Lok Sabha Elections 2024: ਹਰਿਆਣਾ 'ਚ ਕਾਂਗਰਸ ਦੇ 8 ਉਮੀਦਵਾਰਾਂ ਦਾ ਐਲਾਨ, ਸ਼ਰੂਤੀ ਚੌਧਰੀ ਦੀ ਟਿਕਟ ਰੱਦ, ਬ੍ਰਿਜੇਂਦਰ ਨੂੰ ਝਟਕਾ
Published : Apr 26, 2024, 7:29 am IST
Updated : Apr 26, 2024, 10:29 am IST
SHARE ARTICLE
Congress
Congress

ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦਿਵਯਾਂਸ਼ੂ ਬੁੱਧੀਰਾਜਾ ਕਰਨਾਲ ਤੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਰੁੱਧ ਚੋਣ ਲੜਨਗੇ।

Lok Sabha Elections 2024: ਹਰਿਆਣਾ - ਕਾਂਗਰਸ ਨੇ ਹਰਿਆਣਾ ਦੀਆਂ 10 ਵਿਚੋਂ 8 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿਚ ਹਿਸਾਰ ਤੋਂ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੂੰ ਟਿਕਟ ਨਹੀਂ ਦਿੱਤੀ ਗਈ ਹੈ। ਉਸ ਨੂੰ ਹਿਸਾਰ ਅਤੇ ਸੋਨੀਪਤ ਤੋਂ ਟਿਕਟ ਮਿਲਣ ਦੀ ਚਰਚਾ ਸੀ।

ਉਨ੍ਹਾਂ ਦੀ ਥਾਂ ਹਿਸਾਰ ਤੋਂ ਸਾਬਕਾ ਕੇਂਦਰੀ ਮੰਤਰੀ ਜੈਪ੍ਰਕਾਸ਼ ਅਤੇ ਸੋਨੀਪਤ ਤੋਂ ਸਤਪਾਲ ਬ੍ਰਹਮਚਾਰੀ ਨੂੰ ਟਿਕਟ ਦਿੱਤੀ ਗਈ ਹੈ। ਜਦਕਿ ਭਿਵਾਨੀ-ਮਹੇਂਦਰਗੜ੍ਹ ਤੋਂ ਕਾਂਗਰਸ ਨੇ ਵਿਧਾਇਕ ਕਿਰਨ ਚੌਧਰੀ ਦੀ ਧੀ ਸ਼ਰੁਤੀ ਚੌਧਰੀ ਦੀ ਟਿਕਟ ਰੱਦ ਕਰ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਹੁੱਡਾ ਦੇ ਕਰੀਬੀ ਰਾਓ ਦਾਨ ਸਿੰਘ ਇੱਥੋਂ ਚੋਣ ਲੜਨਗੇ। 

ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦਿਵਯਾਂਸ਼ੂ ਬੁੱਧੀਰਾਜਾ ਕਰਨਾਲ ਤੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਰੁੱਧ ਚੋਣ ਲੜਨਗੇ। ਰੋਹਤਕ ਤੋਂ ਰਾਜ ਸਭਾ ਸੀਟ ਖੋਹਣ ਦੀਆਂ ਚਰਚਾਵਾਂ ਵਿਚਾਲੇ ਦੀਪੇਂਦਰ ਹੁੱਡਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕੁਮਾਰੀ ਸ਼ੈਲਜਾ ਸਿਰਸਾ ਤੋਂ ਚੋਣ ਲੜਨਗੇ ਜਦਕਿ ਅੰਬਾਲਾ ਤੋਂ ਵਰੁਣ ਚੌਧਰੀ ਮੁਲਾਣਾ ਅਤੇ ਫਰੀਦਾਬਾਦ ਤੋਂ ਸਾਬਕਾ ਮੰਤਰੀ ਮਹਿੰਦਰ ਪ੍ਰਤਾਪ ਨੂੰ ਟਿਕਟ ਦਿੱਤੀ ਗਈ ਹੈ।

ਗੁਰੂਗ੍ਰਾਮ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇੱਥੋਂ ਕੈਪਟਨ ਅਜੇ ਯਾਦਵ ਦਾਅਵੇਦਾਰ ਹਨ ਪਰ ਕਾਂਗਰਸ ਰਾਜ ਬੱਬਰ ਨੂੰ ਟਿਕਟ ਦੇਣਾ ਚਾਹੁੰਦੀ ਹੈ।
ਕੁਰੂਕਸ਼ੇਤਰ ਸੀਟ I.N.D.I.A. ਬਲਾਕ ਦੇ ਤਹਿਤ ਕਾਂਗਰਸ ਨੇ 'ਆਪ' ਨੂੰ ਦਿੱਤੀ ਹੈ, ਜਿੱਥੋਂ ਸੁਸ਼ੀਲ ਗੁਪਤਾ ਉਮੀਦਵਾਰ ਹਨ।

(For more Punjabi news apart from Lok Sabha Elections 2024:  8 Congress candidates announced in Haryana, Shruti Chaudhary's ticket cancelled, stay tuned to Rozana Spokesman)

 

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement