ਛਾਤੀ ਦਾ ਐਕਸ-ਰੇ ਕਰਵਾਉਣ ਤੋਂ ਬਾਅਦ ਬੱਚੀ ਨੇ ਆਪਣੀ ਭੈਣ ਨੂੰ ਘਟਨਾ ਸਬੰਧੀ ਦੱਸਿਆ
ਅੰਬਾਲਾ : ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿੱਚ ਐਕਸ-ਰੇ ਕਰਵਾਉਣ ਆਈ ਇਕ 9 ਸਾਲਾ ਲੜਕੀ ਨਾਲ ਰੇਡੀਓਗ੍ਰਾਫ਼ਰ ਵੱਲੋਂ ਅਸ਼ਲੀਲ ਹਰਕਤ ਕੀਤੀ ਗਈ। ਜਦੋਂ 9 ਸਾਲਾ ਲੜਕੀ ਐਕਸ-ਰੇ ਕਰਵਾਉਣ ਤੋਂ ਬਾਅਦ ਬਾਹਰ ਆਈ ਤਾਂ ਇਸ ਸਬੰਧੀ ਲੜਕੀ ਨੇ ਆਪਣੀ ਭੈਣ ਨੂੰ ਦੱਸਿਆ ਅਤੇ ਮਾਮਲਾ ਪੁਲਿਸ ਸਟੇਸ਼ਨ ਪਹੁੰਚਿਆ। ਪੁਲਿਸ ਮੁਲਾਜ਼ਮਾਂ ਨੇ ਉਕਤ ਮੁਲਜ਼ਮ ਤੋਂ ਕੰਨ ਫੜਵਾ ਕੇ ਮੁਆਫ਼ੀ ਮੰਗਵਾਈ ਅਤੇ ਉਸ ਦੀ ਹਸਪਤਾਲ ਦੇ ਅੰਦਰ ਹੀ ਐਕਸਰ ਸਾਈਜ਼ ਕਰਵਾਈ ਅਤੇ ਉਸ ਨੂੰ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਲਈ ਤੌਬਾ ਕਰਵਾਈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੁਲਜ਼ਮ ਸੀ.ਆਰ.ਪੀ.ਐਫ. ਵਿਚ ਸੇਵਾ ਨਿਭਾਅ ਚੁੱਕਿਆ ਅਤੇ ਉਹ ਪਹਿਲਾਂ ਵੀ ਇਕ ਸਿਵਲ ਹਸਪਤਾਲ ਅੰਦਰ ਛੇੜਛਾੜ ਦੀ ਘਟਨਾ ਨੂੰ ਅੰਜ਼ਾਮ ਦੇ ਚੁੱਕਿਆ ਹੈ।
