ਅੰਦਾਜ਼ਨ 2500 ਕਰੋੜ ਦਾ ਨੁਕਸਾਨ
Farmer Protest: ਕਿਸਾਨ ਅੰਦੋਲਨ-2 ਕਾਰਨ ਦਿੱਲੀ-ਹਰਿਆਣਾ ਦੀ ਕੁੰਡਲੀ ਹੱਦ ਪਿਛਲੇ 6 ਦਿਨਾਂ ਤੋਂ ਬੰਦ ਹੈ, ਜਿਸ ਕਾਰਨ ਢਾਬਿਆਂ ਅਤੇ ਉਦਯੋਗਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ। ਸਨਅਤਕਾਰਾਂ, ਮਜ਼ਦੂਰਾਂ, ਪੈਟਰੋਲ ਪੰਪ ਸੰਚਾਲਕਾਂ ਅਤੇ ਢਾਬਾ ਮਾਲਕਾਂ ਤਕ ਹਰ ਕੋਈ ਕਿਸਾਨੀ ਮਸਲੇ ਦੇ ਹੱਲ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਕਿਸਾਨ ਅੰਦੋਲਨ-1 ਵਾਂਗ ਕਿਸਾਨ ਅੰਦੋਲਨ-2 ਵੀ ਲੰਬੇ ਸਮੇਂ ਤਕ ਜਾਰੀ ਰਿਹਾ ਤਾਂ ਉਨ੍ਹਾਂ ਦਾ ਰੁਜ਼ਗਾਰ ਖ਼ਤਮ ਹੋ ਜਾਵੇਗਾ। ਇਸ ਨਾਲ ਮੁਰਥਲ ਦੀ ਢਾਬਾ ਇੰਡਸਟਰੀ ਕਾਫੀ ਪ੍ਰਭਾਵਿਤ ਹੋਈ ਹੈ।
ਉਤਰ ਭਾਰਤ ਦੇ ਸੱਭ ਤੋਂ ਪ੍ਰਸਿੱਧ ਢਾਬਾ ਅਮਰੀਕ ਸੁਖਦੇਵ ਦੇ ਸੰਚਾਲਕ ਸਰਦਾਰ ਅਮਰੀਕ ਸਿੰਘ ਅਤੇ ਢਾਬਾ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਮੁਰਥਲ ਵਿਚ 150 ਢਾਬੇ ਹਨ। ਹੁਣ ਦਿੱਲੀ ਤੋਂ ਆਉਣ ਅਤੇ ਜਾਣ ਵਾਲੇ ਰਾਸਤੇ ਬੰਦ ਹਨ। ਇਸ ਕਾਰਨ ਪ੍ਰਤੀਦਿਨ 3 ਤੋਂ 4 ਲੱਖ ਤਕ ਦਾ ਨੁਕਸਾਨ ਹੋ ਰਿਹਾ ਹੈ।
ਇਸ ਤੋਂ ਇਲਾਵਾ ਕੁੰਡਲੀ, ਰਾਈ ਅਤੇ ਨੱਥੂਪੁਰ-ਸਬੋਲੀ ਦੇ 5500 ਉਦਯੋਗ ਪ੍ਰਭਾਵਤ ਹੋ ਰਹੇ ਹਨ। ਫੈਕਟਰੀਆਂ ਵਿਚ ਕੱਚਾ ਮਾਲ ਖਤਮ ਹੋ ਗਿਆ ਹੈ, ਇਸ ਕਾਰਨ ਵਿਦੇਸ਼ਾਂ ਦੇ ਆਰਡਰ ਰੱਦ ਹੋ ਰਹੇ ਹਨ। ਹੁਣ ਤਕ ਉਯਗੋਦ ਕਰੀਬ 2500 ਕਰੋੜ ਦਾ ਨੁਕਸਾਨ ਭੁਗਤ ਚੁੱਕਿਆ ਹੈ।
ਇੰਟਰਨੈੱਟ ਸੇਵਾਵਾਂ ਠੱਪ ਹੋਣ ਕਾਰਨ ਵਿਦੇਸ਼ਾਂ ਵਿਚ ਵਸਦੇ ਬੱਚਿਆਂ ਨਾਲ ਨਹੀਂ ਹੋ ਰਹੀ ਗੱਲ
ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾਵਾਂ ਠੱਪ ਹਨ। ਇਸ ਕਾਰਨ ਵਿਦੇਸ਼ ਗਏ ਬੱਚਿਆਂ ਦੇ ਮਾਪੇ ਉਨ੍ਹਾਂ ਨਾਲ ਗੱਲ ਕਰਨ ਲਈ ਤਰਸ ਰਹੇ ਹਨ ਕਿਉਂਕਿ ਜ਼ਿਆਦਾਤਰ ਲੋਕ ਵਿਦੇਸ਼ ਵਿਚ ਫ਼ੋਨ ਲਈ ਵਟ੍ਹਸਐਪ ਕਾਲਿੰਗ ਦੀ ਵਰਤੋਂ ਕਰਦੇ ਹਨ। ਅੰਬਾਲਾ ਕੈਂਟ ਬੱਸ ਸਟੈਂਡ ਤੋਂ 5 ਕਿਲੋਮੀਟਰ ਦੂਰ ਪਿੰਡ ਸ਼ਾਹਪੁਰ ਵਿਚ 300 ਘਰ ਹਨ, ਜਿਨ੍ਹਾਂ ਵਿਚੋਂ 65 ਫ਼ੀ ਸਦੀ ਬੱਚੇ ਵਿਦੇਸ਼ ਪੜ੍ਹਨ ਗਏ ਹਨ ਜਾਂ ਉਥੇ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਸਿਰਫ਼ 25 ਘਰਾਂ ਵਿਚ ਹੀ ਬਰਾਡਬੈਂਡ ਵਾਈ-ਫਾਈ ਕੁਨੈਕਸ਼ਨ ਸੀ, ਪਰ ਜਿਵੇਂ ਹੀ ਕਿਸਾਨਾਂ ਦੇ ਅੰਦੋਲਨ ਕਾਰਨ ਮੋਬਾਈਲ ਇੰਟਰਨੈੱਟ ਬੰਦ ਹੋ ਗਿਆ ਤਾਂ ਪਿੰਡ ਵਿਚ ਵਾਈ-ਫਾਈ ਲਗਾਉਣ ਦੀ ਮੰਗ ਇਕਦਮ ਵਧ ਗਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।