Haryana News: ਹਰਿਆਣਾ ਵਿਚ ਵਾਪਰਿਆ ਭਿਆਨਕ ਹਾਦਸਾ, ਮਾਂ-ਪੁੱਤ ਦੀ ਟਰੱਕ ਹੇਠ ਆਉਣ ਕਾਰਨ ਗਈ ਜਾਨ
Published : Jun 29, 2025, 11:57 am IST
Updated : Jun 29, 2025, 11:59 am IST
SHARE ARTICLE
Haryana Accident News in punjabi
Haryana Accident News in punjabi

Haryana News: ਬੇਕਾਬੂ ਟਰੱਕ ਦੇ ਬਾਈਕ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ

Haryana Accident News in punjabi :  ਹਰਿਆਣਾ ਦੇ ਨੂਹ ਵਿੱਚ ਤਾਵਾਡੂ-ਨੂਹ ਸੜਕ 'ਤੇ ਸੀਲਖੋ ਮੋੜ ਨੇੜੇ ਇਕ ਟਰੱਕ ਦੀ ਟੱਕਰ ਨਾਲ ਬਾਈਕ ਸਵਾਰ ਮਾਂ ਅਤੇ ਪੁੱਤਰ ਦੀ ਮੌਤ ਹੋ ਗਈ। ਔਰਤ ਦਾ ਪਤੀ, ਜੋ ਬਾਈਕ ਚਲਾ ਰਿਹਾ ਸੀ, ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ ਕਰੀਬ 7:30 ਵਜੇ ਵਾਪਰਿਆ। ਚਸ਼ਮਦੀਦਾਂ ਦੇ ਅਨੁਸਾਰ, ਢਲਾਣ ਤੋਂ ਉਤਰਦੇ ਸਮੇਂ, ਟਰੱਕ ਬੇਕਾਬੂ ਹੋ ਗਿਆ ਅਤੇ ਸਾਹਮਣੇ ਤੋਂ ਆ ਰਹੇ ਇੱਕ ਬਾਈਕ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਟਰੱਕ ਦੇ ਅਚਾਨਕ ਰੁਕਣ ਤੋਂ ਬਾਅਦ, ਤਿੰਨ ਹੋਰ ਵਾਹਨ ਵੀ ਇੱਕ ਦੂਜੇ ਨਾਲ ਟਕਰਾ ਗਏ ਅਤੇ ਨੁਕਸਾਨੇ ਗਏ।

ਜਾਣਕਾਰੀ ਅਨੁਸਾਰ ਨੂਹ ਤੋਂ ਤਾਵਾਡੂ ਵੱਲ ਆ ਰਿਹਾ ਟਰੱਕ ਸੀਲਖੋ ਮੋੜ 'ਤੇ ਬੇਕਾਬੂ ਹੋ ਗਿਆ। ਟਰੱਕ ਚਾਲਕ ਨੇ ਸਾਹਮਣੇ ਜਾ ਰਹੀ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਬਾਈਕ ਨੂੰ ਕਾਫ਼ੀ ਦੂਰ ਤੱਕ ਘਸੀਟਦਾ ਰਿਹਾ।

ਜਦੋਂ ਆਲੇ-ਦੁਆਲੇ ਦੇ ਲੋਕਾਂ ਨੇ ਰੌਲਾ ਪਾਇਆ ਤਾਂ ਟਰੱਕ ਡਰਾਈਵਰ ਨੇ ਆਪਣਾ ਟਰੱਕ ਰੋਕ ਲਿਆ। ਹਾਦਸੇ ਵਿਚ ਬਾਈਕ ਸਵਾਰ ਇੱਕ 13 ਸਾਲਾ ਬੱਚਾ ਅਤੇ ਉਸ ਦੀ 35 ਸਾਲਾ ਮਾਂ ਦੀ ਟਰੱਕ ਦੇ ਟਾਇਰ ਆਉਣ ਨਾਲ ਮੌਤ ਹੋ ਗਈ, ਜਦਕਿ ਔਰਤ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement