Haryana News: ਨੂਹ ਜ਼ਿਲ੍ਹੇ ਵਿਚ ਛੱਪੜ 'ਚ ਡੁੱਬ ਕੇ ਚਾਰ ਲੋਕਾਂ ਦੀ ਮੌਤ 
Published : Sep 29, 2025, 6:48 am IST
Updated : Sep 29, 2025, 6:48 am IST
SHARE ARTICLE
Four people died after drowning in a pond Haryana News
Four people died after drowning in a pond Haryana News

Haryana News: ਔਰਤਾਂ ਅਕਸਰ ਖੂਹ 'ਤੇ ਜਾਂਦੀਆਂ ਸਨ ਕੱਪੜੇ ਧੋਣ

Four people died after drowning in a pond Haryana News: ਹਰਿਆਣਾ ਦੇ ਨੂਹ ਜ਼ਿਲ੍ਹੇ ’ਚ ਇਕ ਛੱਪੜ ’ਚ ਇਕ ਪਰਵਾਰ ਦੇ ਚਾਰ ਜੀਆਂ ਦੀ ਡੁੱਬਣ ਦੀ ਮੌਤ ਹੋ ਗਈ। ਇਹ ਘਟਨਾ ਸਨਿਚਰਵਾਰ ਨੂੰ ਸਲਾਹੇਰੀ ਪਿੰਡ ਵਿਚ ਵਾਪਰੀ। ਪੁਲਿਸ ਮੁਤਾਬਕ ਆਸ ਮੁਹੰਮਦ ਨਾਂ ਦੇ ਕਿਸਾਨ ਨੇ ਅਪਣੇ ਖੇਤ ’ਚ ਛੱਪੜ ਪੁੱਟਿਆ ਸੀ, ਜਿੱਥੇ ਪਿੰਡ ਦੀਆਂ ਔਰਤਾਂ ਅਕਸਰ ਕਪੜੇ ਧੋਣ ਜਾਂਦੀਆਂ ਸਨ।

ਪੁਲਿਸ ਨੇ ਦਸਿਆ ਕਿ ਸਨਿਚਰਵਾਰ ਦੁਪਹਿਰ ਨੂੰ ਜਮਸ਼ੀਦਾ (38) ਅਤੇ ਉਸ ਦੀ ਭਰਜਾਈ ਮਦੀਨਾ (35) ਅਪਣੀਆਂ ਬੇਟੀਆਂ ਸੁਮਈਆ (10) ਅਤੇ ਸੋਫੀਆ (11) ਨਾਲ ਛੱਪੜ ਉਤੇ ਆਈਆਂ ਸਨ। ਦੋਵੇਂ ਕੁੜੀਆਂ ਨਹਾਉਣ ਲਈ ਛੱਪੜ ਵਿਚ ਗਈਆਂ ਜਦਕਿ ਉਨ੍ਹਾਂ ਦੀਆਂ ਮਾਵਾਂ ਕਪੜੇ ਧੋ ਰਹੀਆਂ ਸਨ। ਜਦੋਂ ਦੋਵੇਂ ਕੁੜੀਆਂ ਇਕ ਡੂੰਘੇ ਟੋਏ ਵਿਚ ਡਿੱਗਣੀਆਂ ਸ਼ੁਰੂ ਹੋਈਆਂ, ਤਾਂ ਉਨ੍ਹਾਂ ਦੀਆਂ ਮਾਵਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਛਾਲ ਮਾਰ ਦਿਤੀ ਪਰ ਚਾਰੇ ਡੁੱਬ ਗਈਆਂ। ਸੂਚਨਾ ਮਿਲਣ ਉਤੇ ਪਿੰਡ ਵਾਸੀ ਮੌਕੇ ਉਤੇ ਪਹੁੰਚੇ ਅਤੇ ਚਾਰਾਂ ਲਾਸ਼ਾਂ ਨੂੰ ਪਾਣੀ ਵਿਚੋਂ ਬਾਹਰ ਕਢਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਜਾਂਚ ਚੱਲ ਰਹੀ ਹੈ।     (ਪੀਟੀਆਈ)

 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement