punjabi, stay tuned to Rozana Spokesman)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement