
ਸੋਨੀਆ ਦਾ ਕਤਲ ਕਰ ਕੇ ਬੈੱਡ 'ਚ ਲੁਕੋਈ ਲਾਸ਼
ਫਰੀਦਾਬਾਦ : ਹਰਿਆਣੇ ਦੇ ਫਰੀਦਾਬਾਦ ਸਥਿਤ ਜਵਾਹਰ ਕਾਲੋਨੀ ਵਿੱਚ 10 ਸਾਲਾਂ ਤੋਂ ਲਿਵ ਇਨ ਰਿਲੇਸ਼ਨ ਵਿੱਚ ਰਹਿ ਲਈ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮ ਜਿਤੇਂਦਰ ਨੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਬੈੱਡ ਵਿੱਚ ਛੁਪਾ ਦਿੱਤਾ ਸੀ। ਗੁਆਂਢੀਆਂ ਨੂੰ ਬਦਬੂ ਨਾ ਇਸ ਲਈ ਉਹ ਘਰ ਵਿੱਚ ਅਗਰਬੱਤੀ ਜਗਾਉਂਦਾ ਸੀ।
ਜਿਤੇਂਦਰ ਨੇ ਸੋਨੀਆ ਦਾ ਕਤਲ ਕਰਨ ਤੋਂ ਬਾਅਦ ਆਪਣੀ ਨਾਨੀ ਨੂੰ ਜਾ ਕੇ ਦੱਸਿਆ ਕਿ ਉਸ ਨੇ ਸੋਨੀਆ ਦਾ ਕਤਲ ਕਰ ਦਿੱਤਾ ਹੈ। ਨਾਨੀ ਨੇ ਸਾਰਨ ਥਾਣਾ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਕਾਨ ਦਾ ਤਾਲਾ ਤੋੜ ਕੇ ਬੈੱਡ 'ਚੋਂ ਲਾਸ਼ ਬਰਾਮਦ ਕੀਤੀ।
ਸ਼ਨੀਵਾਰ ਸ਼ਾਮ ਜਿਤੇਂਦਰ ਸੁੰਦਰੀ ਦੇਵੀ ਦੇ ਘਰ ਗਿਆ ਤੇ ਦੱਸਿਆ ਕਿ ਉਸ ਨੇ ਸੋਨੀਆ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਸਾਰਨ ਥਾਣੇ 'ਚ ਜਾ ਕੇ ਸਰੰਡਰ ਕਰ ਰਿਹਾ ਹੈ। ਹਾਲਾਂਕਿ ਉਹ ਥਾਣੇ ਨਹੀਂ ਪਹੁੰਚਿਆ। ਆਪਣੇ ਦੋਹਤੇ ਦੀ ਗੱਲ ਸੁਣ ਕੇ ਸੁੰਦਰੀ ਦੇਵੀ ਚਿੰਤਤ ਹੋ ਗਈ।