33,000 ਸਿੱਕਿਆਂ ਦੀ ਵਰਤੋਂ ਨਾਲ ਪਿਤਾ-ਪੁੱਤਰ ਨੇ ਫਰਸ਼ ਨੂੰ ਦਿੱਤਾ "ਮੈਜਿਕ ਲੁੱਕ"
Published : Sep 21, 2017, 5:13 pm IST
Updated : Sep 21, 2017, 11:43 am IST
SHARE ARTICLE

ਲੰਡਨ: ਹਰ ਇਨਸਾਨ ਅੰਦਰ ਇੱਕ ਕਲਾਕਾਰ ਲੁਕਿਆ ਹੁੰਦਾ ਹੈ। ਲੋੜ ਹੁੰਦੀ ਹੈ ਆਪਣੇ ਅੰਦਰ ਦੀ ਇਸ ਕਲਾ ਨੂੰ ਪਛਾਨਣ ਦੀ। ਦੱਸ ਦਈਏ ਕਿ ਇਸੇ ਤਰ੍ਹਾਂ ਦੀ ਕਲਾ ਦਾ ਪ੍ਰਦਰਸਨ ਇੰਗਲੈਂਡ ਵਿਚ ਪੇਂਸਫੋਰਡ ਦੇ ਰਹਿਣ ਵਾਲੇ ਪਿਤਾ-ਪੁੱਤਰ ਨੇ ਕੀਤਾ। ਉਨ੍ਹਾਂ ਨੇ 2ਪੀ ਦੇ 33,000 ਸਿੱਕਿਆਂ ਨੂੰ ਆਪਣੇ ਗੈਰਾਜ ਦੇ ਫਰਸ਼ 'ਤੇ ਖੂਬਸੂਰਤੀ ਨਾਲ ਸਜਾਇਆ।

ਡੋਮੇਨਿਕ (55) ਅਤੇ ਉਨ੍ਹਾਂ ਦੇ ਬੇਟੇ ਜੌਨ (25) ਨੇ 2 ਪੈਨਸ ਦੇ ਸਿੱਕਿਆਂ ਦੀ ਵਰਤੋਂ ਆਪਣੇ ਗੈਰਾਜ ਵਿਚ ਇਸ ਤਰ੍ਹਾਂ ਵਰਤੋਂ ਕੀਤੀ ਹੈ ਕਿ ਜੋ ਵੀ ਇਸ ਨੂੰ ਦੇਖਦਾ ਹੈ ਹੈਰਾਨ ਰਹਿ ਜਾਂਦਾ ਹੈ। ਉਨ੍ਹਾਂ ਦਾ ਗੈਰਾਜ ਹੁਣ ਸਿਰਫ ਦੇਸ਼ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਸੁਰਖੀਆਂ ਬਟੋਰ ਰਿਹਾ ਹੈ।



ਫਰਸ਼ ਨੂੰ ਇਸ ਤਰ੍ਹਾਂ ਦਿੱਤਾ ਮੈਜਿਕ ਲੁੱਕ

ਆਪਣੇ ਗੈਰਾਜ ਵਿਚ ਫਰਸ਼ ਨੂੰ ਮੈਜਿਕ ਲੁੱਕ ਦੇਣ ਲਈ ਇਨ੍ਹਾਂ ਦੋਹਾਂ ਨੇ ਜੋ ਵੀ ਕੋਸ਼ਿਸ਼ਾਂ ਕੀਤੀਆਂ ਉਹ ਤਾਰੀਫ ਦੇ ਕਾਬਿਲ ਹਨ। ਹਾਲਾਂਕਿ ਇਸ ਫਰਸ਼ ਦਾ ਡਿਜ਼ਾਈਨ ਹਾਲੇ ਪੂਰਾ ਨਹੀਂ ਹੋਇਆ ਹੈ ਪਰ ਜਿੰਨਾ ਵੀ ਬਣਿਆ ਹੈ ਉਹ ਬਹੁਤ ਹੀ ਅਨੋਖਾ ਹੈ। ਫਰਸ਼ ਨੂੰ ਬਣਾਉਣ ਲਈ ਉਨ੍ਹਾਂ ਨੇ ਕਰੀਬ 33,700 2 ਪੀ ਸਿੱਕੇ ਇਕੱਠੇ ਕੀਤੇ ਹਨ। ਦੋਹਾਂ ਨੂੰ ਇਹ ਫਰਸ਼ ਤਿਆਰ ਕਰਨ ਦਾ ਆਈਡਿਆ ਫੇਸਬੁੱਕ ਤੋਂ ਮਿਲਿਆ। ਇੱਕ ਮਹੀਨੇ ਵਿਚ ਪਿਤਾ-ਪੁੱਤਰ ਨੇ ਅੱਧੇ ਫਰਸ਼ ਦਾ ਕੰਮ ਪੂਰਾ ਕਰ ਲਿਆ ਹੈ।


