Tehri Cloudburst: ਉੱਤਰਾਖੰਡ ’ਚ ਫਟਿਆ ਬੱਦਲ, ਮਲਬੇ ਹੇਠਾਂ ਦੱਬ ਕੇ ਮਾਂ-ਧੀ ਦੀ ਮੌਤ
Published : Jul 28, 2024, 10:16 am IST
Updated : Jul 28, 2024, 10:16 am IST
SHARE ARTICLE
Tehri Cloudburst News in punjabi
Tehri Cloudburst News in punjabi

Tehri Cloudburst: ਕਈ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ

Tehri Cloudburst News in punjabi : ਉੱਤਰਾਖੰਡ ਦੇ ਪਹਾੜੀ ਜ਼ਿਲ੍ਹਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਮੁਸੀਬਤਾਂ ਘੱਟ ਨਹੀਂ ਹੋ ਰਹੀਆਂ ਹਨ। ਟਿਹਰੀ ਜ਼ਿਲ੍ਹੇ ਵਿੱਚ, ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਨਦੀਆਂ ਅਤੇ ਨਾਲਿਆਂ ਦੇ ਓਵਰਫਲੋ ਹੋਣ ਦੀਆਂ ਘਟਨਾਵਾਂ ਨੇ ਕਾਫੀ ਨੁਕਸਾਨ ਕੀਤਾ ਹੈ।

 ਇਹ ਵੀ ਪੜ੍ਹੋ: Gurdaspur News: ਗੁਰਦਾਸਪੁਰ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕੀਤੇ ਕਾਬੂ

ਟਿਹਰੀ ਜ਼ਿਲੇ ਦੇ ਭਿਲੰਗਨਾ ਬਲਾਕ ਦੇ ਤਹਿਤ ਬੂੜਾਕੇਦਾਰ ਇਲਾਕੇ ਦੇ ਤੋਲੀ ਪਿੰਡ ’ਚ ਬੱਦਲ ਫਟਣ ਕਾਰਨ ਆਏ ਹੜ੍ਹ ਦੇ ਮਲਬੇ ਹੇਠਾਂ ਦੱਬਣ ਨਾਲ ਮਾਂ-ਧੀ ਦੀ ਮੌਤ ਹੋ ਗਈ। ਮੀਂਹ ਕਾਰਨ ਇੱਥੋਂ ਦੇ ਤਿੰਨ ਪਿੰਡ ਢਿੱਗਾਂ ਡਿੱਗਣ ਕਾਰਨ ਨੁਕਸਾਨੇ ਗਏ। ਪ੍ਰਸ਼ਾਸਨ ਨੇ ਤਿਨਗੜ੍ਹ, ਤੋਲੀ ਅਤੇ ਭਿਗੁਨ ’ਚ ਖਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਤਿੰਨਾਂ ਪਿੰਡਾਂ ਦੇ 80 ਪਰਿਵਾਰਾਂ ਨੂੰ ਅਸਥਾਈ ਕੈਂਪਾਂ ’ਚ ਸ਼ਿਫਟ ਕਰ ਦਿੱਤਾ ਹੈ। ਪਹਾੜੀ ਖੇਤਰਾਂ ਵਿੱਚ 51 ਪੇਂਡੂ ਸੜਕਾਂ ਅਜੇ ਵੀ ਬੰਦ ਹਨ।

 ਇਹ ਵੀ ਪੜ੍ਹੋ: Karachi Dangerous City News: ਪਾਕਿਸਤਾਨ ਦਾ ਕਰਾਚੀ ਦੁਨੀਆ ਦਾ ਦੂਜਾ ਸਭ ਤੋਂ ਖਤਰਨਾਕ ਸ਼ਹਿਰ, ਰਿਪੋਰਟ ਵਿਚ ਖੁਲਾਸਾ

ਕੇਦਾਰਨਾਥ ਯਾਤਰਾ ਮਾਰਗ 'ਤੇ ਜ਼ਮੀਨ ਖਿਸਕਣ ਕਾਰਨ ਸ਼ਰਧਾਲੂਆਂ ਨੂੰ ਨੌਂ ਘੰਟੇ ਲਈ ਰੋਕਿਆ ਗਿਆ। ਇੱਥੇ ਕਰੀਬ 2500 ਯਾਤਰੀ ਫਸੇ ਹੋਏ ਹਨ। ਕੰਚਨਗੰਗਾ ਨੇੜੇ ਬਦਰੀਨਾਥ ਹਾਈਵੇਅ 12 ਘੰਟਿਆਂ ਤੋਂ ਵੱਧ ਸਮੇਂ ਤੱਕ ਬੰਦ ਰਿਹਾ। ਉੱਤਰਕਾਸ਼ੀ ਵਿੱਚ ਗੰਗੋਤਰੀ ਰਾਸ਼ਟਰੀ ਰਾਜਮਾਰਗ ਵੀ ਚਾਰ ਘੰਟੇ ਲਈ ਜਾਮ ਰਿਹਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Tehri Cloudburst News in punjabi , stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement