ਵਧਦੀ ਮਹਿੰਗਾਈ ਅੱਗੇ ਝੁਕੇ ਡੋਨਾਲਡ ਟਰੰਪ, ਮਾਸ, ਕੌਫ਼ੀ ਅਤੇ ਫਲਾਂ ਉਤੇ ਟੈਰਿਫ਼ ਨੂੰ ਕੀਤਾ ਖ਼ਤਮ
Published : Nov 16, 2025, 6:54 am IST
Updated : Nov 16, 2025, 7:49 am IST
SHARE ARTICLE
Donald Trump ends tariffs on meat, coffee and fruit
Donald Trump ends tariffs on meat, coffee and fruit

ਟਰੰਪ ਦਾ ਅਮਰੀਕੀ ਖੁਰਾਕ ਦੇ ਪ੍ਰਮੁੱਖ ਤੱਤ ਦਾਲਾਂ ਉਤੇ ਅਪਣੀ ‘ਟੈਰਿਫ ਨੀਤੀ' ਤੋਂ ਅਚਾਨਕ ਪਿੱਛੇ ਹਟਣਾ ਮਹੱਤਵਪੂਰਣ ਹੈ,

ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਕਰਵਾਰ  ਨੂੰ ਐਲਾਨ ਕੀਤਾ ਕਿ ਉਹ ਬੀਫ, ਕੌਫੀ, ਗਰਮ ਖੰਡੀ ਫਲਾਂ ਅਤੇ ਹੋਰ ਵਸਤੂਆਂ ਉਤੇ  ਅਮਰੀਕੀ ਟੈਰਿਫ ਨੂੰ ਖਤਮ ਕਰ ਰਹੇ ਹਨ। ਟਰੰਪ ਨੇ ਘਰੇਲੂ ਉਤਪਾਦਨ ਨੂੰ ਉਤਸ਼ਾਹਤ ਕਰਨ ਅਤੇ ਅਮਰੀਕੀ ਆਰਥਕਤਾ ਨੂੰ ਉੱਚਾ ਚੁੱਕਣ ਦੀ ਉਮੀਦ ਵਿਚ ਇਹ ਕਦਮ ਚੁਕਿਆ ਹੈ। ਟਰੰਪ ਨੇ ਨਵਾਂ ਕਾਰਜਕਾਰੀ ਹੁਕਮ ਜਾਰੀ ਕੀਤਾ ਜਿਸ ਵਿਚ ਚਾਹ, ਫਲਾਂ ਦੇ ਰਸ, ਕੋਕੋਆ, ਮਸਾਲੇ, ਕੇਲੇ, ਸੰਤਰੇ, ਟਮਾਟਰ ਅਤੇ ਕੁੱਝ ਖਾਦਾਂ ਉਤੇ ਵੀ ਟੈਰਿਫ਼ ਹਟਾ ਦਿਤਾ ਗਿਆ ਹੈ।

ਟਰੰਪ ਦਾ ਅਮਰੀਕੀ ਖੁਰਾਕ ਦੇ ਪ੍ਰਮੁੱਖ ਤੱਤ ਦਾਲਾਂ ਉਤੇ ਅਪਣੀ ‘ਟੈਰਿਫ ਨੀਤੀ’ ਤੋਂ ਅਚਾਨਕ ਪਿੱਛੇ ਹਟਣਾ ਮਹੱਤਵਪੂਰਣ ਹੈ, ਅਤੇ ਇਹ ਉਸ ਸਮੇਂ ਆਇਆ ਹੈ ਜਦੋਂ ਇਸ ਮਹੀਨੇ ਦੀਆਂ ਚੋਣਾਂ ਵਿਚ ਵੋਟਰਾਂ ਨੇ ਆਰਥਕ  ਚਿੰਤਾਵਾਂ ਨੂੰ ਅਪਣਾ  ਮੁੱਖ ਮੁੱਦਾ ਦਸਿਆ, ਜਿਸ ਦੇ ਨਤੀਜੇ ਵਜੋਂ ਵਰਜੀਨੀਆ, ਨਿਊਜਰਸੀ ਅਤੇ ਦੇਸ਼ ਭਰ ਦੀਆਂ ਹੋਰ ਪ੍ਰਮੁੱਖ ਚੋਣਾਂ ਵਿਚ ਡੈਮੋਕਰੇਟਸ ਲਈ ਵੱਡੀਆਂ ਜਿੱਤਾਂ ਹੋਈਆਂ। ਟਰੰਪ ਨੇ ਕਿਹਾ, ‘‘ਅਸੀਂ ਕੁੱਝ  ਖਾਣ-ਪੀਣ ਜਿਵੇਂ ਕਿ ਕੌਫੀ ਉਤੇ  ਥੋੜ੍ਹਾ ਜਿਹਾ ਪਿੱਛੇ ਹਟੇ ਹਾਂ।’’ ਖਪਤਕਾਰਾਂ ਲਈ ਕੀਮਤਾਂ ਨੂੰ ਵਧਾਉਣ ਵਿਚ ਸਹਾਇਤਾ ਕਰਨ ਵਾਲੇ ਅਪਣੇ  ਟੈਰਿਫ ਬਾਰੇ ਟਰੰਪ ਨੇ ਮਨਜ਼ੂਰ ਕੀਤਾ, ‘‘ਕੁੱਝ ਮਾਮਲਿਆਂ ਟੈਰਿਫ਼ ਚੀਜ਼ਾਂ ਮਹਿੰਗੀਆਂ ਕਰ ਸਕਦੇ ਹਨ।

ਪਰ ਬਹੁਤ ਹੱਦ ਤਕ ਮਹਿੰਗਾਈ ਦੇ ਭਾਰ ਦੂਜੇ ਦੇਸ਼ਾਂ ਵਲੋਂ ਸਹਿਣ ਕੀਤੇ ਗਏ ਹਨ।’’ ਇਸ ਦੌਰਾਨ, ਮਹਿੰਗਾਈ ਦਰ-ਟਰੰਪ ਦੇ ਘੋਸ਼ਣਾਵਾਂ ਦੇ ਬਾਵਜੂਦ ਕਿ ਜਨਵਰੀ ਵਿਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਅਲੋਪ ਹੋ ਗਈ ਹੈ-ਉੱਚੀ ਹੈ, ਜਿਸ ਨਾਲ ਅਮਰੀਕੀ ਖਪਤਕਾਰਾਂ ਉਤੇ  ਦਬਾਅ ਹੋਰ ਵਧ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਦੇ ਟੈਰਿਫ ਨੇ ਸਰਕਾਰੀ ਖਜ਼ਾਨੇ ਨੂੰ ਭਰਨ ਵਿਚ ਸਹਾਇਤਾ ਕੀਤੀ ਹੈ ਅਤੇ ਦੇਸ਼ ਭਰ ਵਿਚ ਕਰਿਆਨੇ ਦੀਆਂ ਦੁਕਾਨਾਂ ਉਤੇ  ਉੱਚੀਆਂ ਕੀਮਤਾਂ ਦਾ ਕੋਈ ਵੱਡਾ ਕਾਰਕ ਨਹੀਂ ਸੀ। ਪਰ ਡੈਮੋਕਰੇਟਸ ਨੇ ਸ਼ੁਕਰਵਾਰ  ਦੇ ਇਸ ਕਦਮ ਨੂੰ ਇਸ ਗੱਲ ਨੂੰ ਮਨਜ਼ੂਰ ਕਰਨ ਲਈ ਕਾਹਲੀ ਕੀਤੀ ਕਿ ਟਰੰਪ ਦੀਆਂ ਨੀਤੀਆਂ ਅਮਰੀਕੀ ਜੇਬਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।           (ਪੀਟੀਆਈ)
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement