Haryana News: CM ਨਾਇਬ ਸੈਣੀ ਨੇ ਖੱਟਰ ਸਰਕਾਰ ਦੇ 4 ਮੰਤਰੀਆਂ ਤੋਂ ਕੀਤਾ ਕਿਨਾਰਾ; ਅਨਿਲ ਵਿਜ ਨੂੰ ਮਨਾਉਣ ਤੋਂ ਕੀਤਾ ਪਰਹੇਜ਼
Published : Mar 20, 2024, 9:57 am IST
Updated : Mar 20, 2024, 12:43 pm IST
SHARE ARTICLE
CM Nayab Saini excluded 4 ministers of Khattar government
CM Nayab Saini excluded 4 ministers of Khattar government

ਇਸ ਵਿਚ ਸੱਭ ਤੋਂ ਵੱਡਾ ਨਾਂਅ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਦਾ ਹੈ।

Haryana News: ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕੈਬਨਿਟ ਦੇ ਚਾਰ ਮੰਤਰੀਆਂ ਦੀ ਛੁੱਟੀ ਕਰ ਦਿਤੀ ਹੈ। ਇਸ ਵਿਚ ਸੱਭ ਤੋਂ ਵੱਡਾ ਨਾਂਅ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਦਾ ਹੈ। ਇਸ ਤੋਂ ਇਲਾਵਾ ਤਿੰਨ ਰਾਜ ਮੰਤਰੀਆਂ (ਸੁਤੰਤਰ ਚਾਰਜ) ਦੇ ਨਾਂ ਵੀ ਹਨ। ਇਨ੍ਹਾਂ ਵਿਚ ਓਮ ਪ੍ਰਕਾਸ਼ ਯਾਦਵ, ਕਮਲੇਸ਼ ਢਾਂਡਾ ਅਤੇ ਸੰਦੀਪ ਸਿੰਘ ਸ਼ਾਮਲ ਹਨ।

ਖ਼ਬਰਾਂ ਅਨੁਸਾਰ ਨਾਇਬ ਸਿੰਘ ਸੈਣੀ ਨੂੰ ਵਿਧਾਇਕ ਦਲ ਦਾ ਨਵਾਂ ਨੇਤਾ ਚੁਣੇ ਜਾਣ ਤੋਂ ਬਾਅਦ ਹੀ ਅਨਿਲ ਵਿਜ ਨਾਰਾਜ਼ ਹੋ ਗਏ ਸਨ। ਕੇਂਦਰੀ ਲੀਡਰਸ਼ਿਪ ਇਸ ਨਾਰਾਜ਼ਗੀ 'ਤੇ ਸਖਤ ਹੋ ਗਈ ਅਤੇ ਨਵੇਂ ਮੁੱਖ ਮੰਤਰੀ ਨੂੰ ਵਿਜ ਨੂੰ ਮਨਾਉਣ ਦੀ ਹਦਾਇਤ ਕੀਤੀ। ਜਦਕਿ ਦਸਿਆ ਜਾ ਰਿਹਾ ਹੈ ਕਿ ਦੋ ਰਾਜ ਮੰਤਰੀਆਂ ਓਮ ਪ੍ਰਕਾਸ਼ ਯਾਦਵ ਅਤੇ ਕਮਲੇਸ਼ ਢਾਂਡਾ ਨੂੰ ਖ਼ਰਾਬ ਰੀਪੋਰਟ ਕਾਰਡਾਂ ਕਾਰਨ ਮੰਤਰੀ ਮੰਡਲ ਵਿਚ ਥਾਂ ਨਹੀਂ ਦਿਤੀ ਗਈ। ਇਸ ਦੇ ਨਾਲ ਹੀ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ 'ਤੇ ਜੂਨੀਅਰ ਮਹਿਲਾ ਕੋਚ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਕਾਰਨ ਨਾਇਬ ਸੈਣੀ ਨੇ ਉਨ੍ਹਾਂ ਨੂੰ ਅਪਣੀ ਕੈਬਨਿਟ 'ਚ ਜਗ੍ਹਾ ਨਹੀਂ ਦਿਤੀ।

ਅਨਿਲ ਵਿਜ

ਇਸ ਵਾਰ ਭਾਜਪਾ ਹਾਈਕਮਾਂਡ ਨੇ ਪਾਰਟੀ ਦੇ ਸੀਨੀਅਰ ਨੇਤਾ ਅਨਿਲ ਵਿਜ 'ਤੇ ਸਖਤ ਫੈਸਲਾ ਲਿਆ ਹੈ। ਸੂਬੇ ਵਿਚ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨਾਲ ਗਠਜੋੜ ਟੁੱਟਣ ਅਤੇ ਮਨੋਹਰ ਲਾਲ ਵਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਾਇਬ ਸਿੰਘ ਸੈਣੀ ਨੂੰ ਵਿਧਾਇਕ ਦਲ ਦਾ ਨਵਾਂ ਆਗੂ ਚੁਣੇ ਜਾਣ ਤੋਂ ਅਨਿਲ ਵਿਜ ਨਾਰਾਜ਼ ਸਨ। ਉਹ ਕੇਂਦਰੀ ਅਬਜ਼ਰਵਰਾਂ ਦੀ ਹਾਜ਼ਰੀ ਵਿਚ ਮੀਟਿੰਗ ਅੱਧ ਵਿਚਾਲੇ ਛੱਡ ਕੇ ਚਲੇ ਗਏ।

