Haryana Model ਦੇ Murder Case ’ਚ ਸ਼ੱਕੀ ਪ੍ਰੇਮੀ ਗ੍ਰਿਫ਼ਤਾਰ
Published : Jun 17, 2025, 1:28 pm IST
Updated : Jun 17, 2025, 1:30 pm IST
SHARE ARTICLE
Suspected Lover Arrested in Haryana Model's Murder Case Latest News in Punjabi
Suspected Lover Arrested in Haryana Model's Murder Case Latest News in Punjabi

Haryana News : ਹਰਿਆਣਾ ਮਾਡਲ ਦੀ ਨਹਿਰ ’ਚੋਂ ਮਿਲੀ ਸੀ ਲਾਸ਼

Suspected Lover Arrested in Haryana Model's Murder Case Latest News in Punjabi ਹਰਿਆਣਾ, ਸੋਨੀਪਤ ਵਿਚ ਇੱਕ ਨਹਿਰ ਵਿਚੋਂ ਇਕ ਹਰਿਆਣਾ ਮਾਡਲ ਦੀ ਲਾਸ਼ ਬਰਾਮਦ ਹੋਣ ਤੋਂ ਕੁੱਝ ਦਿਨ ਬਾਅਦ, ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨਾਲ ਉਸ ਦਾ ਕਥਿਤ ਤੌਰ 'ਤੇ ਸਬੰਧ ਸੀ।

ਜਾਣਕਾਰੀ ਅਨੁਸਾਰ ਹਰਿਆਣਾ ਮਾਡਲ ਸ਼ੀਤਲ, 24, ਦੀ ਲਾਸ਼ ਐਤਵਾਰ ਨੂੰ ਇਕ ਨਹਿਰ ਵਿਚੋਂ ਮਿਲੀ। ਉਸ ਦਾ ਗਲਾ ਕੱਟਿਆ ਹੋਇਆ ਸੀ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਸੱਟਾਂ ਦੇ ਨਿਸ਼ਾਨ ਸਨ। ਨਹਿਰ ਵਿਚੋਂ ਇਕ ਕਾਰ ਵੀ ਬਰਾਮਦ ਕੀਤੀ ਗਈ।

ਪਾਣੀਪਤ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਸਤੀਸ਼ ਕੁਮਾਰ ਨੇ ਫ਼ੋਨ 'ਤੇ ਕਿਹਾ ਕਿ ਸ਼ੱਕੀ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ, ਉਸ ਨੇ ਕਥਿਤ ਤੌਰ 'ਤੇ ਕਾਰ ਨੂੰ ਨਹਿਰ ਵਿਚ ਧੱਕ ਦਿਤਾ ਤੇ ਅਪਣੇ ਆਪ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ। ਉਸ ਨੇ ਪੁਲਿਸ ਨੂੰ ਇਹ ਵੀ ਦਸਿਆ ਕਿ ਉਹ ਨਹਿਰ ਵਿਚੋਂ ਤੈਰਨ ਵਿਚ ਕਾਮਯਾਬ ਹੋ ਗਿਆ ਅਤੇ ਕਥਿਤ ਤੌਰ 'ਤੇ ਪੂਰੇ ਮਾਮਲੇ ਨੂੰ ਹਾਦਸੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।

ਡੀਐਸਪੀ ਨੇ ਕਿਹਾ ਕਿ ਸ਼ੀਤਲ ਉਰਫ਼ ਸਿੰਮੀ ਅਤੇ ਸੁਨੀਲ ਦਾ ਕਤਲ ਤੋਂ ਪਹਿਲਾਂ ਕਥਿਤ ਤੌਰ 'ਤੇ ਝਗੜਾ ਹੋਇਆ ਸੀ। ਉਹ ਸਨਿਚਰਵਾਰ ਤੋਂ ਲਾਪਤਾ ਸੀ। ਸ਼ੀਤਲ, ਜੋ ਕਿ ਇਕ ਮਾਡਲ ਹੈ ਜੋ ਸੰਗੀਤ ਵੀਡੀਉ ਬਣਾਉਂਦੀ ਹੈ, ਸਨਿਚਰਵਾਰ ਨੂੰ ਪਾਣੀਪਤ ਦੇ ਅਹਾਰ ਪਿੰਡ ਵਿਚ ਕਿਸੇ ਸ਼ੂਟਿੰਗ ਲਈ ਗਈ ਸੀ ਜਿੱਥੇ ਸੁਨੀਲ ਕਥਿਤ ਤੌਰ 'ਤੇ ਉਸਨੂੰ ਮਿਲਿਆ ਅਤੇ ਉਹ ਬਾਅਦ ਵਿਚ ਉਸ ਦੀ ਕਾਰ ਵਿਚ ਬੈਠ ਗਈ।

ਡੀਐਸਪੀ ਨੇ ਕਿਹਾ ਕਿ ਦੋਵਾਂ ਵਿੱਚ ਬਹਿਸ ਹੋਈ। ਸ਼ੀਤਲ ਕਥਿਤ ਤੌਰ 'ਤੇ ਇਸ ਗੱਲ ਤੋਂ ਨਾਰਾਜ਼ ਸੀ ਕਿ ਸੁਨੀਲ ਨੇ ਅਪਣਾ ਵਿਆਹ ਉਸ ਤੋਂ ਲੁਕਾਇਆ ਸੀ। ਉਨ੍ਹਾਂ ਨੇ ਪਹਿਲਾਂ ਵੀ ਇਸ ਮੁੱਦੇ 'ਤੇ ਬਹਿਸ ਕੀਤੀ ਸੀ। ਪੁਲਿਸ ਨੇ ਇਹ ਵੀ ਦਸਿਆ ਕਿ ਸ਼ੀਤਲ ਨੇ ਅਪਣੀ ਭੈਣ ਨੂੰ ਵੀ ਫ਼ੋਨ ਕੀਤਾ ਸੀ, ਜਿਸ ਨਾਲ ਉਹ ਪਾਣੀਪਤ ਵਿਚ ਰਹਿੰਦੀ ਸੀ ਅਤੇ ਉਸ ਨੂੰ ਦਸਿਆ ਸੀ ਕਿ ਸੁਨੀਲ "ਉਸ ਨੂੰ ਕੁੱਟ ਰਿਹਾ ਸੀ।"

ਹਾਲਾਂਕਿ, ਪਰਵਾਰ ਬਾਅਦ ਵਿਚ ਉਸ ਨਾਲ ਸੰਪਰਕ ਨਹੀਂ ਕਰ ਸਕਿਆ ਕਿਉਂਕਿ ਉਸ ਦਾ ਫ਼ੋਨ ਬੰਦ ਸੀ। ਉਨ੍ਹਾਂ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪਾਣੀਪਤ ਦੇ ਪੁਲਿਸ ਅਧਿਕਾਰੀ ਅਨਿਲ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਦੋਵੇਂ ਵਿਆਹੇ ਹੋਏ ਸਨ। ਉਨ੍ਹਾਂ ਕਿਹਾ ਕਿ ਸ਼ੀਤਲ ਅਪਣੇ ਪਤੀ ਤੋਂ ਵੱਖ ਰਹਿ ਰਹੀ ਸੀ।
 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement