Afghanistan Road Accident News: ਅਫਗਾਨਿਸਤਾਨ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 21 ਲੋਕਾਂ ਦੀ ਮੌਤ, 38 ਜ਼ਖ਼ਮੀ

By : BALJINDERK

Published : Mar 17, 2024, 4:00 pm IST
Updated : Mar 17, 2024, 4:52 pm IST
SHARE ARTICLE
Afghanistan Road Accident
Afghanistan Road Accident

Afghanistan Road Accident News: ਮੋਟਰਸਾਈਕਲ ਸਵਾਰ ਦੀ ਯਾਤਰੀ ਬੱਸ ਨਾਲ ਹੋਈ ਟੱਕਰ, ਬੱਸ ਤੇਲ ਟੈਂਕਰ ਨਾਲ ਜਾ ਟਕਰਾਈ

Afghanistan Road Accident News: ਇਸਲਾਮਾਬਾਦ- ਦੱਖਣੀ ਅਫਗਾਨਿਸਤਾਨ ’ਚ ਇੱਕ ਦਰਦਨਾਕ ਸੜਕ ਹਾਦਸੇ ’ਚ 21 ਲੋਕਾਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸੂਬਾਈ ਟਰਾਂਸਪੋਰਟ ਵਿਭਾਗ ਸਾਂਝੀ ਕੀਤੀ। ਹੇਲਮੰਡ’ਚ ਵਿਭਾਗ ਦੇ ਇਕ ਬਿਆਨ ’ਚ ਦੱਸਿਆ ਗਿਆ ਹੈ ਕਿ ਇਹ ਹਾਦਸਾ ਦੱਖਣੀ ਕੰਧਾਰ ਅਤੇ ਪੱਛਮੀ ਹੇਰਾਤ ਸੂਬਿਆਂ ਦੇ ਵਿਚਕਾਰ ਮੁੱਖ ਮਾਰਗ ’ਤੇ ਹੇਲਮੰਡ ਸੂਬੇ ਦੇ ਗੇਰਾਸ਼ਕ ਜ਼ਿਲ੍ਹੇ ’ਚ ਐਤਵਾਰ ਸਵੇਰੇ ਵਾਪਰਿਆ।

ਇਹ ਵੀ ਪੜੋ:Lakshadweep News : ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਲਕਸ਼ਦੀਪ ’ਚ ਤੇਲ ਦੀਆਂ ਕੀਮਤਾਂ ਘਟੀਆ  


ਹੇਲਮੰਡ ’ਚ ਇੱਕ ਟ੍ਰੈਫਿਕ ਅਧਿਕਾਰੀ ਕਾਦਰਤੁੱਲਾ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰ ਨੇ ਆਪਣੇ ਵਾਹਨ ਦੇ ਨਾਲ ਇੱਕ ਯਾਤਰੀ ਬੱਸ ਨਾਲ ਟੱਕਰ ਮਾਰ ਦਿੱਤੀ। ਬੱਸ ਫਿਰ ਸੜਕ ਦੇ ਉਲਟ ਪਾਸੇ ਇਕ ਤੇਲ ਟੈਂਕਰ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ:PAU Ludhiana News : ਮੁੱਖ ਮੰਤਰੀ ਵੱਲੋਂ PAU ਦਾ ਪਹਿਲਾ ਖੇਤੀਬਾੜੀ ਕਾਲਜ ਲੋਕਾਂ ਨੂੰ ਸਮਰਪਿਤ ਕੀਤਾ 


ਹੇਲਮੰਡ ਪੁਲਿਸ ਮੁਖੀ ਦੇ ਬੁਲਾਰੇ ਇਜ਼ਾਤੁੱਲਾ ਹੱਕਾਨੀ ਨੇ ਦੱਸਿਆ ਕਿ 38 ਜ਼ਖਮੀਆਂ ’ਚੋਂ 11 ਨੂੰ ਗੰਭੀਰ ਸੱਟਾਂ ਨਾਲ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ।
ਅਫਗਾਨਿਸਤਾਨ ਵਿੱਚ ਸੜਕਾਂ ਦੀ ਮਾੜੀ ਹਾਲਤ ਅਤੇ ਡਰਾਈਵਰਾਂ ਦੀ ਲਾਪਰਵਾਹੀ ਕਾਰਨ ਸੜਕ ਹਾਦਸਿਆਂ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ।

ਇਹ ਵੀ ਪੜੋ:Lok Sabha Elections 2024: 90 ਕਰੋੜ ਵੋਟਰ ਪਾਉਣਗੇ ਵੋਟਾਂ, 46 ਦਿਨਾਂ ਵਿਚ 7 ਪੜਾਅ 'ਚ ਵੋਟਿੰਗ  

 (For more news apart from Afghanistan road accident, 21 people died, 38 injured News in Punjabi News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM
Advertisement