
ਕੋਈ ਜਾਨੀ ਨੁਕਸਾਨ ਨਹੀਂ
Haryana News: ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਦੇ ਮਾਨੇਸਰ ਇਲਾਕੇ 'ਚ ਸਥਿਤ ਕੱਪੜਾ ਨਿਰਮਾਣ ਫੈਕਟਰੀ 'ਚ ਵੀਰਵਾਰ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਮਾਨੇਸਰ ਫਾਇਰ ਸਟੇਸ਼ਨ ਦੇ ਫਾਇਰ ਅਫਸਰ ਰਾਮੇਸ਼ਵਰ ਦਿਆਲ ਨੇ ਦਸਿਆ ਕਿ ਆਈਐਮਟੀ ਮਾਨੇਸਰ ਦੇ ਸੈਕਟਰ 8 ਵਿਚ ਸਥਿਤ ਫੈਕਟਰੀ ਦੀ ਹੇਠਲੀ ਮੰਜ਼ਿਲ 'ਤੇ ਸ਼ਾਮ ਕਰੀਬ 6 ਵਜੇ ਅੱਗ ਲੱਗੀ ਅਤੇ ਜਲਦੀ ਹੀ ਤਿੰਨੋਂ ਮੰਜ਼ਿਲਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ।
ਦਿਆਲ ਨੇ ਦਸਿਆ ਕਿ ਅੱਗ ਬੁਝਾਉਣ ਵਿਚ ਕਰੀਬ ਇਕ ਘੰਟਾ ਲੱਗ ਸਕਦਾ ਹੈ। ਉਨ੍ਹਾਂ ਦਸਿਆ ਕਿ ਅੱਗ ਬੁਝਾਉਣ ਲਈ 25 ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਦਿਆਲ ਨੇ ਦਸਿਆ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।
(For more Punjabi news apart from Fire breaks out at garment manufacturing unit in Manesar, stay tuned to Rozana Spokesman)