
Haryana News : ਅਮਿਤ ਸ਼ਾਹ ਦੀ ਮੌਜੂਦਗੀ 'ਚ ਵਿਧਾਇਕ ਦਲ ਦੇ ਚੁਣੇ ਗਏ ਨੇਤਾ
Haryana News : ਹਰਿਆਣਾ ਦੇ ਦੂਜੀ ਵਾਰ ਨਾਇਬ ਸੈਣੀ ਮੁੱਖ ਮੰਤਰੀ ਬਣੇ ਰਹਿਣਗੇ। ਅੱਜ ਉਨ੍ਹਾਂ ਨੂੰ ਪੰਚਕੂਲਾ ‘ਚ ਭਾਜਪਾ ਦੀ ਬੈਠਕ ‘ਚ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਮੀਟਿੰਗ ਵਿੱਚ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਅਤੇ ਵਿਧਾਇਕ ਕ੍ਰਿਸ਼ਨ ਬੇਦੀ ਨੇ ਸੈਣੀ ਦੇ ਨਾਂ ਦਾ ਪ੍ਰਸਤਾਵ ਰੱਖਿਆ। ਜਿਸ ‘ਤੇ ਸਾਰੇ ਵਿਧਾਇਕਾਂ ਨੇ ਸਹਿਮਤੀ ਜਤਾਈ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਵੀ ਅਬਜ਼ਰਵਰ ਵਜੋਂ ਮੌਜੂਦ ਸਨ।
ਇਹ ਵੀ ਪੜੋ : Punjab News : ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਮਨਜ਼ੂਰ
ਭਾਜਪਾ ਵਿਧਾਇਕ ਦਲ ਹੁਣ ਰਾਜ ਭਵਨ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ। ਸਹੁੰ ਚੁੱਕ ਸਮਾਗਮ ਵੀਰਵਾਰ ਨੂੰ ਸਵੇਰੇ 11 ਵਜੇ ਹੋਵੇਗਾ। ਪੰਚਕੂਲਾ ਦੇ ਸ਼ਾਲੀਮਾਰ ਗਰਾਊਂਡ ‘ਚ ਸਹੁੰ ਚੁੱਕ ਸਮਾਗਮ ਲਈ ਵੱਡੀ ਸਟੇਜ ਤਿਆਰ ਕੀਤੀ ਜਾ ਰਹੀ ਹੈ। ਇਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 37 ਨੇਤਾ ਅਤੇ ਭਾਜਪਾ ਅਤੇ ਐੱਨਡੀਏ ਸਹਿਯੋਗੀ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਹੋਣਗੇ।
(For more news apart from Naib Saini will remain Chief Minister of Haryana, will take oath for second time tomorrow News in Punjabi, stay tuned to Rozana Spokesman)