ਫਰਸ਼ ਨੂੰ ਮੈਜਿਕ ਲੁੱਕ ਦੇਣ ਲਈ ਪਿਤਾ-ਪੁੱਤਰ ਨੇ ਬਹੁਤ ਮਿਹਨਤ ਕੀਤੀ ਹੈ। ਕਰੀਬ 17,000 ਸਿੱਕਿਆਂ ਨੂੰ ਫਰਸ਼ 'ਤੇ ਚਿਪਕਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਚਮਕ ਦੇਣ ਲਈ 33 ਕੋਕਾ ਕੋਲਾ ਦੀਆਂ ਬੋਤਲਾਂ ਵਿਚ ਡੁਬੋ ਕੇ ਰੱਖਿਆ ਗਿਆ।


ਇਸ ਤਰ੍ਹਾਂ ਇਕੱਠੇ ਕੀਤੇ ਗਏ ਸਿੱਕੇ

ਬ੍ਰੋਨਜ਼ ਮੈਟਲ ਅਤੇ ਸਟੀਲ ਦੀ ਵਰਤੋਂ ਕਰਕੇ ਬਣਾਏ ਗਏ ਇਹ ਸਿੱਕੇ ਆਪਣੇ ਆਪ ਵਿਚ ਬਹੁਤ ਖਾਸ ਅਤੇ ਸ਼ਾਹੀ ਰਾਇਲ (ਸ਼ਾਹੀ) ਮੰਨੇ ਜਾਂਦੇ ਹਨ। ਸਮੇਂ ਦੇ ਨਾਲ-ਨਾਲ ਇਨ੍ਹਾਂ ਸਿੱਕਿਆਂ ਦੇ ਡਿਜ਼ਾਈਨ ਅਤੇ ਧਾਤ ਵਿਚ ਵੀ ਬਦਲਾਅ ਕੀਤਾ ਗਿਆ। ਇਹ ਸਿੱਕੇ ਦੁਰਲੱਭ ਸ਼੍ਰੇਣੀ ਵਿਚ ਆਉਂਦੇ ਹਨ। ਪਿਤਾ-ਪੁੱਤਰ ਨੇ ਜਦੋਂ ਇਨ੍ਹਾਂ ਸਿੱਕਿਆਂ ਨਾਲ ਫਰਸ਼ ਤਿਆਰ ਕਰਨ ਦਾ ਮਨ ਬਣਾਇਆ ਤਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਲਈ। ਜੌਨ ਦੇ ਭਰਾ ਜੇਮਸ ਅਤੇ ਭੈਣ ਕੈਟੀ ਨੇ ਵੀ ਬਹੁਤ ਮਦਦ ਕੀਤੀ। ਉਨ੍ਹਾਂ ਨੇ ਕੁੱਝ ਪ੍ਰੋਗਰਾਮਾਂ ਦਾ ਆਯੋਜਨ ਕਰ ਮਹਿਮਾਨਾਂ ਤੋਂ ਸਿਰਫ 2 ਪੀ ਸਿੱਕਿਆਂ ਦੀ ਮੰਗ ਕੀਤੀ।

SHARE ARTICLE
Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement