ਆਪਣੇ ਦੇਸ਼ 'ਚ ਇਨਸ਼ਾਨਾਂ ਲਈ ਨਹੀਂ ਪੂਰੀਆਂ ਟ੍ਰੇਨਾਂ, ਜਾਪਾਨ ਦੀ ਬਿੱਲੀਆਂ ਲਈ ਬਣੀ ਸ਼ਪੈਸਲ ਟ੍ਰੇਨ
Published : Sep 11, 2017, 1:28 pm IST
Updated : Sep 11, 2017, 7:58 am IST
SHARE ARTICLE

ਜਾਪਾਨ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉੱਥੇ ਦੇ ਲੋਕ ਬਿੱਲੀਆਂ ਨਾਲ ਬਹੁਤ ਪਿਆਰ ਕਰਦੇ ਹਨ। ਐਤਵਾਰ ਨੂੰ ਬਿੱਲੀਆਂ ਲਈ ਸਪੈਸ਼ਲ ਟ੍ਰੇਨ ਚਲਾ ਕੇ ਜਾਪਾਨ ਨੇ ਇਸ ਗੱਲ ਦਾ ਸਬੂਤ ਵੀ ਦੇ ਦਿੱਤਾ। ਦਰਅਸਲ ਕੇਂਦਰੀ ਜਾਪਾਨ ਦੇ ਓਗਾਕੀ ਵਿਚ ਐਤਵਾਰ ਨੂੰ ਲੋਕਾਂ ਨੇ ਰੇਲਵੇ ਆਪਰੇਟਰ ਨਾਲ ਮਿਲ ਕੇ ਇਕ ਲੋਕਲ ਟ੍ਰੇਨ ਚਲਾਈ, ਜਿਸ ਵਿਚ ਪਹਿਲੇ ਦਿਨ 40 ਯਾਤਰੀ ਸਵਾਰ ਹੋਏ। ਖਾਸ ਗੱਲ ਇਹ ਹੈ ਕਿ ਇਨ੍ਹਾਂ 40 ਮੁਸਾਫਿਰਾਂ ਵਿਚੋਂ 30 ਨੇ ਬਿੱਲੀਆਂ ਨਾਲ ਸਫਰ ਕੀਤਾ।

ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਇਹ ਖਾਸ ਟ੍ਰੇਨ
ਜਾਪਾਨ ਵਿਚ ਇਸ ਤਰ੍ਹਾਂ ਦੀ ਟ੍ਰੇਨ ਚਲਾਉਣ ਦਾ ਖਾਸ ਮਕਸਦ ਬਿੱਲੀਆਂ ਦੀ ਹੱਤਿਆ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਪ੍ਰਬੰਧ ਨਾਲ ਜੋ ਵੀ ਕਮਾਈ ਹੋਈ, ਉਸ ਨੂੰ ਸ਼ਹਿਰ ਦੀਆਂ ਬਿੱਲੀਆਂ ਦੀ ਦੇਖਭਾਲ ਲਈ ਖਰਚ ਕੀਤਾ ਜਾਵੇਗਾ। ਪੱਛਮੀ ਜਾਪਾਨ ਦੇ ਇਕ ਯਾਤਰੀ ਮਿਕਿਕੋ ਹਯਾਸ਼ੀ ਨੇ ਇਸ ਸਬੰਧ ਵਿਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਪ੍ਰਬੰਧ ਨਾਲ ਬਹੁਤ ਸਾਰੇ ਲੋਕ ਜਾਗਰੂਕ ਹੋਣਗੇ ਅਤੇ ਬਿੱਲੀਆਂ ਦੀ ਹੱਤਿਆ ਨੂੰ ਰੋਕਣ ਦੀ ਕੋਸ਼ਿਸ਼ ਕਰਣਗੇ।



ਟ੍ਰੇਨ ਵਿਚ ਬਿੱਲੀ ਨਾਲ ਮਸਤੀ ਕਰਦਾ ਯਾਤਰੀ
ਜਾਪਾਨ ਵਿਚ ਬਿੱਲੀਆਂ ਦੇ ਰੱਖ-ਰਖਾਅ ਦੀ ਗਿਣਤੀ ਸਾਲ 2016 ਵਿਚ 72,624 ਸੀ, ਜਦਕਿ 2004 ਵਿਚ 237,246 ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਲ 2004 ਤੋਂ ਲੈ ਕੇ ਸਾਲ 2016 ਤੱਕ ਬਿੱਲੀਆਂ ਦੀ ਗਿਣਤੀ ਵਿਚ ਕਿੰਨੀ ਗਿਰਾਵਟ ਹੋਈ ਹੈ। ਜਾਪਾਨ ਵਿਚ ਅਜੇ ਬਿੱਲੀਆਂ ਦੀ ਗਿਣਤੀ 9.8 ਮਿਲੀਅਨ ਹੈ। ਦੱਸ ਦਈਏ ਕਿ ਇਸ ਪ੍ਰੋਗਰਾਮ ਦਾ ਪ੍ਰਬੰਧ ਯੋਰੋ ਰੇਲਵੇ ਕੰਪਨੀ ਲਿਮੀਟਡ ਅਤੇ ਇਕ ਗੈਰ-ਸਰਕਾਰੀ ਸੰਗਠਨ ਵੱਲੋਂ ਕੀਤਾ ਗਿਆ ਸੀ।

SHARE ARTICLE
Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement