Karnataka Lithium News: ਹੁਣ ਚੀਨ ਦੀ ਲੋੜ ਨਹੀਂ! ਕਰਨਾਟਕ 'ਚ ਮਿਲਿਆ ਲਿਥੀਅਮ ਦਾ ਵੱਡਾ ਖਜ਼ਾਨਾ
Published : Jul 28, 2024, 11:03 am IST
Updated : Jul 28, 2024, 11:33 am IST
SHARE ARTICLE
Lithium deposits found in 2 karnataka districts
Lithium deposits found in 2 karnataka districts

Karnataka Lithium News: ਛੱਤੀਸਗੜ੍ਹ ਤੱਕ ਫੈਲਿਆ ਹੋ ਸਕਦਾ ਹੈ ਭੰਡਾਰ

Lithium deposits found in 2 karnataka districts: ਕਰਨਾਟਕ ਦੇ ਦੋ ਜ਼ਿਲ੍ਹਿਆਂ ਵਿੱਚ 1,600 ਟਨ ਲਿਥੀਅਮ ਦਾ ਭੰਡਾਰ ਮਿਲਿਆ ਹੈ, ਜਿਸ ਦੀ ਜਾਣਕਾਰੀ ਧਰਤੀ ਵਿਗਿਆਨ ਰਾਜ ਮੰਤਰੀ ਜਤਿੰਦਰ ਸਿੰਘ ਨੇ ਦਿੱਤੀ। ਜਿਤੇਂਦਰ ਸਿੰਘ ਨੇ ਰਾਜ ਸਭਾ ਵਿੱਚ ਦੱਸਿਆ ਕਿ ਕਰਨਾਟਕ ਦੇ ਮਾਂਡਿਆ ਅਤੇ ਯਾਦਗੀਰ ਜ਼ਿਲ੍ਹਿਆਂ ਵਿੱਚ ਲਿਥੀਅਮ ਦੇ ਭੰਡਾਰ ਮਿਲੇ ਹਨ।

ਇਹ ਵੀ ਪੜ੍ਹੋ: Haryana News: ਹਰਿਆਣਾ ਦੇ ਪਿੰਡ ਮਟੌਰ ਦੇ ਨੌਜਵਾਨ ਦੀ ਰੂਸ ਵਿਚ ਮੌਤ

ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਰਿਆਸੀ 'ਚ ਲਿਥੀਅਮ ਦੇ ਭੰਡਾਰ ਮਿਲੇ ਸਨ। ਰਿਆਸੀ ਕੋਲ ਸਲਾਲ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ 50 ਲੱਖ ਟਨ ਦਾ ਭੰਡਾਰ ਹੈ। ਇਹ ਜਾਣਿਆ ਜਾਂਦਾ ਹੈ ਕਿ ਭਾਰਤ ਚੀਨ ਤੋਂ ਲਗਭਗ 70 ਪ੍ਰਤੀਸ਼ਤ ਲਿਥੀਅਮ ਦਰਾਮਦ ਕਰਦਾ ਹੈ ਅਤੇ ਵਿਸ਼ਵ ਸਪਲਾਈ ਵਿੱਚ ਚੀਨ ਦੀ ਹਿੱਸੇਦਾਰੀ 80 ਪ੍ਰਤੀਸ਼ਤ ਹੈ।

ਇਹ ਵੀ ਪੜ੍ਹੋ: Tehri Cloudburst: ਉੱਤਰਾਖੰਡ ’ਚ ਫਟਿਆ ਬੱਦਲ, ਮਲਬੇ ਹੇਠਾਂ ਦੱਬ ਕੇ ਮਾਂ-ਧੀ ਦੀ ਮੌਤ 

ਪਰਮਾਣੂ ਊਰਜਾ ਵਿਭਾਗ ਅਤੇ ਪ੍ਰਮਾਣੂ ਖਣਿਜ ਅਤੇ ਖੋਜ ਡਾਇਰੈਕਟੋਰੇਟ ਦੀ ਇਕ ਇਕਾਈ ਨੇ ਵੀ ਇਨ੍ਹਾਂ ਸਰੋਤਾਂ ਦੀ ਪਛਾਣ ਕੀਤੀ ਹੈ। ਇੱਕ ਲਿਖਤੀ ਜਵਾਬ ਵਿੱਚ, ਧਰਤੀ ਵਿਗਿਆਨ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਦੱਸਿਆ ਕਿ ਯਾਦਗੀਰ ਜ਼ਿਲ੍ਹੇ ਵਿੱਚ ਕੀਤੇ ਗਏ ਸਰਵੇਖਣ ਅਤੇ ਸੀਮਤ ਭੂਮੀਗਤ ਖੋਜਾਂ ਨੇ ਲਿਥੀਅਮ ਦੀ ਮੌਜੂਦਗੀ ਦਾ ਸੰਕੇਤ ਦਿੱਤਾ ਹੈ।

ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਲਿਥੀਅਮ ਦੀ ਮੌਜੂਦਗੀ ਸਿਰਫ਼ ਕਰਨਾਟਕ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਛੱਤੀਸਗੜ੍ਹ ਤੱਕ ਫੈਲੀ ਹੋਈ ਹੈ। ਇਸ ਸਬੰਧ ਵਿੱਚ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿੱਚ ਵੀ ਜਾਂਚ ਚੱਲ ਰਹੀ ਹੈ। 

Location: India, Karnataka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement