Haryana News: ਹਰਿਆਣਾ ਦੇ ਪਿੰਡ ਮਟੌਰ ਦੇ ਨੌਜਵਾਨ ਦੀ ਰੂਸ ਵਿਚ ਮੌਤ
Published : Jul 28, 2024, 11:28 am IST
Updated : Jul 28, 2024, 11:28 am IST
SHARE ARTICLE
Haryana young man Death in Russia
Haryana young man Death in Russia

Haryana News: ਪਰਿਵਾਰਕ ਮੈਂਬਰਾਂ ਨੇ ਜਬਰਦਸਤੀ ਜੰਗ 'ਚ ਭੇਜਣ ਦੇ ਲਗਾਏ ਦੋਸ਼

Haryana young man Death in Russia: ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਮਟੌਰ ਦੇ ਰਹਿਣ ਵਾਲੇ 22 ਸਾਲਾ ਰਵੀ ਦੀ ਰੂਸ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਸਕੋ (ਰੂਸ) ਸਥਿਤ ਭਾਰਤੀ ਦੂਤਾਵਾਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਰਸ਼ੀਅਨ ਟਰਾਂਸਪੋਰਟ ਵਿੱਚ ਕੰਮ ਕਰਨ ਗਿਆ ਸੀ ਪਰ ਉਸ ਨੂੰ ਜ਼ਬਰਦਸਤੀ ਜੰਗ ਵਿੱਚ ਭੇਜ ਦਿੱਤਾ ਗਿਆ। ਉਸ ਨੂੰ ਰੂਸੀ ਫੌਜ ਦੀ ਵਰਦੀ 'ਚ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ: Karnataka Lithium News: ਹੁਣ ਚੀਨ ਦੀ ਲੋੜ ਨਹੀਂ! ਕਰਨਾਟਕ 'ਚ ਮਿਲਿਆ ਲਿਥੀਅਮ ਦਾ ਵੱਡਾ ਖਜ਼ਾਨਾ 

ਇਸ ਮਾਮਲੇ ਸਬੰਧੀ ਮ੍ਰਿਤਕ ਰਵੀ ਦੇ ਭਰਾ ਅਜੈ ਦੀ ਏਜੰਸੀ ਨਾਲ ਕਾਫੀ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਇਹ ਖੁਲਾਸਾ ਉਸ ਦੇ ਭਰਾ ਦੀ ਅੰਬੈਸੀ ਤੋਂ ਚੱਲ ਰਹੀ ਪੁੱਛਗਿੱਛ ਦੇ ਆਧਾਰ 'ਤੇ ਹੋਇਆ ਹੈ। ਮ੍ਰਿਤਕ ਰਵੀ ਦੇ ਭਰਾ ਅਜੈ ਨੇ ਦੱਸਿਆ ਕਿ ਅੰਬੈਸੀ ਨੇ ਉਸ ਨੂੰ ਕਿਹਾ ਹੈ ਕਿ ਉਹ ਮ੍ਰਿਤਕ ਦੀ ਮੌਤ ਦੀ ਪੁਸ਼ਟੀ ਕਰਨ ਲਈ ਉਸ ਦੀ ਮਾਂ ਦਾ ਡੀਐਨਏ ਟੈਸਟ ਕਰਵਾਉਣਾ ਚਾਹੁੰਦੇ ਹਨ ਪਰ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਉਸ ਨੇ ਦੂਤਘਰ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੀ ਮਾਂ ਦੀ ਬਜਾਏ ਉਸ ਦਾ ਡੀਐਨਏ ਟੈਸਟ ਕਰ ਸਕਦੇ ਹਨ।

ਇਹ ਵੀ ਪੜ੍ਹੋ: Tehri Cloudburst: ਉੱਤਰਾਖੰਡ ’ਚ ਫਟਿਆ ਬੱਦਲ, ਮਲਬੇ ਹੇਠਾਂ ਦੱਬ ਕੇ ਮਾਂ-ਧੀ ਦੀ ਮੌਤ  

ਅਜੇ ਨੇ ਦੱਸਿਆ ਕਿ ਉਸ ਦਾ ਭਰਾ ਰਵੀ ਟਰਾਂਸਪੋਰਟ ਦਾ ਕੰਮ ਕਰਨ ਲਈ 13 ਜਨਵਰੀ 2024 ਨੂੰ ਰੂਸ ਗਿਆ ਸੀ। ਉਸ ਦਾ ਪਰਿਵਾਰ ਰਵੀ ਦੇ ਸੰਪਰਕ ਵਿਚ ਸੀ ਪਰ ਇਸ ਤੋਂ ਬਾਅਦ ਉਸ ਦੇ ਭਰਾ ਨੂੰ ਰੂਸ ਦੀ ਸਰਹੱਦ 'ਤੇ ਜੰਗ ਲਈ ਭੇਜ ਦਿੱਤਾ ਗਿਆ ਹੈ। ਕੁਝ ਦਿਨਾਂ ਬਾਅਦ ਉਸ ਨੂੰ ਰੂਸੀ ਫੌਜ ਦੀ ਵਰਦੀ 'ਚ ਵੀ ਦੇਖਿਆ ਗਿਆ। ਉਸ ਨੇ ਦੱਸਿਆ ਕਿ 12 ਮਾਰਚ ਤੱਕ ਉਸ ਦੀ ਭਰਾ ਨਾਲ ਗੱਲ ਹੋਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਨੇ ਕਿਹਾ ਕਿ ਫੌਜ ਦੇ ਜਵਾਨਾਂ ਨੇ ਉਸ ਦੇ ਭਰਾ ਨੂੰ ਕਿਹਾ ਕਿ ਜਾਂ ਤਾਂ ਫਰੰਟ ਲਾਈਨ 'ਤੇ ਜੰਗ ਲੜੋ ਨਹੀਂ ਤਾਂ ਉਸ ਨੂੰ 10 ਸਾਲ ਦੀ ਜੇਲ ਹੋਵੇਗੀ। ਉਸ ਨੂੰ ਫੋਨ ਰਾਹੀਂ ਰਵੀ ਦੀ ਮੌਤ ਦੀ ਸੂਚਨਾ ਮਿਲੀ। ਉਸ ਦੀ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਹੈ ਕਿ ਉਸ ਦੇ ਭਰਾ ਦੀ ਲਾਸ਼ ਭਾਰਤ ਭੇਜੀ ਜਾਵੇ।

​(For more Punjabi news apart from Haryana young man Death in Russia, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement