ਅਮਰੀਕਾ ‘ਚ MS-13 ਗੈਂਗ ਦਾ ਖ਼ੌਫ਼, ਵਿਅਕਤੀ ਦਾ ਸਿਰ ਵੱਢ ਕੇ ਉਸ ਦਾ ਦਿਲ ਸੁੱਟਿਆ ਬਾਹਰ
Published : Nov 24, 2017, 11:16 am IST
Updated : Nov 24, 2017, 5:47 am IST
SHARE ARTICLE

ਅਮਰੀਕਾ : ਇੱਥੇ ਇੱਕ ਵਿਅਕਤੀ ਦਾ ਬੜੀ ਬੇਰਹਿਮੀ ਨਾਲ ਹੋਏ ਕਤਲ ਦੇ ਮੁਲਜ਼ਮਾਂ ਦਾ ਖੁਲਾਸਾ ਹੋ ਗਿਆ ਹੈ। ਪੁਲਿਸ ਮੁਤਾਬਕ ਏਲ ਸਲਵਾਡੋਰੀਅਨ ਸਟ੍ਰੀਟ ਗੈਂਗ ਨੇ ਇੱਕ ਸ਼ਖਸ ‘ਤੇ 100 ਵਾਰ ਚਾਕੂ ਨਾਲ ਹਮਲਾ ਕੀਤਾ ਸੀ। ਉਸਦਾ ਸਿਰ ਵੱਢਿਆ ਤੇ ਦਿਲ ਕੱਢ ਲਿਆ। ਘਟਨਾ ਵਾਸ਼ਿੰਗਟਨ ਡੀਸੀ ਦੀ ਹੈ।ਅਧਿਕਾਰੀਆਂ ਮੁਤਾਬਕ ਐਮ.ਐਸ.-13 ਗੈਂਗ ਦੇ 10 ਤੋਂ ਵੱਧ ਮੈਂਬਰ ਮੈਂਰੀਲੈਂਡ ਦੇ ਵੀਹਟਨ ‘ਚ ਆਪਣੇ ਸ਼ਿਕਾਰ ਦੇ ਆਲੇ-ਦੁਆਲੇ ਵੌਕੀ-ਟੌਕੀ ਨਾਲ ਸਪੰਰਕ ਵਿੱਚ ਸੀ।


ਅਦਾਲਤੀ ਰਿਕਾਰਡ ਮੁਤਾਬਿਕ ਮ੍ਰਿਤਕ ਦੇ ਸਰੀਰ ‘ਚੋਂ ਦਿਲ ਕੱਢਿਆ ਗਿਆ ਅਤੇ ਕਬਰ ‘ਚ ਸੁੱਟ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਐਮ.ਐਸ.-13 ਗੈਂਗ ਦੇ ਖ਼ਾਤਮੇ ਲਈ ਬਜ਼ਿੱਦ ਹਨ।ਮੋਂਟਗੋਮਰੀ ਕਮਿਊਨਟੀ ਮੀਡੀਆ ਮੁਤਾਬਕ ਸ਼ੱਕੀਆਂ ਵਿੱਚੋਂ ਇੱਕ 19 ਸਾਲਾ ਮਿਗਿਉਲ ਐਂਜਲ ਲੋਪੇਜ਼ ਅਬਰੈਗੋ ਨੂੰ ਬੁੱਧਵਾਰ ਕੋਰਟ ਵਿੱਚ ਪੇਸ਼ ਕੀਤਾ ਗਿਆ। ਉਸ ‘ਤੇ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਲੱਗੇ ਅਤੇ ਉਸਨੂੰ ਰਿਮਾਂਡ ‘ਤੇ ਲੈ ਲਿਆ ਗਿਆ। ਉਸਨੂੰ 11 ਨਵੰਬਰ ਨੂੰ ਨੋਰਥ ਕੈਰੋਲੀਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।


ਵਸ਼ਿੰਗਟਨ ਪੋਸਟ ਮੁਤਾਬਿਕ ਪੀੜਤ ਦਾ ਕਤਲ ਸ਼ੁਰੂਆਤੀ ਬਸੰਤ ਵਿੱਚ ਹੀ ਕਰ ਦਿੱਤਾ ਗਿਆ ਸੀ। ਪੁਲਿਸ ਨੂੰ ਖ਼ੂਫੀਆਂ ਜਾਣਕਾਰੀ ਮਿਲਣ ਤੋਂ ਬਾਅਦ ਘਟਨਾ ਦਾ ਪਤਾ ਲੱਗਿਆ। ਮ੍ਰਿਤਕ ਸ਼ਖਸ ਦੀ ਲਾਸ਼ 5 ਸਤੰਬਰ ਨੂੰ ਵੀਹਟਨ ਦੇ ਰਿਜਨਲ ਪਾਰਕ ਵਿੱਚ ਮਿਲਿੀ ਸੀ। ਅਧਿਕਾਰੀਆਂ ਮੁਤਾਬਕ ਪੀੜਤ ਨੂੰ ਕਤਲ ਕਰਨ ਤੋਂ ਪਹਿਲਾਂ ਹੀ ਜੰਗਲ ਵਿੱਚ ਉਸਦੀ ਕਬਰ ਪੁੱਟ ਲਈ ਗਈ ਸੀ। ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੂੰ ਲੱਗਦਾ ਹੈ ਕਿ ਮ੍ਰਿਤਕ ਹਿਸਪੈਨਿਕ ਮੂਲ ਦਾ ਹੋ ਸਕਦਾ ਹੈ।


ਪੋਸਮਾਰਟਮ ਦੀ ਰਿਪੋਰਟ ਮੁਤਾਬਕ ਉਸਨੂੰ ਤੇਜ਼ ਹਥਿਆਰਾਂ ਨਾਲ ਡੂੰਘੇ ਜ਼ਖ਼ਮ ਦਿੱਤੇ ਗਏ ਸੀ।ਐਮ.ਐਸ-13 ਦਾ ਮਤਲਬ ਹੈ ਮਾਰਾ ਸਲਵਾਤਰੁਚਾ। ਮਾਰਾ ਦਾ ਮਤਲਬ ਹੈ ਗੈਂਗ, ਸਲਵਾ ਦਾ ਮਤਲਬ ਹੈ ਸਲਵਾਡੋਰ ਅਤੇ ਤਰੁਚਾ ਦਾ ਮਤਲਬ ਸ਼ਹਿਰੀ ਇਲਾਕਿਆਂ ‘ਚ ਖ਼ਤਰੇ ਨਾਲ ਨਜਿੱਠਣਾ। 13 ਵਰਣਮਾਲਾ ਵਿੱਚੋਂ M ਨੂੰ ਦਰਸਾਉਂਦਾ ਹੈ।ਇਹ ਗੈਂਗ ਲੌਸ ਐਂਜਲਸ ਦੇ ਸਪੈਨਿਸ਼ ਭਾਸ਼ੀ ਇਲਾਕੇ ਵਿੱਚ 1980 ਦੇ ਦੌਰ ‘ਚ ਹੋਂਦ ‘ਚ ਆਇਆ। ਇਹ ਉਹ ਪਰਵਾਸੀ ਸਨ ਜੋ ਏਲ ਸਲਵਾਡੋਰ ‘ਚ ਲੰਬੀ ਖ਼ਾਨਾਜੰਗੀ ਤੋਂ ਬਾਅਦ ਭੱਜ ਕੇ ਆਏ ਸਨ।ਐਮ.ਐਸ.-13 ਨੂੰ ਹਿੰਸਾ ਫੈਲਾਉਣ ਅਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਲਈ ਜਾਣਿਆ ਜਾਂਦਾ ਹੈ।


ਮੈਕਸਿਨ ਗੈਂਗ ਰਾਹੀਂ ਇਹ ਪਹਿਲਾਂ ਨੇੜੇ ਦੇ ਇਲਾਕਿਆਂ ‘ਚ ਫੈਲਿਆ ਅਤੇ ਉਸ ਤੋਂ ਬਾਅਦ ਦੇਸ਼ ਦੇ ਵੱਖ ਵੱਖ ਹਿੱਸਿਆ ਵਿੱਚ। ਐਫਬੀਆਈ ਮੁਤਾਬਕ ਅੱਜ ਇਹ ਗੈਂਗ ਅਮਰੀਕਾ ਦੇ 46 ਸੂਬਿਆਂ ਵਿੱਚ ਫੈਲਿਆ ਹੋਇਆ ਹੈ।ਐਮ ਐਸ-13 ‘ਤੇ ਗਰੀਬ ਅਤੇ ਘੱਟ ਉਮਰ ਦੇ ਮੁੰਡਿਆਂ ਨੂੰ ਆਪਣੇ ਗੈਂਗ ਵਿੱਚ ਸ਼ਾਮਲ ਕਰਨ ਦੇ ਦੋਸ਼ ਹਨ।ਐਫਬੀਆਈ ਦੀ 2008 ਦੀ ਰਿਪੋਰਟ ਮੁਤਾਬਕ ਪੂਰੇ ਅਮਰੀਕਾ ਵਿੱਚ ਐਮ.ਐਸ-13 ਦੇ 6000 ਤੋਂ 10,000 ਤੱਕ ਮੈਂਬਰ ਫੈਲੇ ਹੋਏ ਸੀ। ਜੋ ਕਿ ਦੇਸ਼ ਦੇ ਵੱਡੇ ਹਿੰਸਕ ਗਿਰੋਹਾਂ ਵਿੱਚ ਇੱਕ ਹੈ।


ਹੁਣ ਇਨ੍ਹਾਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ। ਐਫਬੀਆਈ ਗੈਂਗ ਸਪੈਸ਼ਲਿਸਟ ਮੁਤਾਬਕ ਇਸ ਮੁੱਖ ਮੰਤਵ ਮਾਰਨਾ ਅਤੇ ਰੇਪ ਕਰਨਾ ਹੈ। ਕਈ ਮਾਮਲੇ ਸਾਹਮਣੇ ਆਏ ਜਿਸ ‘ਚ ਇਸ ਗੈਂਗ ਨੇ ਕੁੜੀਆਂ ਨੂੰ ਅਗਵਾ ਕੀਤਾ, ਰੇਪ ਕੀਤਾ ਅਤੇ ਕਤਲ ਕਰ ਦਿੱਤਾ।

SHARE ARTICLE
Advertisement

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM

Bal Mukand Sharma Emotional On jaswinder bhalla Death 'ਜਿਗਰੀ ਯਾਰ ਨਾਲ ਬਿਤਾਏ ਪਲ ਯਾਦ ਕਰ ਭਰ ਆਈਆਂ ਅੱਖਾਂ'

22 Aug 2025 3:15 PM

'ਭੱਲਾ ਸਾਬ੍ਹ ਦੀਆਂ ਯਾਦਾਂ ਸਾਨੂੰ ਹਸਾਉਂਦੀਆਂ ਰਹਿਣਗੀਆਂ' Jaswinder bhalla ਦੇ ਕਰੀਬੀ ਪਹੁੰਚੇ ਦੁੱਖ ਵੰਡਾਉਣ | RIP

22 Aug 2025 3:14 PM
Advertisement