Rules Changes From 1st April 2024: 1 ਅਪ੍ਰੈਲ ਤੋਂ ਦੇਸ਼ ’ਚ  ਹੋਣ ਜਾ ਰਹੇ ਕਈ ਵੱਡੇ ਬਦਲਾਅ, ਜਾਣੋ ਕੀ ਹਨ ਤਬਦੀਲੀਆਂ 

By : BALJINDERK

Published : Mar 25, 2024, 12:38 pm IST
Updated : Mar 25, 2024, 12:38 pm IST
SHARE ARTICLE
Rules Changes From 1st April 2024
Rules Changes From 1st April 2024

31 ਮਾਰਚ ਤੋਂ ਪਹਿਲਾਂ ਕਰ ਲਓ ਜ਼ਰੂਰੀ ਕੰਮ, NPA ਤੋਂ ਲੈ ਕੇ ਕ੍ਰੈਡਿਟ ਕਾਰਡ ਦੇ ਨਿਯਮਾਂ ’ਚ ਕਈ ਬਦਲਾਅ ਸ਼ਾਮਲ

Rules Changes From 1st April 2024: ਦੇਸ਼ ’ਚ ਹਰ ਮਹੀਨੇ ਦੀ ਸ਼ੁਰੂਆਤ ’ਚ ਕਈ ਬਦਲਾਅ ਹੁੰਦੇ ਹਨ। ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ’ਤੇ ਪੈਂਦਾ ਹੈ। ਹੁਣ ਮਾਰਚ ਦਾ ਮਹੀਨਾ ਖ਼ਤਮ ਹੋਣ ਵਾਲਾ ਹੈ। ਇਸ ’ਚ ਕੁਝ ਹੀ ਦਿਨ ਬਾਕੀ ਹਨ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਮਹੱਤਵਪੂਰਨ ਕੰਮ ਹਨ ਜੋ ਤੁਹਾਨੂੰ 31 ਮਾਰਚ ਤੋਂ ਪਹਿਲਾਂ ਪੂਰੇ ਕਰਨੇ ਚਾਹੀਦੇ ਹਨ।

ਇਹ ਵੀ ਪੜੋ:Karnataka News : ਕਰਨਾਟਕ ਸਰਕਾਰ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ 

1 ਅਪ੍ਰੈਲ 2024 ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਮਾਰਚ ਵਿੱਚ ਜ਼ਰੂਰੀ ਕੰਮ ਪੂਰੇ ਨਾ ਹੋਣ ’ਤੇ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਤੁਹਾਡਾ ਬਜਟ ਵੀ ਪ੍ਰਭਾਵਿਤ ਹੋ ਸਕਦਾ ਹੈ। ਇਹਨਾਂ ਤਬਦੀਲੀਆਂ ’ਚ ਨੈਸ਼ਨਲ ਪੈਨਸ਼ਨ ਸਿਸਟਮ ਵਿਚ ਲਾਗਇਨ ਕਰਨ ਤੋਂ ਲੈ ਕੇ ਐਸਬੀਆਈ ਕ੍ਰੈਡਿਟ ਕਾਰਡ ਨਿਯਮਾਂ ਵਿਚ ਤਬਦੀਲੀਆਂ ਆਦਿ ਤੱਕ ਦੀਆਂ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ। 1 ਅਪ੍ਰੈਲ ਤੋਂ ਹੋਣ ਜਾ ਰਹੀਆਂ ਇਨ੍ਹਾਂ ਤਬਦੀਲੀਆਂ ਬਾਰੇ ਤੁਹਾਡੇ ਲਈ ਪਹਿਲਾਂ ਤੋਂ ਜਾਣਨਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਸੀਂ 31 ਮਾਰਚ 2024 ਤੋਂ ਪਹਿਲਾਂ ਆਪਣਾ ਸਾਰਾ ਕੰਮ ਪੂਰਾ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਇਨ੍ਹਾਂ ਬਦਲਾਅ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਪਵੇਗੀ।

ਇਹ ਵੀ ਪੜੋ:IPL 2024 : ਸੈਮਸਨ ਦੀ ਪਾਰੀ ਦੀ ਮਦਦ ਨਾਲ ਰਾਇਲਜ਼ ਨੇ ਸੁਪਰ ਜਾਇੰਟਸ ਨੂੰ 20 ਦੌੜਾਂ ਨਾਲ ਹਰਾਇਆ

ਹੋਣ ਜਾ ਰਹੀਆਂ ਇਹ ਤਬਦੀਲੀਆਂ
ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (PFRDA) ਨੇ NPS ਗਾਹਕਾਂ ਨੂੰ ਸਾਈਬਰ ਧੋਖਾਧੜੀ ਤੋਂ ਸੁਰੱਖਿਅਤ ਰੱਖਣ ਲਈ ਆਪਣੇ ਲਾਗਇਨ ਸਿਸਟਮ ਵਿੱਚ ਬਦਲਾਅ ਕੀਤੇ ਹਨ। ਇਹ ਨਿਯਮ 1 ਅਪ੍ਰੈਲ 2024 ਤੋਂ ਲਾਗੂ ਹੋਵੇਗਾ। ਹੁਣ NPS ਖਾਤੇ ਵਿੱਚ ਲਾਗਇਨ ਕਰਨ ਲਈ, NPS ਖਾਤਾ ਧਾਰਕਾਂ ਨੂੰ ਉਪਭੋਗਤਾ IE ਅਤੇ ਪਾਸਵਰਡ ਦੇ ਨਾਲ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਦੀ ਲੋੜ ਹੋਵੇਗੀ। NPS ’ਚ ਆਧਾਰ ਆਧਾਰਿਤ ਲਾਗਇਨ ਪ੍ਰਮਾਣਿਕਤਾ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ, SBI ਕ੍ਰੈਡਿਟ ਕਾਰਡ ਧਾਰਕਾਂ ਨੂੰ ਕਿਰਾਏ ਦੇ ਭੁਗਤਾਨ ’ਤੇ ਮਿਲਣ ਵਾਲੇ ਰਿਵਾਰਡ ਪੁਆਇੰਟ 1 ਅਪ੍ਰੈਲ ਤੋਂ ਬੰਦ ਕਰ ਦਿੱਤੇ ਜਾਣਗੇ। SBI ਦੇ SBI  Card Pulse, SBI Card Elite Advantage, AURUM, SimplyCLICK ਅਤੇ SBI ਕਾਰਡ Elite ਕ੍ਰੈਡਿਟ ਕਾਰਡਾਂ ਵਿੱਚ ਇਹ ਸਹੂਲਤ ਬੰਦ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Jalandhar News : ਟਰੈਕਟਰ-ਟਰਾਲੀ ਦੀ ਟੱਕਰ ਨਾਲ ਡੀਜ਼ਲ ਨਾਲ ਭਰਿਆ ਟੈਂਕਰ ਪਲਟਿਆ


ਇਸ ਦੇ ਨਾਲ ਹੀ ICICI ਬੈਂਕ ਵੀ ਆਪਣੇ ਕ੍ਰੈਡਿਟ ਕਾਰਡ ਦੇ ਨਿਯਮਾਂ ’ਚ ਬਦਲਾਅ ਕਰਨ ਜਾ ਰਿਹਾ ਹੈ। 1 ਅਪ੍ਰੈਲ, 2024 ਤੋਂ, ਗਾਹਕਾਂ ਨੂੰ ਮੁਫ਼ਤ ਏਅਰਪੋਰਟ ਲਾਉਂਜ ਪਹੁੰਚ ਮਿਲੇਗੀ ਜੇਕਰ ਉਹ ਇੱਕ ਤਿਮਾਹੀ ਵਿੱਚ 35,000 ਰੁਪਏ ਤੋਂ ਵੱਧ ਖਰਚ ਕਰਦੇ ਹਨ। 
Yes ਬੈਂਕ ਨੇ ਹੁਣ ਆਪਣੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਮੌਜੂਦਾ ਵਿੱਤੀ ਸਾਲ ਦੀ ਇੱਕ ਤਿਮਾਹੀ ਵਿੱਚ ਘੱਟੋ-ਘੱਟ 10,000 ਰੁਪਏ ਖਰਚ ਕਰਨ ’ਤੇ ਘਰੇਲੂ ਏਅਰਪੋਰਟ ਲਾਉਂਜ ਤੱਕ ਮੁਫ਼ਤ ਪਹੁੰਚ ਦਿੱਤੀ ਹੈ।

ਇਹ ਵੀ ਪੜੋ:Panipat News : ਪਾਣੀਪਤ ’ਚ ਨੌਜਵਾਨ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ 


ਓਲਾ ਮਨੀ 1 ਅਪ੍ਰੈਲ 2024 ਤੋਂ ਆਪਣੇ ਵਾਲਿਟ ਨਿਯਮਾਂ ਨੂੰ ਬਦਲਣ ਜਾ ਰਹੀ ਹੈ। ਕੰਪਨੀ ਨੇ ਆਪਣੇ ਗਾਹਕਾਂ ਨੂੰ SMS ਭੇਜ ਕੇ ਸੂਚਿਤ ਕੀਤਾ ਹੈ ਕਿ ਉਹ ਛੋਟੀ ਪੀਪੀਆਈ (ਪ੍ਰੀਪੇਡ ਪੇਮੈਂਟ ਇੰਸਟਰੂਮੈਂਟ) ਵਾਲਿਟ ਸੇਵਾ ਦੀ ਸੀਮਾ ਵਧਾ ਕੇ 10,000 ਰੁਪਏ ਕਰਨ ਜਾ ਰਹੀ ਹੈ।

ਇਹ ਵੀ ਪੜੋ:Haryana blast News : ਰੇਵਾੜੀ ਫੈਕਟਰੀ ’ਚ ਬੁਆਇਲਰ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 14 ਤੱਕ ਪਹੁੰਚੀ

 (For more news apart from Rules Changes From 1st April 2024 News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement