Haryana News: ਭਾਜਪਾ ਉਮੀਦਵਾਰ ਦੀ ਚੋਣ ਸਭਾ 'ਚ ਹੰਗਾਮਾ; ਕਿਸਾਨਾਂ ਨੂੰ ਕਾਂਗਰਸੀ ਕਹੇ ਜਾਣ ਮਗਰੋਂ ਕਿਸਾਨਾਂ ਤੇ ਵਰਕਰਾਂ ਵਿਚਾਲੇ ਹੱਥੋਪਾਈ
Published : Apr 25, 2024, 5:08 pm IST
Updated : Apr 25, 2024, 5:09 pm IST
SHARE ARTICLE
Protest Against Rohtak MP Dr. Arvind Sharma
Protest Against Rohtak MP Dr. Arvind Sharma

ਕਿਸਾਨਾਂ ਨੇ ਕਿਹਾ, ਤੁਸੀਂ 5 ਸਾਲ ਕਿੱਥੇ ਸੀ

Haryana News:  ਹਰਿਆਣਾ ਦੀ ਰੋਹਤਕ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਡਾ. ਅਰਵਿੰਦ ਸ਼ਰਮਾ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰਵਾਰ ਨੂੰ ਪਿੰਡ ਟਿਟੌਲੀ ਵਿਚ ਵੋਟਾਂ ਮੰਗਣ ਆਏ ਅਰਵਿੰਦ ਸ਼ਰਮਾ ਨੂੰ ਕਿਸਾਨਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿਤੇ। ਕਿਸਾਨਾਂ ਨੇ ਸ਼ਰਮਾ ਨੂੰ ਪੁੱਛਿਆ ਕਿ ਤੁਸੀਂ 5 ਸਾਲ ਕਿੱਥੇ ਸੀ? ਇਸ 'ਤੇ ਅਰਵਿੰਦ ਸ਼ਰਮਾ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਕਾਂਗਰਸੀ ਕਹਿ ਦਿਤਾ। ਇਹ ਸੁਣ ਕੇ ਕਿਸਾਨ ਗੁੱਸੇ 'ਚ ਆ ਗਏ। ਦੋਵਾਂ ਵਿਚਾਲੇ ਤਕਰਾਰਬਾਜ਼ੀ ਹੋਈ ਅਤੇ ਮਾਮਲਾ ਹੱਥੋਪਾਈ ਤਕ ਪਹੁੰਚ ਗਿਆ। ਵਿਵਾਦ ਵਧਦਾ ਦੇਖ ਅਰਵਿੰਦ ਸ਼ਰਮਾ ਪ੍ਰੋਗਰਾਮ ਵਿਚਾਲੇ ਹੀ ਛੱਡ ਕੇ ਚਲੇ ਗਏ। ਇਸ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ, ਜਿਸ ਵਿਚ ਲੋਕਾਂ ਵਿਚ ਹੱਥੋਪਾਈ ਹੁੰਦੀ ਨਜ਼ਰ ਆ ਰਹੀ ਹੈ।

ਭਾਰਤੀ ਕਿਸਾਨ ਯੂਨੀਅਨ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਮੋਨਿਕਾ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਮੈਂਬਰ ਨੂੰ ਸਿਰਫ ਸਵਾਲ ਪੁੱਛੇ ਸਨ ਪਰ ਸੰਸਦ ਮੈਂਬਰ ਜਵਾਬ ਨਹੀਂ ਦੇ ਸਕੇ ਅਤੇ ਉਥੋਂ ਚਲੇ ਗਏ। ਪਿੰਡ ਟਿਟੌਲੀ ਵਿਚ ਜਦੋਂ ਸੰਸਦ ਮੈਂਬਰ ਨੂੰ ਸਵਾਲ ਪੁੱਛੇ ਗਏ ਤਾਂ ਕਿਸਾਨ ਆਗੂ ਦੇ ਪਰਿਵਾਰਕ ਮੈਂਬਰਾਂ ਨਾਲ ਪ੍ਰਬੰਧਕਾਂ ਦੀ ਤਕਰਾਰ ਹੋ ਗਈ ਅਤੇ ਸਥਿਤੀ ਤਕਰਾਰ ਤਕ ਪਹੁੰਚ ਗਈ। ਕਿਸਾਨ ਸ਼ਾਂਤਮਈ ਢੰਗ ਨਾਲ ਸਵਾਲ ਪੁੱਛਣ ਆਏ ਸਨ।

