ਪੰਜਾਬੀ ਅਕਸਰ ਹੀ ਆਪਣੀ ਬਹਾਦਰੀ ਦੇ ਨਾਮ ਨਾਲ ਜਾਣੇ ਜਾਂਦੇ ਹਨ ਜੋ ਕਿ ਕਿਸੇ ਵੀ ਮੁਸ਼ਕਿਲ ਘੜੀ ਦੇ ਵਿਚ ਡੱਟ ਕੇ ਖੜੇ ਰਹਿਣ ਦਾ ਸਾਹਸ ਰੱਖਦੇ ਹਨ। ਅਜਿਹੀ ਹੀ ਬਹਾਦਰੀ ਦੀ ਇੱਕ ਹੋਰ ਮਿਸਾਲ ਪੇਸ਼ ਕੀਤੀ ਹੈ ਲੰਡਨ ਦੇ 'ਚ ਰਹਿੰਦੇ ਪੰਜਾਬੀ ਨੌਜਵਾਨ ਸਤਬੀਰ ਅਰੋੜਾ ਨੇ, ਜੋ ਕਿ ਪੇਸ਼ੇ ਵੱਜੋਂ ਟੈਕਸੀ ਡਰਾਈਵਰ ਨੇ ਜਿੰਨੇ 13 ਸਾਲਾਂ ਦੀ ਸਕੂਲੀ ਵਿਦਿਆਰਥਣ ਨੂੰ ਇੱਕ ਅਗਵਾ ਹੋਣ ਤੋਂ ਬਚਾਅ ਲਿਆ, ਅਤੇ ਸੁੱਰਖਿਅਤ ਉਸਦੇ ਘਰਦਿਆਂ ਨੂੰ ਸੌਂਪ ਦਿੱਤਾ। ਲੰਡਨ ਦੇ ਵਿਚ ਬਹਾਦਰੀ ਦੀ ਮਿਸਾਲ ਪੇਸ਼ ਕਰਨ ਵਾਲੇ ਸਤਬੀਰ ਨੂੰ ਬ੍ਰਿਟੇਨ ਵਿਚ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਮੀਡੀਆ ਰਿਪੋਰਟ ਦੇ ਮੁਤਾਬਕ , ਟੈਕਸੀ ਚਾਲਕ ਸਤਬੀਰ ਨੇ ਇਸ ਸਾਲ 20 ਫਰਵਰੀ ਨੂੰ ਸਕੂਲ ਯੂਨੀਫਾਰਮ ਪਹਿਨੇ 13 ਸਾਲਾਂ ਦੀ ਬੱਚੀ ਨੂੰ ਕਿਸ਼ੋਰੀ ਨੇ ਆਪਣੀ ਟੈਕਸੀ ਵਿੱਚ ਬਿਠਾਇਆ। ਕਿਸ਼ੋਰੀ ਨੇ ਆਕਸਫੋਰਡਸ਼ਾਇਰ ਸਥਿਤ ਆਪਣੇ ਘਰ ਵਲੋਂ ਗਲੂਸਟਰਸ਼ਾਇਰ ਸਟੇਸ਼ਨ ਜਾਣ ਨੂੰ ਟੈਕਸੀ ਬੁੱਕ ਕੀਤੀ ਸੀ। ਹਾਲਾਂਕਿ ਸਕੂਲ ਯੂਨੀਫਾਰਮ ਵਿੱਚ ਜਦੋਂ ਕਿਸ਼ੋਰੀ ਉਨ੍ਹਾਂ ਦੀ ਟੈਕਸੀ ਵਿੱਚ ਬੈਠੀ ਉਦੋਂ ਉਨ੍ਹਾਂ ਨੂੰ ਕੁੱਝ ਗੜਬੜ ਦਾ ਅਹਿਸਾਸ ਹੋ ਗਿਆ ਸੀ।

ਦੱਸਿਆ ਜਾਂਦਾ ਹੈ ਕਿ ਦੋਸ਼ੀ 24 ਸਾਲ ਦਾ ਸੈਮ ਹੇਵਿੰਗਸ ਪਹਿਲਾਂ ਤੋਂ ਹੀ ਸਟੇਸ਼ਨ ਤੇ ਲੜਕੀ ਨੂੰ ਅਗਵਾ ਕਰਨ ਦੀ ਫ਼ਿਰਾਕ 'ਚ ਬੈਠਾ ਹੋਇਆ ਸੀ। ਆਰੋਪੀ ਇਸ ਫਿਰਾਕ ਵਿੱਚ ਸੀ ਕਿ ਬੱਚੀ ਜਿਵੇਂ ਹੀ ਉਸਨੂੰ ਮਿਲਣ ਆਵੇਗੀ ਤਾਂ ਉਹ ਉਸਨੂੰ ਅਗਵਾ ਕਰ ਲਵੇਗਾ, ਅਤੇ ਉਸ ਨਾਲ ਦੁਸ਼ਕਰਮ ਕਰੇਗਾ, ਖਬਰਾਂ ਮੁਤਾਬਿਕ ਉਹ ਪਹਿਲੇ ਵੀ ਆਨਲਾਇਨ ਸਾਈਟ ‘ਤੇ ਇੱਕ ਪੀੜਿਤਾ ਨੂੰ ਅਗਵਾ ਕਰਨ ਅਤੇ ਨਸ਼ੀਲਾ ਪਦਾਰਥ ਖੁਆ ਕੇ ਉਸਦੇ ਨਾਲ ਕੁਕਰਮ ਕਰਣ ਦੀ ਗੱਲ ਕੀਤੀ ਸੀ, ਅਤੇ ਇਸ ਲੜਕੀ ਨੂੰ ਵੀ ਉਸਨੇ ਬਹਿਲ ਫੁਸਲਾ ਕੇ ਹੀ ਬੁਲਾਇਆ ਸੀ। ਪਰ ਖੁਸ਼ਕਿਸਮਤੀ ਨਾਲ ਅਗਵਾਕਾਰ ਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਸਤਬੀਰ ਨੇ ਪੂਰੀ ਗੱਲਬਾਤ ਦਾ ਅੰਦਾਜ਼ਾ ਲਾਉਂਦੇ ਹੋਏ ਉਥੋਂ ਲੜਕੀ ਨੂੰ ਲਿਜਾ ਕੇ ਉਸਦੇ ਘਰ ਛੱਡ ਦਿੱਤਾ। ਸਤਬੀਰ ਦੀ ਇਸ ਹੀ ਸਮਝਦਾਰੀ ਦੇ ਲਈ ਉਸਦੀ ਸ਼ਲਾਘਾ ਹਰ ਥਾਂ ਤੇ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਵਿਦੇਸ਼ੀ ਧਰਤੀ ਤੇ ਪੰਜਾਬੀਆਂ ਦਾ ਸਿਰ ਇੱਕ ਵਾਰ ਫਿਰ ਤੋਂ ਉੱਚਾ ਹੋ ਗਿਆ ਹੈ।
end-of