
Sonepat News : ਗੱਡੀ ’ਚ ਰੱਖੇ ਸੀ 500-500 ਰੁਪਏ ਦੇ ਨੋਟਾਂ ਦੇ ਬੰਡਲ
Sonepat News : ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ ਇਕ ਕਾਰ ਤੋਂ 50 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਗੋਹਾਨਾ ਰੋਡ ਬਾਈਪਾਸ ਕੋਲੋਂ ਇਹ ਨਕਦੀ ਬਰਾਮਦ ਕੀਤੀ ਗਈ, ਜਿਸ 'ਚ 500-500 ਰੁਪਏ ਦੇ ਨੋਟ ਹਨ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਨੇ ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਇਕ ਪਲਾਟ ਵੇਚਿਆ, ਜਿਸ ਤੋਂ ਪ੍ਰਾਪਤ ਇਹ ਰਕਮ ਹੈ ਪਰ ਜਦੋਂ ਉਸ ਨੂੰ ਦਸਤਾਵੇਜ਼ ਦਿਖਾਉਣ ਲਈ ਕਿਹਾ ਗਿਆ ਤਾਂ ਉਹ ਕੁਝ ਵੀ ਸਬੂਤ ਨਹੀਂ ਦਿਖਾ ਸਕਿਆ।
ਇਹ ਵੀ ਪੜੋ: Jagraon News : ਜਗਰਾਉਂ ਪੁਲਿਸ ਨੇ ਫੜਿਆ ਸ਼ਰਾਬ ਤਸਕਰ, 24 ਪੇਟੀਆਂ ਸ਼ਰਾਬ ਦੀਆਂ ਕੀਤੀਆਂ ਬਰਾਮਦ
ਪੁਲਿਸ ਨੇ ਦੱਸਿਆ ਕਿ ਉਹ ਨੋਇਡਾ ਤੋਂ ਜੀਂਦ ਵੱਲ ਜਾ ਰਿਹਾ ਸੀ। ਪੁਲਿਸ ਨੇ ਨਕਦੀ ਬਰਾਮਦ ਹੋਣ ਦੇ ਸੰਬੰਧ 'ਚ ਇਨਕਮ ਟੈਕਸ ਵਿਭਾਗ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ 'ਚ 16 ਅਗਸਤ ਤੋਂ ਚੋਣ ਜ਼ਾਬਤਾ ਲਾਗੂ ਹੈ। ਹਰਿਆਣਾ ਦੀਆਂ 90 ਸੀਟਾਂ ਲਈ 5 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।
(For more news apart from Before elections in Haryana, police recovered 50 lakhs in cash from car News in Punjabi, stay tuned to Rozana Spokesman)