ਇਸ ਤੋਂ ਪਹਿਲਾਂ ਅਰਵਿੰਦ ਸ਼ਰਮਾ ਪਿੰਡ ਸਿਸਰੌਲੀ ਪਹੁੰਚੇ ਸਨ। ਜਿਥੇ ਪ੍ਰੋਗਰਾਮ ਦੇ ਵਿਚਕਾਰ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ। ਇਕ ਕੁੜੀ ਨੇ ਸਟੇਜ ਤੋਂ ਮਾਈਕ ਚੁੱਕ ਲਿਆ। ਉਨ੍ਹਾਂ ਨੇ ਸੰਸਦ ਮੈਂਬਰ ਨੂੰ ਪੁੱਛਿਆ ਕਿ ਤੁਸੀਂ 5 ਸਾਲ ਕਿਥੇ ਸੀ ਹੁਣ ਚੋਣਾਂ 'ਚ ਤੁਹਾਨੂੰ ਵੋਟਾਂ ਦੀ ਲੋੜ ਹੈ, ਇਸ ਲਈ ਤੁਸੀਂ ਵੋਟਾਂ ਮੰਗਣ ਆਏ ਹੋ।

ਮੌਕੇ 'ਤੇ ਅਰਵਿੰਦ ਸ਼ਰਮਾ ਦੇ ਸਮਰਥਕਾਂ ਨੇ ਲੜਕੀ ਦੇ ਬਿਆਨ ਦਾ ਵਿਰੋਧ ਕੀਤਾ। ਪੁਲਿਸ ਨੇ ਲੜਕੀ ਤੋਂ ਮਾਈਕ ਖੋਹ ਲਿਆ। ਉਸ ਨੂੰ ਸਟੇਜ ਤੋਂ ਹੇਠਾਂ ਉਤਾਰ ਕੇ ਜ਼ਬਰਦਸਤੀ ਉਥੋਂ ਲੈ ਗਏ। 7 ਅਪਰੈਲ ਨੂੰ ਡਾ. ਅਰਵਿੰਦ ਸ਼ਰਮਾ ਪਿੰਡ ਸੈਮਾਣ ਅਤੇ ਪਿੰਡ ਭੈਣੀ ਸੁਰਜਨ ਵਿਖੇ ਕਰਵਾਏ ਗਏ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਪੁੱਜੇ ਹੋਏ ਸਨ। ਇਸ ਦੌਰਾਨ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੁਰਦਾਬਾਦ ਦੇ ਨਾਅਰੇ ਲਾਏ। ਸਮਾਗਮ ਵਾਲੀ ਥਾਂ 'ਤੇ ਦਾਖ਼ਲ ਹੋਣ ਲਈ ਵੀ ਹੱਥੋਪਾਈ ਹੋਈ। ਆਯੋਜਕ ਅਤੇ ਭਾਜਪਾ ਵਰਕਰ ਪ੍ਰਦਰਸ਼ਨਕਾਰੀਆਂ ਨੂੰ ਰੋਕਦੇ ਰਹੇ, ਪਰ ਉਹ ਅਸਫਲ ਰਹੇ। ਪ੍ਰੋਗਰਾਮ ਦੌਰਾਨ ਜਦੋਂ ਡਾ. ਅਰਵਿੰਦ ਸ਼ਰਮਾ ਅਪਣਾ ਭਾਸ਼ਣ ਦੇ ਰਹੇ ਸਨ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਕਿਸਾਨਾਂ ਨੇ ਅਰਵਿੰਦ ਸ਼ਰਮਾ ਨੂੰ ਕਾਲੇ ਝੰਡੇ ਦਿਖਾਏ ਤੇ ਸ਼ਰਮਾ ਨੇ ਅਪਣਾ ਭਾਸ਼ਣ ਅੱਧ ਵਿਚਾਲੇ ਛੱਡ ਦਿਤਾ।

 (For more Punjabi news apart from Protest Against Rohtak MP Dr. Arvind Sharma, stay tuned to Rozana Spokesman)

Tags: haryana news

Location: India, Haryana, Rohtak

SHARE ARTICLE

ਏਜੰਸੀ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement