Haryana News : ਦੁਸ਼ਯੰਤ ਚੌਟਾਲਾ ਅਤੇ ਚੰਦਰਸ਼ੇਖਰ ਨੇ ਜੇਜੇਪੀ-ਏਐਸਪੀ ਦਾ ਲੋਕ ਸੇਵਾ ਪੱਤਰ ਜਾਰੀ ਕੀਤਾ

By : BALJINDERK

Published : Sep 30, 2024, 1:58 pm IST
Updated : Sep 30, 2024, 2:14 pm IST
SHARE ARTICLE
ਦੁਸ਼ਯੰਤ ਚੌਟਾਲਾ ਅਤੇ ਏਐਸਪੀ ਮੁਖੀ ਚੰਦਰਸ਼ੇਖਰ ਆਜ਼ਾਦ ‘ਜਨ ਸੇਵਾ ਪੱਤਰ’ ਜਾਰੀ ਕਰਦੇ ਹੋਏ
ਦੁਸ਼ਯੰਤ ਚੌਟਾਲਾ ਅਤੇ ਏਐਸਪੀ ਮੁਖੀ ਚੰਦਰਸ਼ੇਖਰ ਆਜ਼ਾਦ ‘ਜਨ ਸੇਵਾ ਪੱਤਰ’ ਜਾਰੀ ਕਰਦੇ ਹੋਏ

Haryana News : ਬੁਢਾਪਾ ਪੈਨਸ਼ਨ 5100 ਰੁਪਏ, ਅਧਿਆਪਕਾਂ ਦੀਆਂ ਅਸਾਮੀਆਂ 'ਤੇ ਔਰਤਾਂ ਲਈ 50% ਰਾਖਵਾਂਕਰਨ

Haryana News :  ਹਰਿਆਣਾ ਵਿਧਾਨ ਸਭਾ ਚੋਣਾਂ-2024 ਲਈ ਜਨਨਾਇਕ ਜਨਤਾ ਪਾਰਟੀ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ 'ਜਨ ਸੇਵਾ ਪੱਤਰ' ਦੇ ਨਾਂ ਨਾਲ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਜੇਜੇਪੀ ਅਤੇ ਏਐਸਪੀ ਦੇ 112 ਵਾਅਦਿਆਂ ਵਾਲਾ ‘ਜਨ ਸੇਵਾ ਪੱਤਰ’ ਦੁਸ਼ਯੰਤ ਚੌਟਾਲਾ ਅਤੇ ਏਐਸਪੀ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਜਾਰੀ ਕੀਤਾ। ਹਰਿਆਣਾ ਦੀ ਹਰ ਫ਼ਸਲ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦੀ ਜਾਵੇਗੀ। ਫਸਲ ਖ਼ਰਾਬ ਹੋਣ 'ਤੇ 25 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਟਰੈਕਟਰ ਲੋਨ 'ਤੇ ਜ਼ਮੀਨ ਦੀ ਸ਼ਰਤ ਹਟਾ ਦਿੱਤੀ ਜਾਵੇਗੀ। ਬੁਢਾਪਾ ਪੈਨਸ਼ਨ 5100 ਰੁਪਏ ਹੋਵੇਗੀ। ਅਧਿਆਪਕਾਂ ਦੀਆਂ ਅਸਾਮੀਆਂ 'ਤੇ 50% ਔਰਤਾਂ ਦਾ ਰਾਖਵਾਂਕਰਨ ਹੋਵੇਗਾ। ਪ੍ਰਾਈਵੇਟ ਨੌਕਰੀਆਂ ਵਿੱਚ 75% ਰਾਖਵੇਂਕਰਨ ਦੀ ਅਦਾਲਤ ਵਿੱਚ ਵਕਾਲਤ ਕੀਤੀ ਜਾਵੇਗੀ।

ਜਨਸੇਵਾ ਪੱਤਰ ਵਿੱਚ ਇਹ ਹਨ ਪ੍ਰਮੁੱਖ ਵਾਅਦੇ

ਹਿਸਾਰ ਵਿੱਚ ਫਿਲਮ ਸਿਟੀ, ਝੱਜਰ ਵਿੱਚ ਅੰਤਰਰਾਸ਼ਟਰੀ ਸਟੇਡੀਅਮ,  ਫਤਿਹਾਬਾਦ ਵਿੱਚ ਫੂਡ ਪ੍ਰੋਸੈਸਿੰਗ ਕੇਂਦਰ, ਪੰਚਕੂਲਾ ਵਿੱਚ ਏਆਈ ਖੋਜ ਕੇਂਦਰ , ਭਿਵਾਨੀ ਵਿੱਚ ਸਿੱਖਿਆ ਸ਼ਹਿਰ ਅਤੇ ਜੀਂਦ ਸਮੇਤ 4 ਜ਼ਿਲ੍ਹਿਆਂ ਵਿੱਚ ਸ਼ੂਟਿੰਗ ਰੇਂਜ, 3% ਅਪਾਹਜ ਲੋਕਾਂ ਲਈ ਰਾਖਵਾਂਕਰਨ, ਗਰਭਵਤੀ ਔਰਤਾਂ ਪਿਆਰੀ ਬੇਬੇ ਯੋਜਨਾ, ਗੁਰੂਗ੍ਰਾਮ ’ਚ ਹਾਈ ਕੋਰਟ ਦੀ ਵਿਸ਼ੇਸ਼ ਬੈਂਚ, ਐਨਆਰਆਈ ਸਹਾਇਤਾ ਕੇਂਦਰ,  100-100 ਗਜ਼ ਦਾ ਪਲਾਟ, ਗਰੁੱਪ-ਏ ਅਤੇ ਬੀ ਦੀਆਂ ਨੌਕਰੀਆਂ ਵਿੱਚ ਬੀਸੀ ਲਈ 27% ਰਾਖਵਾਂਕਰਨ, ਤਰੱਕੀ ਵਿੱਚ ਬੀਸੀ ਲਈ 5% ਰਾਖਵਾਂਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ।

(For more news apart from Shayant Chautala and Chandrasekhar released the Lok Seva Patra of JJP-ASP News in Punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement