ਖ਼ਬਰਾਂ |

ਤਾਜ਼ਾ |

Panipat News : ਪਾਣੀਪਤ ’ਚ ਨੌਜਵਾਨ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ

By : BALJINDERK

Published : Mar 24, 2024, 7:18 pm IST
Updated : Mar 24, 2024, 7:18 pm IST
SHARE ARTICLE
Suicide
Suicide

Panipat News : ਪਤਨੀ ਝਗੜਾ ਕਰਕੇ ਗਈ ਸੀ ਪੇਕੇ, 10 ਸਾਲ ਪਹਿਲਾਂ ਹੋਇਆ ਸੀ ਪ੍ਰੇਮ ਵਿਆਹ, ਚਾਰ ਬੱਚਿਆਂ ਦਾ ਸੀ ਬਾਪ 

Panipat News :ਹਰਿਆਣਾ ਦੇ ਪਾਣੀਪਤ ਸ਼ਹਿਰ ਦੀ ਇੱਕ ਕਾਲੋਨੀ ਵਿੱਚ ਇੱਕ 35 ਸਾਲਾ ਨੌਜਵਾਨ ਨੇ ਫ਼ਾਹਾ ਲਾ ਖੁਦਕੁਸ਼ੀ ਕਰ ਲਈ। ਉਸ ਨੂੰ ਮਿਲਣ ਆਇਆ ਉਸਦੇ ਭਰਾ ਨੇ ਉਸ ਨੂੰ ਲਟਕਦਾ ਦੇਖਿਆ। ਕੋਲ ਬੈਠੇ ਬੱਚੇ ਰੋ ਰਹੇ ਸਨ। ਉਸ ਨੇ ਤੁਰੰਤ ਉਸ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਲੈ ਗਿਆ। ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 3 ਦਿਨ ਪਹਿਲਾਂ ਪਤਨੀ ਝਗੜਾ ਕਰਕੇ ਪੇਕੇ ਘਰ ਗਈ ਸੀ। ਪੁਲਿਸ ਨੇ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ਇਹ ਵੀ ਪੜੋ:Haryana blast News : ਰੇਵਾੜੀ ਫੈਕਟਰੀ ’ਚ ਬੁਆਇਲਰ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 14 ਤੱਕ ਪਹੁੰਚੀ

ਜਾਣਕਾਰੀ ਦਿੰਦਿਆਂ ਉਸਦੇ ਭਰਾ ਸ਼ਕੀਲ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਸੀਤਾਪੁਰ, ਯੂ.ਪੀ. ਦਾ ਰਹਿਣ ਵਾਲਾ ਹੈ। ਉਸ ਦਾ ਛੋਟਾ ਭਰਾ ਨਸੀਮ (35) ਸਾਲਾਂ ਉਹ ਬਚਪਨ ਤੋਂ ਹੀ ਪਾਣੀਪਤ ਦੀ ਕ੍ਰਿਸ਼ਨਪੁਰਾ ਕਾਲੋਨੀ ਵਿੱਚ ਰਹਿ ਰਿਹਾ ਹੈ। ਨਸੀਮ ਨੇ ਕਰੀਬ 10 ਸਾਲ ਪਹਿਲਾਂ ਪੱਛਮੀ ਬੰਗਾਲ ਦੀ ਰਹਿਣ ਵਾਲੀ ਪਰਵੀਨਾ ਬਾਨੋ ਨਾਲ ਲਵ ਮੈਰਿਜ ਕੀਤੀ ਸੀ। ਉਨ੍ਹਾਂ ਦੇ ਚਾਰ ਬੱਚਿਆਂ ਵਿੱਚੋਂ 2 ਲੜਕੀਆਂ ਅਤੇ 2 ਲੜਕੇ ਹਨ। ਵਿਆਹ ਤੋਂ ਬਾਅਦ ਦੋਵਾਂ ਵਿਚਾਲੇ ਅਕਸਰ ਲੜਾਈ ਰਹਿੰਦੀ ਸੀ। ਕਰੀਬ 3 ਦਿਨ ਪਹਿਲਾਂ ਵੀ ਪਤਨੀ ਝਗੜੇ ਤੋਂ ਬਾਅਦ ਆਪਣੇ ਪੇਕੇ ਘਰ ਚਲੀ ਗਈ ਸੀ। ਪਰਿਵਾਰ ਦਾ ਹਰ ਜੀਅ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ।

ਇਹ ਵੀ ਪੜੋ:IPL 2024: ਰਾਜਸਥਾਨ ਰਾਇਲਜ਼ ਨੇ ਚਾਰ ਵਿਕਟਾਂ ’ਤੇ ਬਣਾਈਆਂ 193 ਦੌੜਾਂ 

ਐਤਵਾਰ ਦੁਪਹਿਰ ਕਰੀਬ 2.30 ਵਜੇ ਸ਼ਕੀਲ ਉਸ ਨੂੰ ਮਿਲਣ ਲਈ ਆਪਣੇ ਭਰਾ ਨਸੀਮ ਦੇ ਕਮਰੇ ’ਚ ਗਿਆ। ਜਿੱਥੇ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਅੰਦਰੋਂ ਤਿੰਨ ਬੱਚਿਆਂ ਦੇ ਰੋਣ ਦੀ ਆਵਾਜ਼ ਵੀ ਸੁਣਾਈ ਦਿੱਤੀ। ਜਦੋਂ ਉਨ੍ਹਾਂ ਨੇ ਕਿਸੇ ਤਰ੍ਹਾਂ ਦਰਵਾਜ਼ਾ ਤੋੜਿਆ ਤਾਂ ਅੰਦਰ ਉਹ ਕੱਪੜੇ ਨਾਲ ਫਾਹਾ ਨਾਲ ਲਟਕਿਆ ਹੋਇਆ ਸੀ। ਜਦੋਂ ਉਸ ਨੂੰ ਹੇਠਾਂ ਉਤਾਰਿਆ ਗਿਆ ਤਾਂ ਉਹ ਮਰ ਚੁੱਕਾ ਸੀ।

ਇਹ ਵੀ ਪੜੋ:Karnataka News : ਕਰਨਾਟਕ ਸਰਕਾਰ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ 

(For more news apart from young man committed suicide by hanging himself in Panipat News in Punjabi, stay tuned to Rozana Spokesman)

Location: India, Haryana, Panipat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement