
48 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮਾਮਲਾ
ਪੰਚਕੂਲਾ: ਈਡੀ ਨੇ ਪਰਲ ਐਗਰੋ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਤੇ ਹੋਰਾਂ ਨਾਲ ਸਬੰਧਤ ਮਾਮਲਿਆਂ ਵਿੱਚ ਪੰਚਕੂਲਾ ਸਥਿਤ 696.21 ਕਰੋੜ ਰੁਪਏ ਮੁੱਲ ਦੀ ਅਚਲ ਸੰਪਤੀ ਅਟੈਚ ਕੀਤੀ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਕੀਤੀ ਗਈ ਹੈ। ਹੁਣ ਤੱਕ ਈਡੀ ਨੇ 2165 ਕਰੋੜ ਰੁਪਏ ਦੀ ਚਲ ਅਤੇ ਅਚਲ ਸੰਪਤੀ ਜ਼ਬਤ ਕੀਤੀ ਹੈ। ਇਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਘਰੇਲੂ ਸੰਪਤੀਆਂ ਅਤੇ ਵਿਦੇਸ਼ੀ ਸੰਪਤੀਆਂ ਦੋਵੇਂ ਸ਼ਾਮਲ ਹਨ।
ਈਡੀ ਨੇ ਦੱਸਿਆ ਕਿ ਉਸਦੀ ਜਾਂਚ ਸੀਬੀਆਈ ਦੇ 19 ਫਰਵਰੀ 2014 ਨੂੰ ਪੀਏਸੀਐਲ, ਪੀਜੀਐਫ ਲਿਮਟਿਡ, ਨਿਰਮਲ ਸਿੰਘ ਭੰਗੂ ਅਤੇ ਹੋਰਾਂ ਖਿਲਾਫ ਦਰਜ ਕੀਤੀ ਗਈ ਐਫਆਈਆਰ ’ਤੇ ਅਧਾਰਿਤ ਹੈ। ਇਹ ਮਾਮਲਾ ਪੀਏਸੀਐਲ ਵੱਲੋਂ ਸ਼ੁਰੂ ਕੀਤੀ ਗਈ ਵੱਡੀ ਧੋਖਾਧੜੀ ਵਾਲੀ ਸਮੂਹਿਕ ਨਿਵੇਸ਼ ਯੋਜਨਾਵਾਂ ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਕੰਪਨੀ ਨੇ ਲੋਕਾਂ ਤੋਂ ਕਰੀਬ 48 ਹਜ਼ਾਰ ਕਰੋੜ ਰੁਪਏ ਧੋਖਾਧੜੀ ਨਾਲ ਇਕੱਠੇ ਕੀਤੇ ਸਨ।