Haryana News : ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੇ ਐਲਾਨ ਨੂੰ ਸੀਐਮ ਨਾਇਬ ਸੈਣੀ ਨੇ ਸੂਬੇ ’ਚ ਕੀਤਾ ਲਾਗੂ
Haryana News : ਹਰਿਆਣਾ ’ਚ ਤਿੰਨ ਹਜ਼ਾਰ ਰੁਪਏ ਤੋਂ ਘੱਟ ਮਹੀਨਾਵਾਰ ਪੈਨਸ਼ਨ ਵਾਲੇ ਮੁਲਾਜ਼ਮ ਹੁਣ ਬੁਢਾਪਾ ਪੈਨਸ਼ਨ ਦੇ ਵੀ ਹੱਕਦਾਰ ਹੋਣਗੇ । ਮੁੱਖ ਮੰਤਰੀ ਨਾਇਬ ਸੈਣੀ ਦੇ ਐਲਾਨ ਤੋਂ ਬਾਅਦ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹਰਿਆਣਾ ਸਰਕਾਰ ’ਚ ਲਗਭਗ 1.25 ਲੱਖ ਕਰਮਚਾਰੀ ਹਨ, ਜਿਨ੍ਹਾਂ ਨੂੰ ਈਪੀਐਫ ਪੈਨਸ਼ਨ ਦੀ ਰਕਮ ਮਿਲਦੀ ਹੈ ਜੋ ਕਿ ਰਾਜ ਵਿਚ ਬੁਢਾਪਾ ਪੈਨਸ਼ਨ ਤੋਂ ਬਹੁਤ ਘੱਟ ਹੈ। ਇਸ ਸਮੇਂ ਸੂਬੇ ਵਿਚ ਤਿੰਨ ਹਜ਼ਾਰ ਰੁਪਏ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾ ਰਹੀ ਹੈ, ਜਿਸ ਨੂੰ ਵਧਾਉਣ ਬਾਰੇ ਸਰਕਾਰ ਪਹਿਲਾਂ ਹੀ ਸੋਚ ਰਹੀ ਹੈ। ਸੱਤਾ ਵਿਚ ਆਉਣ ਤੋਂ ਬਾਅਦ ਕਾਂਗਰਸ ਨੇ 6,000 ਰੁਪਏ ਅਤੇ ਇਨੈਲੋ-ਬਸਪਾ ਗਠਜੋੜ ਨੇ 7,500 ਰੁਪਏ ਬੁਢਾਪਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜੋ: UP News : ਸਾਵਣ ਮਹੀਨੇ ’ਚ ਕਾਂਵੜ ਯਾਤਰਾ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਮੁਜੱਫ਼ਰਨਗਰ ਪੁਲਿਸ ਦਾ ਨਵਾਂ ਹੁਕਮ ਜਾਰੀ
ਹਰਿਆਣਾ ਸਰਕਾਰ ਨੂੰ ਪਤਾ ਲੱਗਾ ਕਿ ਸੂਬੇ ’ਚ ਐਚਐਮਟੀ ਅਤੇ ਐਮਆਈਟੀਸੀ ਸਮੇਤ ਕਈ ਵਿਭਾਗਾਂ ਦੇ ਕਰਮਚਾਰੀ ਹਨ ਜਿਨ੍ਹਾਂ ਦੀ ਮਹੀਨਾਵਾਰ ਪੈਨਸ਼ਨ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੁਆਰਾ ਪ੍ਰਾਪਤ ਪੈਨਸ਼ਨ ਤੋਂ ਵੀ ਘੱਟ ਹੈ।
ਇਨ੍ਹਾਂ ਕਰਮਚਾਰੀਆਂ ਨੂੰ ਈਪੀਐੱਫ ਤੋਂ ਪੈਨਸ਼ਨ ਵਜੋਂ ਸਿਰਫ਼ 1,000 ਤੋਂ 2,000 ਰੁਪਏ ਪ੍ਰਤੀ ਮਹੀਨਾ ਮਿਲ ਰਹੇ ਹਨ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਪਿਛਲੇ ਬਜਟ ਵਿਚ ਇਨ੍ਹਾਂ ਕਰਮਚਾਰੀਆਂ ਨੂੰ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੀ ਪੈਨਸ਼ਨ ਸੁਵਿਧਾ ਦੇ ਦਾਇਰੇ ’ਚ ਸਾਮਿਲ ਕਰਨ ਦਾ ਐਲਾਨ ਕੀਤਾ ਸੀ। ਹੁਣ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਜੂਨ ਮਹੀਨੇ ਦੌਰਾਨ ਕੀਤੇ ਗਏ ਐਲਾਨ ਤੋਂ ਬਾਅਦ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਸਾਰੇ ਸੇਵਾਮੁਕਤ ਕਰਮਚਾਰੀ ਜਿਨ੍ਹਾਂ ਦੀ ਪੈਨਸ਼ਨ ਜਾਂ ਈ.ਪੀ.ਐੱਫ. ਦੀ ਰਾਸ਼ੀ ਤਿੰਨ ਹਜ਼ਾਰ ਰੁਪਏ ਤੋਂ ਘੱਟ ਹੈ, ਉਹ ਇਸ ਲਈ ਯੋਗ ਹੋਣਗੇ।
ਉਨ੍ਹਾਂ ਨੂੰ ਹੁਣ ਮਿਲ ਰਹੀ ਰਕਮ ਅਤੇ 3,000 ਰੁਪਏ ਦੇ ਅੰਤਰ ਦਾ ਭੁਗਤਾਨ ਪੈਨਸ਼ਨ ਦੇ ਰੂਪ ’ਚ ਸਰਕਾਰ ਕਰੇਗੀ।
(For more news apart from Haryana No one pension will be less than three thousand rupees News in Punjabi, stay tuned to Rozana Spokesman)