Surender alias Chiku: ਲਾਰੈਂਸ ਦੇ ਕਰੀਬੀ ਚੀਕੂ ਦੀ 18 ਕਰੋੜ ਦੀ ਜਾਇਦਾਦ ਕੁਰਕ, ਫਰਵਰੀ 'ਚ ਵੀ ਹੋਈ ਸੀ ਛਾਪੇਮਾਰੀ 
Published : Mar 31, 2024, 5:42 pm IST
Updated : Mar 31, 2024, 5:42 pm IST
SHARE ARTICLE
Lawrence Bishnoi
Lawrence Bishnoi

NIA ਨੇ ਕੀਤਾ ਗ੍ਰਿਫ਼ਤਾਰ

Surender alias Chiku: ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਲਾਰੈਂਸ ਬਿਸ਼ਨੋਈ ਦੇ ਸਾਥੀ ਗੈਂਗਸਟਰ ਸੁਰਿੰਦਰ ਉਰਫ ਚੀਕੂ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਹਰਿਆਣਾ ਦੇ ਨਾਰਨੌਲ ਅਤੇ ਜੈਪੁਰ, ਰਾਜਸਥਾਨ ਵਿੱਚ ਉਸਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਬੈਂਕ ਖਾਤੇ, ਜ਼ਮੀਨ ਅਤੇ ਘਰ ਜ਼ਬਤ ਕਰ ਲਏ ਹਨ। ਈਡੀ ਨੇ ਅਸਥਾਈ ਤੌਰ 'ਤੇ ਲਗਭਗ 18 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕੀਤੀ ਹੈ। ਈਡੀ ਨੇ ਇਹ ਕਾਰਵਾਈ ਪੀਐਮਐਲਏ, 2002 ਦੀਆਂ ਧਾਰਾਵਾਂ ਤਹਿਤ ਕੀਤੀ ਹੈ।
 

ਕਰੀਬ ਇੱਕ ਸਾਲ ਪਹਿਲਾਂ ਗੈਂਗਸਟਰ ਸੁਰਿੰਦਰ ਉਰਫ਼ ਚੀਕੂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਚੀਕੂ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਮੋਹਨਪੁਰ ਦਾ ਰਹਿਣ ਵਾਲਾ ਹੈ। ਪਿਛਲੇ ਸਾਲ ਉਸ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਹ ਜੇਲ੍ਹ ਵਿਚ ਹੈ। ਦਿੱਲੀ-ਐਨਸੀਆਰ ਸਮੇਤ ਹਰਿਆਣਾ, ਪੰਜਾਬ, ਰਾਜਸਥਾਨ ਆਦਿ ਰਾਜਾਂ ਵਿਚ ਅਤਿਵਾਦੀ-ਗੈਂਗਸਟਰ ਗਠਜੋੜ ਵਿਚ ਸ਼ਾਮਲ ਵੱਡੇ ਅਪਰਾਧੀਆਂ ਦੀਆਂ ਜਾਇਦਾਦਾਂ ਦਾ ਪਤਾ ਲਗਾਉਣ ਤੋਂ ਬਾਅਦ, ਐਨਆਈਏ ਨੇ ਇਨ੍ਹਾਂ ਜਾਇਦਾਦਾਂ ਨੂੰ ਕੁਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਵੀ NIA ਨੇ ਗੈਂਗਸਟਰ ਸੁਰਿੰਦਰ ਉਰਫ਼ ਚੀਕੂ ਦੇ ਰਿਸ਼ਤੇਦਾਰਾਂ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। ਇਸ ਵਿੱਚ ਸੁਰਿੰਦਰ ਉਰਫ਼ ਚੀਕੂ ਦੇ ਰਿਸ਼ਤੇਦਾਰਾਂ ਦੇ ਨਾਂ ’ਤੇ ਕੋਠੀ ਅਤੇ 31 ਕਨਾਲ ਜ਼ਮੀਨ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ 21 ਫਰਵਰੀ ਨੂੰ ਵੀ ਐਨਆਈਏ ਦੀ ਟੀਮ ਨੇ ਗੈਂਗਸਟਰ ਸੁਰਿੰਦਰ ਉਰਫ਼ ਚੀਕੂ ਅਤੇ ਉਸ ਦੇ ਜੀਜਾ ਦੇ ਘਰ ਛਾਪਾ ਮਾਰਿਆ ਸੀ। ਇਸ ਦੌਰਾਨ ਟੀਮ ਨੇ ਹਰਿਆਣਾ ਅਤੇ ਰਾਜਸਥਾਨ ਵਿੱਚ ਬੇਨਾਮੀ ਜ਼ਮੀਨ ਦੇ ਦਸਤਾਵੇਜ਼, ਸ਼ਰਾਬ ਦੇ ਕਾਰੋਬਾਰ ਨਾਲ ਸਬੰਧਤ ਦਸਤਾਵੇਜ਼, ਇੱਕ ਲੈਪਟਾਪ ਅਤੇ ਮੋਬਾਈਲ ਵੀ ਜ਼ਬਤ ਕੀਤਾ ਸੀ। 

ਫਰਵਰੀ ਵਿਚ, ਪੁਲਿਸ ਸੁਪਰਡੈਂਟ ਧਰੁਮਨ ਐਚ ਨਿੰਬਲੇ ਦੀ ਅਗਵਾਈ ਵਿੱਚ ਐਨਆਈਏ ਦੀ ਟੀਮ ਸੈਕਟਰ 1 ਵਿਚ ਸਥਿਤ ਸੁਰਿੰਦਰ ਉਰਫ਼ ਚੀਕੂ ਦੇ ਜੀਜਾ ਭੂਪੇਸ਼ ਦੇ ਘਰ ਪਹੁੰਚੀ ਸੀ। ਇਸ ਦੇ ਬਾਹਰ ਜਾਇਦਾਦ ਕੁਰਕ ਕਰਨ ਦਾ ਨੋਟਿਸ ਚਿਪਕਾਇਆ ਗਿਆ ਸੀ ਅਤੇ ਬੋਰਡ ਵੀ ਲਗਾਇਆ ਗਿਆ ਸੀ। ਇਸ ਤੋਂ ਬਾਅਦ NIA ਦੀ ਟੀਮ ਸਿੰਘਾਣਾ ਰੋਡ 'ਤੇ ਸਥਿਤ ਬਾਈਪਾਸ ਅਤੇ ਪਿੰਡ ਰਘੂਨਾਥਪੁਰਾ 'ਚ ਪਹੁੰਚੀ ਅਤੇ NIA ਨਾਲ ਵੱਖ-ਵੱਖ ਸਥਿਤ 31 ਕਨਾਲ (ਲਗਭਗ 4 ਏਕੜ) ਜ਼ਮੀਨ ਕੁਰਕ ਕੀਤੀ ਅਤੇ ਨੋਟਿਸ ਅਤੇ ਬੋਰਡ ਲਗਾ ਦਿੱਤੇ। ਇਹ ਜ਼ਮੀਨ ਗੈਂਗਸਟਰ ਸੁਰਿੰਦਰ ਉਰਫ਼ ਚੀਕੂ ਦੇ ਦੂਜੇ ਜੀਜਾ ਵਿਕਾਸ ਕੁਮਾਰ ਦੇ ਨਾਂ 'ਤੇ ਹੈ। 

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement