
ਮੁੱਖ ਮੰਤਰੀ ਨੇ ਰੋਹਤਕ ਵਿਚ ਪਰਾਕ੍ਰਮ ਦਿਵਸ ’ਤੇ ਪ੍ਰਬੰਧਿਤ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 128ਵੀਂ ਜੈਯੰਤੀ ਪ੍ਰੋਗ੍ਰਾਮ ਵਿਚ ਕੀਤੀ ਸ਼ਿਰਕਤ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ‘ਪਰਾਕ੍ਰਮ ਦਿਵਸ’ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 128ਵੀਂ ਜੈਯੰਤੀ ਮੌਕੇ ਜ਼ਿਲ੍ਹਾ ਰੋਹਤਕ ਵਿਚ ਪ੍ਰਬੰਧਿਤ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਨੇਤਾਜੀ ਨੂੰ ਨਮਨ ਕਰ ਉਨ੍ਹਾਂ ਨੁੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ‘ਨੇਤਾ ਜੀ ਆਮ ਨਾਂਅ ਨਹੀਂ, ਸਗੋ ਦੇਸ਼ ਦੀ ਆਜਾਦੀ ਦੀ ਪੂਰੀ ਕਹਾਣੀ ਹੈ, ਇਸ ਲਈ ਨੌਜੁਆਨਾਂ ਨੂੰ ਨੇਤਾ ਜੀ ਦੇ ਜੀਵਨ ਨਾਲ ਦੇਸ਼ ਸੇਵਾ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ।’
ਮਨੋਹਰ ਲਾਲ ਨੇ ਕਿਹਾ, ‘‘ਭਾਰਤ ਸਦੀਆਂ ਤੋਂ ਗੁਲਾਮ ਚਲਿਆ ਆ ਰਿਹਾ ਸੀ। ਪਹਿਲਾਂ ਮੁਗਲਾਂ ਦਾ ਗੁਲਾਮ ਰਿਹਾ ਅਤੇ ਫਿਰ ਅੰਗ੍ਰੇਜਾਂ ਦਾ ਗੁਲਾਮ ਹੋਇਆ। ਆਜ਼ਾਦੀ ਦੀ ਗੱਲਾਂ ਤਾਂ ਉਸ ਸਮੇਂ ਲਗਾਤਾਰ ਚਲਦੀ ਸੀ, ਪਰ ਲੋਕਾਂ ਦੇ ਭਰੋਸਾ ਨਹੀਂ ਹੋ ਪਾ ਰਿਹਾ ਸੀ ਕਿ ਸਾਨੂੰ ਕਦੀ ਆਜ਼ਾਦੀ ਵੀ ਮਿਲ ਪਾਵੇਗੀ। ਨੇਤਾਜੀ ਨੇ ਨਾ ਸਿਰਫ ਆਜਾਦੀ ਦੀ ਲੌ ਪੈਦਾ ਕਰਨ ਦੀ ਗੱਲ ਲੋਕਾਂ ਦੇ ਮਨ ਵਿਚ ਪੈਦਾ ਕੀਤੀ, ਸਗੋ ਲੋਕਾਂ ਵਿਚ ਇਕ ਆਤਮਵਿਸ਼ਵਾਸ ਪੈਦਾ ਕੀਤਾ ਕਿ ਸਾਨੂੰ ਆਜਾਦੀ ਮਿਲ ਸਕਦੀ ਹੈ।’’
ਉਨ੍ਹਾਂ ਨੇ ਕਿਹਾ ਕਿ ਅੰਦੋਲਨ ਸ਼ੁਰੂ ਕਰਨਾ ਆਸਾਨ ਨਹੀਂ ਹੁੰਦਾ, ਪਰ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਦਾ ਗਠਨ ਕੀਤਾ ਅਤੇ ਉਨ੍ਹਾਂ ਨੇ 50,000 ਲੋਕਾਂ ਦੀ ਫੌਜ ਬਣਾ ਦਿਤੀ। ਉਨ੍ਹਾਂ ਕਿਹਾ, ‘‘ਇਹ ਸਾਡੇ ਲਈ ਖੁਸ਼ਕਿਸਮਤੀ ਦੀ ਵਲ ਹੈ ਕਿ ਅੱਜ ਦੇ ਹਰਿਆਣਾ ਖੇਤਰ ਤੋਂ ਵੀ ਉਸ ਸਮੇਂ ਹਜ਼ਾਰਾਂ ਨੌਜੁਆਨ ਆਜ਼ਾਦ ਹਿੰਦ ਫੌਜ ਵਿਚ ਭਰਤੀ ਹੋਏ ਸਨ।’’
ਉਨ੍ਹਾਂ ਨੇ ਕਿਹਾ ਕਿ 22 ਜਨਵਰੀ, 2024 ਦਾ ਦਿਨ ਵੀ ਦੇਸ਼ ਦੇ ਇਤਿਹਾਸ ਵਿਚ ਇਕ ਮਹਤੱਵਪੂਰਨ ਦਿਨ ਬਣ ਗਿਆ ਹੈ। ਕੱਲ ਸਾਰਾ ਦੇਸ਼ ਰਾਮਮਈ ਹੋ ਗਿਆ। ਹਰ ਕਿਸੇ ਦੇ ਮਨ ਵਿਚ ਰਾਮ, ਤਨ ਵਿਚ ਰਾਮ ਵਸੇ ਸਨ। ਉਨ੍ਹਾਂ ਨੇ ਕਿਹਾ ਕਿ ਤ੍ਰੇਤਾਯੁੱਗ ਤੋਂ ਲੈ ਕੇ ਅੱਜ ਤਕ ਦੇ ਕਾਲ ਖੰਡ ਵਿਚ ਕਈ ਮਹਾਪੁਰਸ਼ਾਂ ਦਾ ਜਨਮ ਹੋਇਆ, ਜਿਨ੍ਹਾਂ ਨੇ ਸਮਾਜ ਨੂੰ ਜਾਗ੍ਰਿਤ ਕਰਨ ਦੇ ਲਈ ਅਤੇ ਲੋਕਾਂ ਵਿਚ ਸੰਸਕਾਰ ਪੈਦਾ ਕਰਨ ਦੇ ਲਈ ਕੰਮ ਕੀਤੇ। ਉਨ੍ਹਾਂ ਨੇ ਕਿਹਾ ਕਿ ਭਗਵਾਨ ਕ੍ਰਿਸ਼ਣ ਨੇ ਕੁਰੂਕਸ਼ੇਤਰ ਦੀ ਧਰਤੀ ’ਤੇ ਗੀਤਾ ਦਾ ਸੰਦੇਸ਼ ਦਿਤਾ, ਜਿਸ ਤਰ੍ਹਾ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਨੇ ਸਾਡਾ ਸੰਵਿਧਾਨ ਲਿਖਿਆ, ਉਸੀ ਤਰ੍ਹਾ ਗੀਤਾ ਵੀ ਸਾਡੇ ਜੀਵਨ ਜੀਣ ਦਾ ਇਕ ਸੰਵਿਧਾਨ ਹੈ।
ਪ੍ਰਧਾਨ ਮੰਤਰੀ ਨੇ ਵਿਵਸਥਾ ਬਦਲ ਕੇ ਸਮਾਜ ਨੂੰ ਜਾਗ੍ਰਿਤ ਕਰਨ ਦੀ ਦਿਸ਼ਾ ਵਿਚ ਕੀਤਾ ਕੰਮ
ਮਨੋਹਰ ਲਾਲ ਨੇ ਕਿਹਾ ਕਿ ਕਿਸੇ ਵੀ ਸਰਕਾਰ ਦਾ ਮਤਲਬ ਬੁਨਿਆਦੀ ਢਾਂਚਾ ਯਾਨੀ ਗਲੀਆਂ, ਸੜਕਾਂ, ਸਕੂਲ, ਕਾਲਜ, ਹਸਪਤਾਲ ਆਦਿ ਬਣਵਾਉਣਾ ਹੀ ਨਹੀਂ ਹੁੰਦਾ, ਸਗੋ ਸਮਾਜ ਨਿਰਮਾਣ ਦਾ ਕੰਮ ਵੀ ਸਰਕਾਰ ਦਾ ਇਕ ਜਿਮੇਵਾਰੀ ਹੁੰਦੀ ਹੈ। ਪਰ ਪਹਿਲਾਂ ਦੀ ਸਰਕਾਰਾਂ ਨੇ ਅਜਿਹਾ ਕਦੀ ਨਹੀਂ ਸੋਚਿਆ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਅਪਣੀ ਕਾਰਜ ਪ੍ਰਣਾਲੀ ਨਾਲ ਵਿਵਸਥਾ ਬਦਲ ਕੇ ਸਮਾਜ ਨੁੰ ਜਾਗ੍ਰਿਤ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ’ਤੇ ਚਲਦੇ ਹੋਏ ਹਰਿਆਣਾ ਵਿਚ ਵੀ ਸੂਬਾ ਸਰਕਾਰ ਨੇ ਪਿਛਲੇ ਸਾਢੇ 9 ਸਾਲਾਂ ਵਿਚ ਸਮਾਜ ਵਿਚ ਥ?ਰੀ-ਸੀ ਯਾਨੀ ਕ੍ਰਾਇਮ, ਕਰਪਸ਼ਨ ਅਤੇ ਕਾਸਟ ਬੇਸਡ ਰਾਜਨੀਤੀ ਨੁੰ ਖਤਮ ਕਰ ਸਮਾਜ ਵਿਚ ਸ਼ੁਧਤਾ ਲਿਆਉਣ ਦਾ ਯਤਨ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਜਾਦ ਹਿੰਦ ਫੌਜ ਦਾ ਗਠਨ ਸਨ 1942 ਵਿਚ ਹੋਇਆ ਸੀ ਅਤੇ ਅੱਜ ਲਗਭਗ 80 ਸਾਲਾਂ ਤੋਂ ਵੀ ਵੱਧ ਦਾ ਸਮੇਂ ਬੀਤ ਜਾਣ ਦੇ ਬਾਅਦ ਹਰਿਆਣਾ ਵਿਚ ਆਜਾਦ ਹਿੰਦ ਫੌਜ ਦੇ 3 ਸਿਪਾਹੀ ਜੀਵਤ ਹਨ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਇਹ ਨਿਰਦੇਸ਼ ਦਿਤੇ ਗਏ ਸਨ ਕਿ ਆਜਾਦ ਹਿੰਦ ਫੌਜ ਦੇ ਜੋ ਸਿਪਾਹੀ ਜੀਵਤ ਹਨ ਤਾਂ ਉਨ੍ਹਾਂ ਨੁੰ ਸਨਮਾਨਿਤ ਕੀਤਾ ਜਾਵੇ, ਇਹੀ ਸਾਡੇ ਵਲੋਂ ਨੇਤਾ ਜੀ ਨੁੰ ਸੱਚੀ ਸ਼ਰਧਾਂਜਲੀ ਹੋਵੇਗੀ।