Ambala Accident News: ਛੋਟੇ ਭਰਾ ਦੇ ਐਕਸੀਂਡੈਟ ਦੀ ਖਬਰ ਮਿਲਣ 'ਤੇ ਮੌਕੇ 'ਤੇ ਪਹੁੰਚਿਆ ਵੱਡਾ ਭਰਾ, ਪਰ ਉਦੋਂ ਨੂੰ......
Published : Apr 27, 2024, 4:55 pm IST
Updated : Apr 27, 2024, 5:07 pm IST
SHARE ARTICLE
Young man death in Ambala Accident News
Young man death in Ambala Accident News

Ambala Accident News: ਟਰੱਕ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ

Young man death in Ambala Accident News: ਹਰਿਆਣਾ ਦੇ ਅੰਬਾਲਾ ਜ਼ਿਲ੍ਹੇ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇਕ ਮਿਸਤਰੀ ਦੀ ਮੌਤ ਹੋ ਗਈ। ਇਹ ਹਾਦਸਾ ਨਰਾਇਣਗੜ੍ਹ ਤੋਂ ਰਾਏਪੁਰ ਰਾਣੀ ਸੜਕ ’ਤੇ ਪਿੰਡ ਭੂਰੇਵਾਲਾ ਤੋਂ ਥੋੜ੍ਹਾ ਅੱਗੇ ਵਾਪਰਿਆ। ਮ੍ਰਿਤਕ ਦੀ ਪਛਾਣ ਨਿਰਮਲ ਸਿੰਘ (33) ਵਾਸੀ ਪੰਚਕੂਲਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਦੋਸ਼ੀ ਟਰੱਕ ਡਰਾਈਵਰ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ: Jagraon News: ਜਗਰਾਉਂ 'ਚ ਔਰਤ ਨਾਲ ਬਲਾਤਕਾਰ, ਸਨੈਪ ਚੈਟ 'ਤੇ ਬਣੇ ਸੀ ਦੋਸਤ

ਮ੍ਰਿਤਕ ਦੀ ਪਹਿਚਾਣ ਨਿਰਮਲ ਸਿੰਘ ਵਜੋਂ ਹੋਈ ਹੈ। ਪੰਚਕੂਲਾ ਦੇ ਪਿੰਡ ਭੂੰਦ ਡਾਕਟਰ ਭੂਰੇਵਾਲਾ ਵਾਸੀ ਮਾਨ ਸਿੰਘ ਨੇ ਦੱਸਿਆ ਕਿ ਉਹ ਕਾਲਾ ਅੰਬ ਵਿੱਚ ਇੱਕ ਸੁਰੱਖਿਆ ਕੰਪਨੀ ਵਿੱਚ ਗਾਰਡ ਵਜੋਂ ਕੰਮ ਕਰਦਾ ਹੈ। ਉਸ ਦੇ 3 ਭਰਾ ਅਤੇ ਇਕ ਭੈਣ ਹੈ। ਉਸ ਦਾ ਭਰਾ ਨਿਰਮਲ ਸਿੰਘ ਕੁਆਰਾ ਸੀ। ਉਹ ਸ਼ੁੱਕਰਵਾਰ ਨੂੰ ਡਿਊਟੀ 'ਤੇ ਜਾਣ ਲਈ ਘਰੋਂ ਨਿਕਲਿਆ ਸੀ। ਉਸ ਨੂੰ ਪਤਾ ਲੱਗਾ ਕਿ ਨਰਾਇਣਗੜ੍ਹ ਤੋਂ ਰਾਏਪੁਰ ਰਾਣੀ ਸੜਕ ’ਤੇ ਭੂਰੇਵਾਲਾ ਤੋਂ ਥੋੜ੍ਹਾ ਅੱਗੇ ਰਾਏਪੁਰ ਰਾਣੀ ਵੱਲ ਜਾਂਦੇ ਸਮੇਂ ਉਸ ਦੇ ਭਰਾ ਨਿਰਮਲ ਸਿੰਘ ਦਾ ਮੋਟਰਸਾਈਕਲ (ਐਚ.ਆਰ.03 ਕੇ 7994) ਹਾਦਸਾਗ੍ਰਸਤ ਹੋ ਗਿਆ।

ਇਹ ਵੀ ਪੜ੍ਹੋ: Fazilka Accident : ਦੋ ਮਾਸੂਮਾਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਟਰਾਲਾ ਚਾਲਕ ਨੇ ਬਾਈਕ ਨੂੰ ਮਾਰੀ ਟੱਕਰ  

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਭਰਾ ਕਿਸੇ ਕੰਮ ਲਈ ਰਾਏਪੁਰ ਰਾਣੀ ਵੱਲ ਜਾ ਰਿਹਾ ਸੀ। ਰਸਤੇ ਵਿੱਚ ਉਸ ਦੇ ਭਰਾ ਦੀ ਬਾਈਕ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਦੇਖਿਆ ਕਿ ਉਸ ਦੇ ਭਰਾ ਦੇ ਮੂੰਹ, ਨੱਕ ਅਤੇ ਕੰਨਾਂ 'ਚੋਂ ਖੂਨ ਵਹਿ ਰਿਹਾ ਸੀ। ਭਰਾ ਦਾ ਮੋਟਰਸਾਈਕਲ ਸੜਕ ਦੇ ਕਿਨਾਰੇ ਪਿਆ ਸੀ ਅਤੇ ਟਰੱਕ (ਯੂ.ਕੇ.07 ਸੀਬੀ 7377) ਵੀ ਉਸੇ ਪਾਸੇ ਖੜ੍ਹਾ ਸੀ। ਮੁਲਜ਼ਮ ਡਰਾਈਵਰ ਮੌਕੇ ’ਤੇ ਖੜ੍ਹਾ ਸੀ ਪਰ ਮੌਕਾ ਦੇਖ ਕੇ ਮੁਲਜ਼ਮ ਉਥੋਂ ਖਿਸਕ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਨੇ ਡਾਇਲ-112 'ਤੇ ਕਾਲ ਕਰਕੇ ਮੌਕੇ 'ਤੇ ਪੁਲਿਸ ਨੂੰ ਬੁਲਾਇਆ। ਉਹ ਆਪਣੇ ਭਰਾ ਨੂੰ ਨਰਾਇਣਗੜ੍ਹ ਸਿਵਲ ਹਸਪਤਾਲ ਲੈ ਗਿਆ। ਇੱਥੇ ਡਾਕਟਰ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਦੇ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਨਰਾਇਣਗੜ੍ਹ ਦੀ ਪੁਲਿਸ ਨੇ ਮੁਲਜ਼ਮ ਟਰੱਕ ਡਰਾਈਵਰ ਖ਼ਿਲਾਫ਼ ਧਾਰਾ 279 ਅਤੇ 304-ਏ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

(For more Punjabi news apart from Young man death in Ambala Accident News, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement