
ਜੇਕਰ ਤੁਸੀਂ ਵੀ ਚਾਕਲੇਟ ਖਾਣ ਦੇ ਸ਼ੌਕੀਨ ਹੋ ਤੁਸੀ ਵੀ ਸਾਵਧਾਨ ਹੋ ਜਾਓ ਜਾਂ ਅਗਲੀ ਵਾਰ ਖਾਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਚੈੱਕ ਜ਼ਰੂਰ ਕਰ ਲਵੋ। ਕਿਉਂਕਿ ਅਮਰੀਕਾ ਵਿਚ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿਸ ਨੂੰ ਸੁਣ ਤੁਸੀਂ ਹੈਰਾਨ ਹੋ ਜਾਓਗੇ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੀ ਰਸ਼ੇਲ ਵਿਲੇ ਨੇ ਚਾਕਲੇਟ ਖਰੀਦੀ ਸੀ, ਜਦੋਂ ਉਨ੍ਹਾਂ ਨੇ ਚਾਕਲੇਟ ਖਾਧੀ ਤਾਂ ਉਨ੍ਹਾਂ ਨੂੰ ਇਸ ਦਾ ਸੁਆਦ ਅਜੀਬ ਲੱਗਾ।
ਜਿਸ ਤੋਂ ਬਾਅਦ ਉਨਾਂ ਚਾਕਲੇਟ ਨੂੰ ਖੋਲ੍ਹ ਕੇ ਠੀਕ ਤਰ੍ਹਾਂ ਨਾਲ ਦੇਖਿਆ ਤਾਂ ਅੰਦਰ ਦਾ ਨਜ਼ਾਰਾ ਹੀ ਕੁਝ ਹੋਰ ਸੀ । ਦਰਅਸਲ ਰਸ਼ੇਲ ਵਿਲੇ ਵੱਲੋਂ ਖਰੀਦੀ ਗਈ ਚਾਕਲੇਟ ਵਿਚੋਂ ਰੇਂਗਦਾ ਹੋਇਆ ਕੀੜਾ ਮਿਲਿਆ। ਜਿਵੇਂ ਹੀ ਵਿਲੇ ਨੇ ਦੂਜੀ ਚਾਕਲੇਟ ਤੋਂ ਗੋਲਡਨ ਕਲਰ ਦੀ ਫੋਇਲ ਉਤਾਰੀ ਉਸ ਅੰਦਰ ਚਾਕਲੇਟ ਦੇ ਹੇਠਾਂ ਅਤੇ ਉੱਤੇ ਕੀੜੇ ਰੈਂਗਦੇ ਦਿਖਾਈ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਹੋਰ ਚਾਕਲੇਟਸ ਵੀ ਖੋਲੀਆ।
ਜ਼ਿਕਰਯੋਗ ਹੈ ਕਿ ਇਸ ਗੱਲ ਦਾ ਪਤਾ ਉਨ੍ਹਾਂ ਨੂੰ ਉਦੋਂ ਲੱਗਾ ਜਦੋਂ ਉਨ੍ਹਾਂ ਨੇ ਬਾਕਸ ਵਿਚ ਰੱਖੀਆਂ ਅੱਧੇ ਤੋਂ ਜ਼ਿਆਦਾ ਚਾਕਲੇਟਸ ਖਾ ਲਈਆਂ । ਵਿਲੇ ਨੇ ਇਸ ਪੂਰੀ ਘਟਨਾ ਨੂੰ ਵੀਡੀਓ ਵਿਚ ਕੈਦ ਕਰ ਲਿਆ । ਉਨ੍ਹਾਂ ਨੇ ਆਪਣੇ ਇਸ ਅਨੁਭਵ ਨੂੰ ਫੇਸਬੁੱਕ ਉੱਤੇ ਪੋਸਟ ਕੀਤਾ । ਫੇਸਬੁੱਕ ਉੱਤੇ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ । ਇਸ ਨੂੰ ਹੁਣ ਤੱਕ 7 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਹਾਲਾਂਕਿ ਕਪੰਨੀ ਨੇ ਬਾਅਦ ਵਿਚ ਵਿਲੇ ਨਾਲ ਗੱਲ ਵੀ ਕਰ ਲਈ ਹੈ।