ਮਨੋਹਰ ਲਾਲ ਸਰਕਾਰ 'ਚ ਅਨਿਲ ਵਿਜ ਕੋਲ ਗ੍ਰਹਿ ਅਤੇ ਸਿਹਤ ਵਰਗੇ ਵੱਡੇ ਮੰਤਰਾਲੇ ਸਨ ਪਰ ਉਨ੍ਹਾਂ ਨੇ ਕਈ ਵਾਰ ਜਨਤਕ ਮੰਚਾਂ 'ਤੇ ਸਰਕਾਰ ਦੇ ਫੈਸਲਿਆਂ ਦਾ ਵਿਰੋਧ ਕੀਤਾ। ਨੂਹ ਦੰਗਿਆਂ ਵਿਚ ਉਨ੍ਹਾਂ ਨੇ ਸੀਆਈਡੀ ਤੋਂ ਇਨਪੁਟ ਨਾ ਮਿਲਣ ਦੀ ਗੱਲ ਕੀਤੀ ਸੀ ਜਦਕਿ ਸੀਆਈਡੀ ਸਿੱਧੇ ਮੁੱਖ ਮੰਤਰੀ ਨੂੰ ਰੀਪੋਰਟ ਕਰ ਰਹੀ ਸੀ। ਸਿਹਤ ਵਿਭਾਗ ਵਿਚ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਇਕ ਮਹੀਨੇ ਤਕ ਫਾਈਲਾਂ ਨਹੀਂ ਦੇਖੀਆਂ। ਅਜਿਹੀਆਂ ਘਟਨਾਵਾਂ ਨੇ ਸਰਕਾਰ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ।

ਸੰਦੀਪ ਸਿੰਘ

ਸੰਦੀਪ ਸਿੰਘ ਨੇ ਮਨੋਹਰ ਲਾਲ ਦੀ ਕੈਬਨਿਟ ਵਿਚ ਖੇਡ ਵਿਭਾਗ ਸੰਭਾਲਿਆ ਸੀ। ਸਾਲ 2023 'ਚ ਝੱਜਰ ਦੀ ਇਕ ਜੂਨੀਅਰ ਮਹਿਲਾ ਕੋਚ ਨੇ ਉਨ੍ਹਾਂ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ। ਇਸ ਨਾਲ ਵੀ ਸਰਕਾਰ ਦੀ ਆਲੋਚਨਾ ਹੋਈ। ਇਸ ਘਟਨਾ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਨੇ ਸੰਦੀਪ ਸਿੰਘ ਤੋਂ ਖੇਡ ਵਿਭਾਗ ਵਾਪਸ ਲੈ ਲਿਆ ਸੀ ਪਰ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਨਹੀਂ ਹਟਾਇਆ।

ਵਿਰੋਧੀ ਪਾਰਟੀਆਂ ਨੇ ਇਸ ਨੂੰ ਲੈ ਕੇ ਸਰਕਾਰ ਨੂੰ ਵਾਰ-ਵਾਰ ਘੇਰਿਆ। ਹੁਣ ਕਿਉਂਕਿ ਲੋਕ ਸਭਾ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸ ਲਈ ਨਾਇਬ ਸੈਣੀ ਨੇ ਉਨ੍ਹਾਂ ਨੂੰ ਅਪਣੀ ਕੈਬਨਿਟ ਵਿਚ ਲੈਣ ਦਾ ਜੋਖਮ ਨਹੀਂ ਲਿਆ।

ਓਮ ਪ੍ਰਕਾਸ਼ ਯਾਦਵ

ਓਮ ਪ੍ਰਕਾਸ਼ ਯਾਦਵ ਮਨੋਹਰ ਲਾਲ ਸਰਕਾਰ ਵਿਚ ਰਾਜ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸਨ। ਉਨ੍ਹਾਂ ਨੂੰ ਹਟਾਉਣ ਦੀ ਚਰਚਾ ਦੋ ਸਾਲਾਂ ਤੋਂ ਚੱਲ ਰਹੀ ਸੀ। ਇਸ ਦਾ ਕਾਰਨ ਇਹ ਸੀ ਕਿ ਉਹ ਸਿਰਫ਼ ਅਪਣੇ ਖੇਤਰ ਯਾਨੀ ਨਾਰਨੌਲ ਵਿਧਾਨ ਸਭਾ ਸੀਟ ਤਕ ਹੀ ਸੀਮਤ ਸਨ। ਇਸ ਦਾ ਨੁਕਸਾਨ ਸਰਕਾਰ ਨੂੰ ਝੱਲਣਾ ਪਿਆ।

ਕਮਲੇਸ਼ ਢਾਂਡਾ

ਮਨੋਹਰ ਸਰਕਾਰ 'ਚ ਰਾਜ ਮੰਤਰੀ ਵਜੋਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਸੰਭਾਲਣ ਵਾਲੇ ਕਮਲੇਸ਼ ਢਾਂਡਾ ਦਾ ਰੀਪੋਰਟ ਕਾਰਡ ਵੀ ਚੰਗਾ ਨਹੀਂ ਰਿਹਾ। ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੀਆਂ ਚਰਚਾਵਾਂ ਵੀ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ। ਰਾਜ ਸਕੱਤਰੇਤ ਵਿਚ ਵੀ ਉਨ੍ਹਾਂ ਦੀ ਮੌਜੂਦਗੀ ਬਹੁਤੀ ਨਹੀਂ ਸੀ। ਅਜਿਹੇ 'ਚ ਉਨ੍ਹਾਂ ਨੂੰ ਹਟਾ ਕੇ ਸੀਮਾ ਤ੍ਰਿਖਾ ਨੂੰ ਮਹਿਲਾ ਕੋਟੇ 'ਚੋਂ ਮੰਤਰੀ ਮੰਡਲ 'ਚ ਜਗ੍ਹਾ ਦਿਤੀ ਗਈ ਹੈ।

(For more Punjabi news apart from CM Nayab Saini excluded 4 ministers of Khattar government, stay tuned to Rozana Spokesman)

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement