
Haryana News : ਬੈਂਕ ਕਰਜ਼ਾ ਧੋਖਾਧੜੀ ਮਾਮਲੇ 'ਚ ਕਈ ਥਾਵਾਂ 'ਤੇ ਤਾਲਾਸ਼ੀ ਜਾਰੀ
Haryana News : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 1,392 ਕਰੋੜ ਰੁਪਏ ਦੇ ਬੈਂਕ ਕਰਜ਼ ਧੋਖਾਧੜੀ ਮਾਮਲੇ ਨਾਲ ਜੁੜੀ ਮਨੀ ਲਾਂਡਰਿੰਗ ਦੇ ਸਿਲਸਿਲੇ ’ਚ ਹਰਿਆਣਾ ਤੋਂ ਕਾਂਗਰਸ ਵਿਧਾਇਕ ਰਾਓ ਦਾਨ ਸਿੰਘ, ਇਕ ਧਾਤੂ ਨਿਰਮਾਣ ਕੰਪਨੀ ਅਤੇ ਉਸ ਦੇ ਪ੍ਰਮੋਟਰਾਂ ਦੇ ਟਿਕਾਣਿਆਂ 'ਤੇ ਵੀਰਵਾਰ ਨੂੰ ਛਾਪੇਮਾਰੀ ਕੀਤੀ ਗਈ। ਕੇਂਦਰੀ ਏਜੰਸੀ ਦੇ ਗੁਰੂਗ੍ਰਾਮ ਦਫਤਰ ਦੇ ਅਧਿਕਾਰੀਆਂ ਨੇ ਹਰਿਆਣਾ ਦੇ ਮਹਿੰਦਰਗੜ੍ਹ, ਬਹਾਦੁਰਗੜ੍ਹ ਅਤੇ ਗੁਰੂਗ੍ਰਾਮ ਅਤੇ ਦਿੱਲੀ ਅਤੇ ਜਮਸ਼ੇਦਪੁਰ ਸਮੇਤ ਲਗਭਗ 15 ਥਾਵਾਂ 'ਤੇ ਤਲਾਸ਼ੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: Joe Biden News : ਅਮਰੀਕੀ ਰਾਸ਼ਟਰਪਤੀ Joe Biden ਨੂੰ ਹੋਇਆ ਕੋਰੋਨਾ
ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ, ਉਨ੍ਹਾਂ ਵਿਚ ਮਹਿੰਦਰਗੜ੍ਹ ਖੇਤਰ ਦੇ 65 ਸਾਲਾ ਵਿਧਾਇਕ ਸਿੰਘ, ਉਨ੍ਹਾਂ ਦੇ ਪੁੱਤਰ ਅਕਸ਼ਤ ਸਿੰਘ, ਅਲਾਇਡ ਸਟ੍ਰਿਪਸ ਲਿਮਟਿਡ (ASL) ਕੰਪਨੀ ਅਤੇ ਇਸ ਦੇ ਪ੍ਰਮੋਟਰ ਮਹਿੰਦਰ ਅਗਰਵਾਲ, ਗੌਰਵ ਅਗਰਵਾਲ ਅਤੇ ਹੋਰ ਸ਼ਾਮਲ ਹਨ।
ASL 'ਸਟੀਲ ਰੋਲ' ਉਤਪਾਦ ਦਾ ਨਿਰਮਾਣ ਕਰਦੀ ਹੈ। ਇਸ ਕੰਪਨੀ 'ਤੇ 1,392 ਕਰੋੜ ਰੁਪਏ ਦੇ ਬੈਂਕ ਕਰਜ਼ ਧੋਖਾਧੜੀ ਮਾਮਲੇ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਨੇ 2022 ਵਿਚ ਕੰਪਨੀ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਇਹ ਵੀ ਪੜੋ: Gurdaspur News : ਗੋਲੀਬਾਰੀ ਮਾਮਲੇ ’ਚ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਮੁਲਜ਼ਮ ਹੋਇਆ ਫ਼ਰਾਰ
ਸੂਤਰਾਂ ਅਨੁਸਾਰ ਅਜਿਹਾ ਦੋਸ਼ ਹੈ ਕਿ ਰਾਓ ਦਾਨ ਸਿੰਘ ਦੇ ਪਰਿਵਾਰ ਅਤੇ ਉਸ ਦੀਆਂ ਕੰਪਨੀਆਂ ਨੇ ASL ਤੋਂ ਕਰਜ਼ਾ ਲਿਆ ਸੀ ਪਰ ਉਨ੍ਹਾਂ ਨੂੰ ਕਦੇ ਵਾਪਸ ਨਹੀਂ ਕੀਤਾ ਅਤੇ ਬਾਅਦ ਵਿਚ ਇਸ ਕਰਜ਼ੇ ਮੁਆਫ਼ ਕਰ ਦਿੱਤਾ ਗਿਆ।
(For more news apart from ED raid at Congress MLA Rao Dan Singh house in Haryana News in Punjabi, stay tuned to Rozana Spokesman)