
ਦੇਸ਼ ’ਚ ਅਸੀਂ 24 ਫ਼ਸਲਾਂ ’ਤੇ ਐਮਐਸਪੀ ਦੇ ਰਹੇ ਹਾਂ : ਮੋਹਨ ਬੜੌਲੀ
ਹਰਿਆਣਾ ’ਚ ਸ਼ੰਭੂ-ਖਨੌਰੀ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ’ਚ ਪੰਜਾਬ ਨੂੰ ਛੱਡ ਕੇ ਬਾਕੀ ਦੇਸ਼ ਵਿਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਹਰਿਆਣਾ ’ਚ ਹਿਸਾਰ, ਹਾਂਸੀ, ਸੋਨੀਪਤ ਅਤੇ ਅੰਬਾਲਾ ਵਿਚ ਵੀ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ।
ਹਾਂਸੀ ਵਿਚ ਕਿਸਾਨ ਰਾਮਾਇਣ ਟੋਲ ਤੋਂ ਸੇਮਿਨੀ ਸੈਟਰਲ ਵੱਲ ਟਰੈਕਟਰ ਮਾਰਚ ਕੱਢ ਰਹੇ ਹਨ। ਇਸੇ ਤਰ੍ਹਾਂ ਸੋਨੀਪਤ ’ਚ ਖਰਖੌਦਾ ਤੋਂ ਰੋਹਣਾ ਬਾਈਪਾਸ ਚੌਕ ਵੱਲ ਮਾਰਚ ਕੱਢਿਆ ਜਾ ਰਿਹਾ ਹੈ। ਟਰੈਕਟਰ ਮਾਰਚ ਤੋਂ ਬਾਅਦ ਪੰਜਾਬ ਵਿਚ 18 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਡੱਲੇਵਾਲ ਦੀ ਸ਼ਹਾਦਤ ਹੁੰਦੀ ਹੈ ਤਾਂ ਉਹ ਕੌਮੀ ਪੱਧਰ ’ਤੇ ਚਾਰ ਗੁਣਾ ਵੱਡਾ ਅੰਦੋਲਨ ਕਰਨਗੇ।
ਟਰੈਕਟਰ ਮਾਰਚ ਦੇ ਵਿਚਕਾਰ ਹਰਿਆਣਾ ਭਾਜਪਾ ਦੇ ਪ੍ਰਧਾਨ ਮੋਹਨ ਬੜੌਲੀ ਨੇ ਕਿਹਾ ਕਿ ਦੇਸ਼ ਵਿਚ ਅਸੀਂ 24 ਫ਼ਸਲਾਂ ’ਤੇ ਐਮਐਸਪੀ ਦੇ ਰਹੇ ਹਾਂ। ਕਾਂਗਰਸ ਅਤੇ ‘ਆਪ’ ਸਰਕਾਰ ਵੀ ਕਿਸਾਨਾਂ ਨੂੰ ਐਮਐਸਪੀ ਦੇਣ।