
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰਫਿਊਜ਼ੀਆਂ ਦੇ ਪ੍ਰਤੀ ਆਪਣੇ ਸਖਤ ਰੁਖ ਨੂੰ ਲੈ ਕੇ ਜਾਣੇ ਜਾਂਦੇ ਹਨ ਤਾਂ ਉਥੇ ਹੀ ਹੁਣ ਟਰੰਪ ਨੇ ਅਮਰੀਕਾ 'ਚ ਪਿਛਲੇ 18 ਮਹੀਨੇ ਤੋਂ ਰਹਿ ਰਹੇ 6,900 ਸੀਰੀਆਈ ਨਾਗਰਿਕਾਂ ਲਈ ਕਾਫੀ ਦਰਿਆਦਿਲੀ ਦਿਖਾਈ ਹੈ। ਉਨ੍ਹਾਂ ਨੇ ਇਨ੍ਹਾਂ ਨਾਗਰਿਕਾਂ ਦੀ ਅਸਥਾਈ ਸੁਰੱਖਿਆ ਦੀ ਮਿਆਦ ਵਧਾਉਣ ਦਾ ਐਲਾਨ ਕੀਤਾ ਹੈ। ਸੀਰੀਆ 'ਚ ਜਾਰੀ ਗ੍ਰਹਿ ਯੁੱਧ ਨੂੰ ਦੇਖਦੇ ਹੋਏ ਟਰੰਪ ਨੇ ਇਹ ਫੈਸਲਾ ਲਿਆ ਹੈ।
ਇਸ ਅਸਥਾਈ ਸੁਰੱਖਿਆ ਸਥਿਤੀ ਨਾਂ ਦੇ ਮਨੁੱਖਤਾਵਾਦੀ ਪ੍ਰੋਗਰਾਮ ਦੇ ਤਹਿਤ ਉਨ੍ਹਾਂ ਨੂੰ ਦੇਸ਼ 'ਚੋਂ ਕੱਢੇ ਜਾਣ ਤੋਂ ਬਚਾਇਆ ਗਿਆ ਸੀ। ਇਕ ਰਿਪੋਰਟ ਮੁਤਾਬਕ ਅਮਰੀਕਾ 'ਚ ਪਹਿਲਾਂ ਤੋਂ ਰਹਿ ਰਹੇ ਅਤੇ ਨੌਕਰੀ ਕਰ ਰਹੇ ਸੀਰੀਆਈ ਨਾਗਰਿਕਾਂ ਲਈ ਇਹ ਫੈਸਲਾ ਲਿਆ ਗਿਆ ਹੈ। ਰਿਪੋਰਟ ਮੁਤਾਬਕ ਇਹ ਐਲਾਨ ਉਨ੍ਹਾਂ 'ਤੇ ਲਾਗੂ ਨਹੀਂ ਹੁੰਦਾ ਜਿਹੜੇ ਸੀਰੀਆ ਤੋਂ ਆਏ ਨਵੇਂ ਬਿਨੈਕਾਰ ਹਨ। ਜ਼ਿਕਰਯੋਗ ਹੈ ਕਿ ਟਰੰਪ ਸਰਕਾਰ ਨੇ ਇਸ ਨਾਲ ਪਹਿਲਾਂ ਕਈ ਦੇਸ਼ਾਂ ਸਲਵਾਡੋਰ, ਹੈਤੀ ਅਤੇ ਨਿਕਾਰਾਹੁਆ ਨਾਗਰਿਕਾਂ ਦੇ ਟੀ. ਪੀ. ਐੱਸ. ਪ੍ਰੋਗਰਾਮ ਰੱਦ ਕਰ ਦਿੱਤੇ ਹਨ।
ਟੀ. ਪੀ. ਐੱਸ. ਦਾ ਇਸਤੇਮਾਲ ਕੁਦਰਤੀ ਆਪਦਾ ਜਾਂ ਗ੍ਰਹਿ ਯੁੱਧ ਤੋਂ ਪ੍ਰਭਾਵਿਤ ਦੇਸ਼ਾਂ ਦੇ ਹਜ਼ਾਰਾਂ ਲੋਕ ਕਰਦੇ ਹਨ। ਕਿਉਂਕਿ 2011 ਤੋਂ ਸੀਰੀਆ 'ਚ ਗ੍ਰਹਿ ਯੁੱਧ ਚੱਲ ਰਹੇ ਹਨ। ਜਿਸ ਦੇ ਕਾਰਨ ਕਰੋੜਾਂ ਲੋਕ ਉਥੋਂ ਕੱਢ ਦਿੱਤੇ ਗਏ ਅਤੇ ਸੈਕੜਿਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਲੋਕਾਂ ਦੀ ਸੁਰੱਖਿਆ ਮਿਆਦ 31 ਮਾਰਚ ਨੂੰ ਖਤਮ ਹੋ ਰਹੀ ਸੀ ਪਰ ਟਰੰਪ ਦੇ ਨਵੇਂ ਐਲਾਨ ਤੋਂ ਬਾਅਦ ਇਸ ਦੀ ਮਿਆਦ 18 ਮਹੀਨੇ ਹੋਰ ਵਧਾ ਦਿੱਤੀ ਗਈ।
ਹੋਮਲੈਂਡ ਸਕਿਊਰਿਟੀ ਵਿਭਾਗ ਦੇ ਸਕੱਤਰ ਨੇ ਇਕ ਬਿਆਨ 'ਚ ਕਿਹਾ, 'ਅਸੀਂ ਦੇਸ਼ਾਂ ਦੇ ਆਧਾਰ 'ਤੇ ਉਨ੍ਹਾਂ ਦੀ ਟੀ. ਪੀ. ਐੱਸ. ਸਥਿਤੀ ਦਾ ਨਿਰਧਾਰਤ ਕਰਨਾ ਜਾਰੀ ਰੱਖਾਂਗੇ।' ਹੋਮਲੈਂਡ ਸਕਿਊਰਿਟੀ ਵਿਭਾਗ ਨੇ ਐਲਾਨ ਕੀਤਾ ਕਿ 2,62,500 ਸਲਵਾਡੋਰੀਅਨਾਂ ਦੀ ਸੁਰੱਖਿਆ ਸਥਿਤੀ 18 ਮਹੀਨੇ ਤੱਕ ਖਤਮ ਹੋ ਜਾਵੇਗੀ। ਨਵੰਬਰ 'ਚ ਪ੍ਰਸ਼ਾਸਨ ਨੇ ਇਹ ਵੀ ਕਿਹਾ ਸੀ ਕਿ ਹੈਤੀ ਅਤੇ ਨਿਕਾਰਾਗੁਆ ਦੀ ਸੁਰੱਖਿਆ ਵੀ 2019 'ਚ ਖਤਮ ਹੋ ਜਾਵੇਗੀ।