ਅੱਜ 22 ਦਸੰਬਰ ਤੋਂ ਹਰਿਆਣਾ 'ਚ ਹੋਏ 23 ਜ਼ਿਲ੍ਹੇ
ਚੰਡੀਗੜ੍ਹ: ਹਾਂਸੀ ਨੂੰ ਹਰਿਆਣਾ ਦਾ 23ਵਾਂ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਪਿਛਲੇ ਹਫਤੇ ਹਾਂਸੀ ਵਿੱਚ ਇਕ ਵਿਕਾਸ ਰੈਲੀ ਵਿੱਚ ਇਹ ਐਲਾਨ ਕੀਤਾ ਸੀ।
