Haryana News: ਹਿਮਾਚਲ ਤੋਂ ਅੰਬਾਲਾ ਆ ਰਿਹਾ Horlicks ਲੋਡ ਟਰੱਕ ਪਲਟਿਆ 

By : BALJINDERK

Published : Mar 25, 2024, 4:00 pm IST
Updated : Mar 25, 2024, 4:29 pm IST
SHARE ARTICLE
Overturned truck
Overturned truck

Haryana News: ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ, 360 ਡੱਬੇ ਹੋਏ ਚੋਰੀ

Haryana News: ਹਿਮਾਚਲ ਤੋਂ ਹੌਰਲਿਕਸ  ਲੋਡ ਕਰਕੇ ਅੰਬਾਲਾ ਆ ਰਿਹਾ ਟਰੱਕ ਡਰਾਈਵਰ ਨੂੰ ਨੀਂਦ ਆਉਣ ਕਾਰਨ ਪਲਟ ਗਿਆ। ਹਾਦਸੇ ਤੋਂ ਬਾਅਦ ਟਰੱਕ ਦੇ ਬਾਹਰ ਖਿੱਲਰੇ 650 ਵਿੱਚੋਂ 360 ਡੱਬੇ ਗਾਇਬ ਪਾਏ ਗਏ। ਜਿਸ ਦੀ ਕੀਮਤ ਕਰੀਬ 4.4 ਲੱਖ ਰੁਪਏ ਦੱਸੀ ਜਾ ਰਹੀ ਹੈ। ਹਾਦਸੇ ’ਚ ਟਰੱਕ ਦਾ ਵੀ ਕਾਫ਼ੀ ਨੁਕਸਾਨਿਆ ਗਿਆ।

ਇਹ ਵੀ ਪੜੋ:Punjab Police News : ਪੁਲਿਸ ਦੇ ਮੁਲਾਜ਼ਮਾਂ ਨੇ ਕੀਤਾ ਪੰਜਾਬ ਦਾ ਨਾਂ ਰੋਸ਼ਨ, ਫੌਜ ’ਚ ਹੋਏ ਅਫ਼ਸਰ ਭਰਤੀ 

ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਪਿੰਡ ਕੁਲਹਾਰੀਵਾਲਾ ਦੇ ਰਹਿਣ ਵਾਲੇ ਅਮਰ ਸਿੰਘ ਨੇ ਦੱਸਿਆ ਕਿ ਉਹ ਟਰਾਂਸਪੋਰਟ ਦੀ ਨੌਕਰੀ ਕਰਦਾ ਹੈ। ਉਸਦਾ ਟਰੱਕ ਨੰਬਰ HP64A-0731, 23 ਮਾਰਚ ਨੂੰ ਗਲੈਕਸੋ ਕੰਪਨੀ ਬੱਦੀ ਤੋਂ ਅੰਬਾਲਾ ਦੇ ਦੁਖੇੜੀ ਲਈ ਰਵਾਨਾ ਹੋਇਆ ਸੀ। ਟਰੱਕ ਵਿੱਚ ਹੌਰਲਿਕਸ  ਪ੍ਰੋਡਕਟ ਕੰਪਨੀ ਦੇ 650 ਡੱਬੇ ਲੱਦੇ ਹੋਏ ਸਨ।

ਇਹ ਵੀ ਪੜੋ:Lok Sabha Elections 2024: ਭਾਜਪਾ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਚੁੱਕੇ ਕਦਮ 

ਟਰਾਂਸਪੋਰਟਰ ਨੇ ਦੱਸਿਆ ਕਿ ਉਸਦਾ ਟਰੱਕ ਨੂੰ ਡਰਾਈਵਰ ਗੁਰਦੀਪ ਸਿੰਘ ਵਾਸੀ ਪੱਟੀ ਅਜੀਤ ਨਗਰ ਅਲਮਾਨ ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਚਲਾ ਰਿਹਾ ਸੀ। ਡਰਾਈਵਰ ਸ਼ਾਮ 5 ਵਜੇ ਬੱਦੀ ਤੋਂ ਰਵਾਨਾ ਹੋਇਆ ਸੀ। ਐਤਵਾਰ ਰਾਤ ਨੂੰ ਜਦੋਂ ਗੱਡੀ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਅੰਬਾਲਾ ਤੋਂ ਥੋੜ੍ਹਾ ਅੱਗੇ ਟਾਂਗਰੀ ਡੈਮ ਨੇੜੇ ਪਹੁੰਚਿਆ ਤਾਂ ਡਰਾਈਵਰ ਨੂੰ ਨੀਂਦ ਆ ਗਈ।

ਇਹ ਵੀ ਪੜੋ:Alipur Fire News: ਦਿੱਲੀ ਦੇ ਅਲੀਪੁਰ ’ਚ ਇਕ ਫੈਕਟਰੀ ’ਚ ਲੱਗੀ ਭਿਆਨਕ ਅੱਗ  

ਸ਼ਿਕਾਇਤਕਰਤਾ ਨੇ ਦੱਸਿਆ ਕਿ ਟਰੱਕ ਸਰਵਿਸ ਰੋਡ ਤੋਂ ਖੱਡਾਂ ਵੱਲ ਨੂੰ ਪਲਟ ਗਿਆ। ਖੁਸ਼ਕਿਸਮਤੀ ਰਹੀ ਕਿ ਡਰਾਈਵਰ ਵਾਲ ਵਾਲ ਬਚ ਗਿਆ। ਡਰਾਈਵਰ ਨੇ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਹ ਹਿਮਾਚਲ ਤੋਂ ਮੌਕੇ ’ਤੇ ਪਹੁੰਚੇ। ਜਦੋਂ ਇੱਥੇ ਆ ਕਿ ਦੇਖਿਆ ਤਾਂ ਟਰੱਕ ਪਲਟਿਆ ਪਿਆ ਸੀ ਅਤੇ ਡਰਾਈਵਰ ਮੌਕੇ ’ਤੇ ਨਹੀਂ ਸੀ। ਟਰੱਕ ਵਿੱਚ ਲੱਦੇ ਡੱਬੇ ਖਿੱਲਰੇ ਪਏ ਸਨ। ਜਾਂਚ ਕਰਨ ’ਤੇ 360 ਡੱਬੇ ਗਾਇਬ ਪਾਏ ਗਏ। ਟਰਾਂਸਪੋਰਟਰ ਨੇ ਦੱਸਿਆ ਕਿ ਕਿਸੇ ਅਣਪਛਾਤੇ ਚੋਰ ਨੇ ਕਰੀਬ 3.75 ਲੱਖ ਰੁਪਏ ਦੇ ਡੱਬੇ ਚੋਰੀ ਕਰ ਲਏ।

ਇਹ ਵੀ ਪੜੋ:Rules Changes From 1st April 2024: 1 ਅਪ੍ਰੈਲ ਤੋਂ ਦੇਸ਼ ’ਚ  ਹੋਣ ਜਾ ਰਹੇ ਕਈ ਵੱਡੇ ਬਦਲਾਅ, ਜਾਣੋ ਕੀ ਹਨ ਤਬਦੀਲੀਆਂ 

 (For more news apart from Truck loaded with Horlicks from Himachal and coming to Ambala overturned News in Punjabi, stay tuned to Rozana Spokesman)

Location: India, Haryana, Ambala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement