ਭੁੱਟੋ ਦੇ ਕਤਲ ਦੀ ਸਾਜ਼ਿਸ਼ ਦੀ ਨਿਗਰਾਨੀ ਲਈ ਓਸਾਮਾ ਨੂੰ ਭੇਜਿਆ ਗਿਆ ਸੀ ਅਫਗਾਨਿਸਤਾਨ'
Published : Dec 30, 2017, 5:39 am IST
Updated : Apr 10, 2020, 1:10 pm IST
SHARE ARTICLE
ਭੁੱਟੋ ਦੇ ਕਤਲ ਦੀ ਸਾਜ਼ਿਸ਼ ਦੀ ਨਿਗਰਾਨੀ ਲਈ ਓਸਾਮਾ ਨੂੰ ਭੇਜਿਆ ਗਿਆ ਸੀ ਅਫਗਾਨਿਸਤਾਨ'
ਭੁੱਟੋ ਦੇ ਕਤਲ ਦੀ ਸਾਜ਼ਿਸ਼ ਦੀ ਨਿਗਰਾਨੀ ਲਈ ਓਸਾਮਾ ਨੂੰ ਭੇਜਿਆ ਗਿਆ ਸੀ ਅਫਗਾਨਿਸਤਾਨ'

ਭੁੱਟੋ ਦੇ ਕਤਲ ਦੀ ਸਾਜ਼ਿਸ਼ ਦੀ ਨਿਗਰਾਨੀ ਲਈ ਓਸਾਮਾ ਨੂੰ ਭੇਜਿਆ ਗਿਆ ਸੀ ਅਫਗਾਨਿਸਤਾਨ'

 

ਇਕ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਅਲ-ਕਾਇਦਾ ਦੇ ਮਾਰੇ ਜਾ ਚੁੱਕੇ ਹਨ ਪ੍ਰਮੁੱਖ ਓਸਾਮਾ ਬਿਨ ਲਾਦੇਨ ਨੂੰ ਅਫਗਾਨਿਸਤਾਨ ਇਸ ਲਈ ਭੇਜਿਆ ਗਿਆ ਸੀ ਤਾਂ ਕਿ ਉਹ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਰਜੀ ਭੁੱਟੋ ਤੇ ਫਿਰ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੇ ਕਤਲ ਦੀ ਸਾਜ਼ਿਸ਼ ‘ਤੇ ਨਜ਼ਰ ਰੱਖ ਸਕੇ। ਪਾਕਿ ਖੂਫੀਆਂ ਏਜੰਸੀ ਇੰਟਰ ਸਰਵਿਸਿਸ ਇੰਟੇਲੀਜੈਨਸ ਦੇ ਵੱਲੋਂ ਇਕੱਠੀ ਕੀਤੀ ਗਈ ਸੂਚਨਾ ਦਾ ਹਵਾਲਾ ਦਿੰਦੇ ਹੋਏ ਕਿਹਾ ਕੀ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਲਈ ਵਿਸਫੋਟਕ ਓਸਾਮਾ ਦੇ ਦੂਤ ਨੇ ਮੁਹੱਈਆ ਕਰਵਾਏ ਸਨ।

 

27 ਦਸੰਬਰ 2007 ਨੂੰ ਰਾਵਲਪਿੰਡੀ ਦੇ ਲਿਆਕਤ ਬਾਗ ‘ਚ ਇਕ ਚੋਣ ਰੈਲੀ ਦੇ ਦੌਰਾਨ ਬੰਦੂਕ ਤੇ ਬਸ ਹਮਲੇ ਦੀ ਚਪੇਟ ‘ਚ ਆ ਕੇ ਭੁੱਟੋ ਮਾਰੀ ਗਈ ਸੀ। ਇਹ ਖੁਲਾਸਾ ਭੁੱਟੋੋ ਦੀ ਠੀਕ 10ਵੀਂ ਬਰਸੀ ‘ਤੇ ਹੋਇਆ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਨੇ ਬੀਤੇ ਦਿਨ ਖੁ਼ਦ ਨੂੰ ਲਸ਼ਕਰੇ ਤੋਇਬਾ ਤੇ ਇਸ ਦੇ ਬਾਨੀ ਹਾਫ਼ਿਜ਼ ਸਈਦ ਦਾ ‘ਸਭ ਤੋਂ ਵੱਡਾ ਸਮਰਥਕ’ ਦੱਸਦਿਆਂ ਕਿਹਾ ਕਿ ਉਹ ਇਸ ਦਹਿਸ਼ਤੀ ਜਥੇਬੰਦੀ ਵੱਲੋਂ ਕਸ਼ਮੀਰ ਵਿੱਚ ਭਾਰਤੀ ਫ਼ੌਜ ਨੂੰ ‘ਨੱਪਣ’ ਲਈ ਨਿਭਾਈ ਜਾ ਰਹੀ ਭੂਮਿਕਾ ਦੀ ਖੁੱਲ੍ਹ ਕੇ ਹਮਾਇਤ ਕਰਦਾ ਹੈ।

ਸਾਬਕਾ ਥਲ ਸੈਨਾ ਮੁਖੀ ਤੇ ਦੁਬਈ ਵਿੱਚ ਸਵੈ-ਜਲਾਵਤਨੀ ਹੰਢਾ ਰਹੇ ਮੁਸ਼ੱਰਫ਼ 74 ਨੇ ਕਿਹਾ ਕਿ ਮੁੰਬਈ ਹਮਲਿਆਂ ਦਾ ਮੁੱਖ ਸਾਜ਼ਿਸ਼ਘਾੜਾ ਸਈਦ ਕਸ਼ਮੀਰ ਵਿੱਚ ਭਾਰਤੀ ਫ਼ੌਜ ਖ਼ਿਲਾਫ਼ ਜਾਰੀ ਸਰਗਰਮੀਆਂ ’ਚ ਸ਼ੁਮਾਰ ਹੈ ਤੇ ਉਹ ਇਸ ਸ਼ਮੂਲੀਅਤ ਦੀ ਹਮਾਇਤ ਕਰਦੇ ਹਨ। ਹਾਲ ਹੀ ਵਿੱਚ 23 ਸਿਆਸੀ ਪਾਰਟੀਆਂ ਦੇ ਮਹਾਂਗੱਠਜੋੜ ਦਾ ਐਲਾਨ ਕਰਨ ਵਾਲੇ ਮੁਸ਼ੱਰਫ਼ ਨੇ ਕਿਹਾ ਕਿ ਉਹ ਹਮੇਸ਼ਾਂ ਜੰਮੂ-ਕਸ਼ਮੀਰ ਵਿੱਚ ਕਾਰਵਾਈ ਦੇ ਮੁਦੱਈ ਰਹੇ ਹਨ ਤੇ ਚਾਹੁੰਦੇ ਹਨ ਕਿ ਕਸ਼ਮੀਰ ’ਚ ਭਾਰਤੀ ਫ਼ੌਜ ਨੂੰ ਦਬਾ ਕੇ ਰੱਖਿਆ ਜਾਵੇ। ਇਥੇ ਏਆਰਵਾਈ ਨਿਊਜ਼ ਨਾਲ ਗੱਲਬਾਤ ਕਰਦਿਆਂ ਮੁਸ਼ੱਰਫ਼ ਨੇ ਕਿਹਾ, ‘ਉਹ (ਐਲਈਟੀ) ਸਭ ਤੋਂ ਵੱਡੀ ਤਾਕਤ ਹਨ।

 

ਭਾਰਤ ਨੇ ਅਮਰੀਕਾ ਨਾਲ ਸਾਂਝ ਪਾਉਂਦਿਆਂ ਇਸ ਨੂੰ ਦਹਿਸ਼ਤੀ ਜਥੇਬੰਦੀ ਐਲਾਨ ਦਿੱਤਾ ਹੈ। ਹਾਂ, ਉਨ੍ਹਾਂ ਦੀ ਕਸ਼ਮੀਰ ’ਚ ਸ਼ਮੂਲੀਅਤ ਹੈ, ਪਰ ਕਸ਼ਮੀਰ ਵਿੱਚ ਇਹ ਸਾਡੇ ਤੇ ਭਾਰਤ ਦਰਮਿਆਨ ਲੜਾਈ ਹੈ।’ ਮੁਸ਼ੱਰਫ਼ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਦਹਿਸ਼ਤੀ ਜਥੇਬੰਦੀ ਅਤੇ ਸਈਦ ਦੀ ਅਗਵਾਈ ਵਾਲੀ ਜਥੇਬੰਦੀ ਜਮਾਤ ਉਦ ਦਾਵਾ ਵੀ ਉਸ ਨੂੰ ਪਸੰਦ ਕਰਦੇ ਹਨ। ਲਸ਼ਕਰੇ ਤੋਇਬਾ ’ਤੇ ਉਨ੍ਹਾਂ ਦੇ ਕਾਰਜਕਾਲ ’ਚ ਹੀ ਪਾਬੰਦੀਆਂ ਆਇਦ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਮੁਸ਼ੱਰਫ਼ ਨੇ ਕਿਹਾ ਕਿ ਉਦੋਂ ਹਾਲਾਤ ਕੁਝ ਹੋਰ ਸਨ।

ਸਾਬਕਾ ਫ਼ੌਜ ਮੁਖੀ ਦੀਆਂ ਉਪਰੋਕਤ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਹਾਫ਼ਿਜ਼ ਸਈਦ ਨੂੰ 3 ਦਿਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਇਸ ਸਾਲ ਜਨਵਰੀ ਤੋਂ ਘਰ ਵਿੱਚ ਨਜ਼ਰਬੰਦੀ ਮਗਰੋਂ ਹਾਫ਼ਿਜ਼ ਸਈਦ ਨੂੰ ਰਿਹਾਅ ਕੀਤਾ ਹੈ।

 

ਹਾਲ ਹੀ ‘ਚ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਨੇ ਸੰਯੁਕਤ ਰਾਸ਼ਟਰ (ਯੂਐਨ) ’ਚ ਇਕ ਪਟੀਸ਼ਨ ਦਾਖ਼ਲ ਕਰਕੇ ਆਪਣਾ ਨਾਂ ਦਹਿਸ਼ਤਗਰਦਾਂ ਦੀ ਸੂਚੀ ਵਿੱਚੋਂ ਬਾਹਰ ਕੱਢਣ ਦੀ ਅਰਜ਼ੋਈ ਕੀਤੀ ਹੈ। ਸਈਦ ਨੇ ਆਪਣੀ ਪਟੀਸ਼ਨ ’ਚ ਕਿਹਾ ਹੈ ਕਿ ਦਹਿਸ਼ਤਗਰਦੀ ਜਾਂ ਇਸ ਨਾਲ ਸਬੰਧਤ ਕਿਸੇ ਵੀ ਸਰਗਰਮੀ ’ਚ ਉਸ ਦੀ ਸ਼ਮੂਲੀਅਤ ਸਬੰਧੀ ਦੋਸ਼, ਪਾਕਿਸਤਾਨ ਦੀ ਕਿਸੇ ਵੀ ਅਦਾਲਤ ਵਿੱਚ ਸਾਬਤ ਨਹੀਂ ਹੋਏ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement