Haryana News: ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਸ਼ੁਰੂ
ਹਰਿਆਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਕੈਥਲ ਵਿਚ ਮੋਟਰਸਾਈਕਲ ਸਵਾਰ ਚਾਚਾ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀਬਾਰੀ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਰਾਹਗੀਰਾਂ ਨੇ ਘਟਨਾ ਨੂੰ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੀ ਇੱਕ ਟੀਮ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾਂ ਦੀ ਪਛਾਣ ਚਾਚਾ ਰਾਜੇਂਦਰ ਅਤੇ ਭਤੀਜੇ ਵੀਰਭਾਨ ਵਜੋਂ ਹੋਈ ਹੈ।
ਕੈਥਲ ਦੇ ਐਸਪੀ ਉਪਾਸਨਾ ਨੇ ਕਿਹਾ ਕਿ ਪੁਲਿਸ ਨੂੰ ਸਵੇਰੇ ਸੂਚਨਾ ਮਿਲੀ ਕਿ ਜਟੇਡੀ ਪਿੰਡ ਦੇ ਨੇੜੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੀ ਟੀਮ ਮੌਕੇ 'ਤੇ ਪਹੁੰਚੀ। ਮ੍ਰਿਤਕਾਂ ਵਿੱਚ ਇੱਕ ਚਾਚਾ ਅਤੇ ਇੱਕ ਭਤੀਜਾ ਸ਼ਾਮਲ ਹਨ। ਮ੍ਰਿਤਕ ਨੌਜਵਾਨ ਆਪਣੇ ਖੇਤ ਵਿੱਚ ਗਿਆ ਸੀ ਦੋਸ਼ੀ ਉੱਥੇ ਉਸ ਦਾ ਪਿੱਛਾ ਕਰਦੇ ਹੋਏ ਆਏ ਤੇ ਉਥੇ ਹੀ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
