Defaulter University : ਦੇਖਿਓ ਤੁਸੀਂ ਵੀ ਨਾ ਹੋ ਜਾਈਓ ਧੋਖਾਧੜੀ ਦਾ ਸ਼ਿਕਾਰ 

By : BALJINDERK

Published : Jun 22, 2024, 5:02 pm IST
Updated : Jun 22, 2024, 5:02 pm IST
SHARE ARTICLE
university grants commission
university grants commission

Defaulter University : ਇਨ੍ਹਾਂ ਤਿੰਨ ਯੂਨੀਵਰਸਿਟੀਆਂ ਨੂੰ ਐਲਾਨਿਆ ਗਿਆ ਡਿਫ਼ਾਲਟਰ

Defaulter University : ਹਰਿਆਣਾ- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਯਾਨੀ UGC ਨੇ ਦੇਸ਼ ਭਰ ਦੀਆਂ 157 ਯੂਨੀਵਰਸਿਟੀਆਂ ਨੂੰ ਡਿਫ਼ਾਲਟਰ ਐਲਾਨ ਦਿੱਤਾ ਹੈ। ਇਸ ਵਿਚ 108 ਸਰਕਾਰੀ ਯੂਨੀਵਰਸਿਟੀਆਂ, 47 ਪ੍ਰਾਈਵੇਟ ਯੂਨੀਵਰਸਿਟੀਆਂ ਅਤੇ 2 ਡੀਮਡ ਯੂਨੀਵਰਸਿਟੀਆਂ ਸ਼ਾਮਲ ਹਨ। ਯੂਜੀਸੀ ਨੇ ਇਹ ਕਾਰਵਾਈ ਯੂਨੀਵਰਸਿਟੀਆਂ ਵਿਚ ਲੋਕਪਾਲ ਦੀ ਨਿਯੁਕਤੀ ਨਾ ਹੋਣ ਕਾਰਨ ਕੀਤੀ ਹੈ। ਇਨ੍ਹਾਂ ਵਿਚ ਯੂਪੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ, ਦਿੱਲੀ ਅਤੇ ਹੋਰ ਰਾਜਾਂ ਦੀਆਂ ਯੂਨੀਵਰਸਿਟੀਆਂ ਦੇ ਨਾਂ ਸ਼ਾਮਲ ਹਨ।

a

ਤੁਹਾਨੂੰ ਦੱਸ ਦੇਈਏ ਕਿ ਯੂਜੀਸੀ ਨੇ ਪਿਛਲੇ ਸਾਲ 31 ਦਸੰਬਰ ਤੱਕ ਨਿਯਮਾਂ ਦੇ ਤਹਿਤ ਯੂਨੀਵਰਸਿਟੀਆਂ ਨੂੰ ਲੋਕਪਾਲ ਨਿਯੁਕਤ ਕਰਨ ਦਾ ਅਲਟੀਮੇਟਮ ਦਿੱਤਾ ਸੀ। ਇਸ ਸਾਲ 30 ਮਈ ਦੀ ਦੂਜੀ ਸਮਾਂ ਸੀਮਾ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਯੂਨੀਵਰਸਿਟੀਆਂ ਨੇ ਲੋਕਪਾਲ ਦੀ ਨਿਯੁਕਤੀ ਨਹੀਂ ਕੀਤੀ।
ਰਾਜ ਯੂਨੀਵਰਸਿਟੀਆਂ ਦੀ ਸੂਚੀ ਵਿਚ, ਯੂਪੀ ’ਚ ਸਭ ਤੋਂ ਵੱਧ 10, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ 7-7 ਅਤੇ ਉੱਤਰਾਖੰਡ ਵਿਚ ਚਾਰ ਹਨ। ਡਿਫ਼ਾਲਟਰਾਂ ਦੀ ਸੂਚੀ ਵਿਚ ਹਰਿਆਣਾ ਦੀ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ, ਕਰਨਾਲ ਅਤੇ ਹਰਿਆਣਾ ਦੀ ਖੇਡ ਯੂਨੀਵਰਸਿਟੀ, ਸੋਨੀਪਤ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਤੋਂ ਸਿਰਫ਼ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਹੈ।

(For more news apart from  UGC declared three universities as defaulters News in Punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement