
ਇਸਲਾਮਾਬਾਦ: ਹਿਮਾਲਿਆਈ ਖੇਤਰ 'ਚ ਇਕ ਫ਼ਰਾਂਸੀਸੀ ਮਹਿਲਾ ਪਹਾੜਾਂ ਦੀ ਯਾਤਰੂ ਜ਼ਿੰਦਾ ਮਿਲੀ ਹੈ। ਹਾਲਾਂਕਿ ਹਾਲੇ ਉਹ ਤੁਰਨ-ਫਿਰਨ 'ਚ ਸਮਰੱਥ ਨਹੀਂ ਹੈ। ਦੂਜੇ ਪਾਸੇ ਪੋਲੈਂਡ ਦੇ ਇਕ ਹੋਰ ਪਹਾੜ ਯਾਤਰੂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਾਕਿਸਤਾਨ ਦੇ ਸਭ ਤੋਂ ਖ਼ਤਰਨਾਕ ਪਹਾੜ 'ਨਾਂਗਾ ਪਰਬਤ' 'ਤੇ ਫਸੀ ਫਰਾਂਸ ਦੀ ਪਹਾੜ ਯਾਤਰੂ ਨੂੰ ਰਾਹਤ ਅਤੇ ਬਚਾਅ ਦਲ ਨੇ ਸੁਰੱਖਿਅਤ ਬਚਾਇਆ ਹੈ।
ਸਮਾਚਾਰ ਏਜੰਸੀ ਮੁਤਾਬਕ ਫ਼ਰਾਂਸ ਦੀ ਪਹਾੜ ਯਾਤਰੂ ਐਲੀਜ਼ਾਬੇਥ ਰਿਵੋਲ ਪੋਲੈਂਡ ਅਪਣੇ ਸਹਿਯੋਗੀ ਤੋਮਾਸਜ਼ ਮੈਕੀਵਿਕਜ਼ ਨਾਲ ਇਸ ਪਹਾੜ ਦੀ ਚੜ੍ਹਾਈ ਕਰ ਰਹੀ ਸੀ ਅਤੇ ਸ਼ੁਕਰਵਾਰ ਨੂੰ 7400 ਮੀਟਰ ਦੀ ਉੱਚਾਈ 'ਤੇ ਜਾ ਕੇ ਦੋਵੇਂ ਉਥੇ ਫਸ ਗਏ ਸਨ। ਉਨ੍ਹਾਂ ਨੇ ਤੁਰਤ ਕੰਟਰੋਲ ਰੂਮ ਨੂੰ ਇਸ ਬਾਰੇ ਸੂਚਨਾ ਦਿਤੀ ਅਤੇ ਪੋਲੈਂਡ ਦੀ ਹੀ ਇਕ ਪਰਬਤ ਯਾਤਰੂ ਟੀਮ, ਜੋ ਉਸ ਪਹਾੜੀ ਸ਼ਿਖਰ ਦੇ ਨੇੜੇ ਸੀ, ਤੁਰਤ ਮਦਦ ਲਈ ਪਹੁੰਚ ਗਈ। ਪੂਰੀ ਰਾਤ ਲੱਭਣ ਮਗਰੋਂ ਪੋਲੈਂਡ ਉਨ੍ਹਾਂ ਨੂੰ ਜ਼ਿੰਦਾ ਮਿਲ ਗਈ। ਉਨ੍ਹਾਂ ਨਾਲ ਦੋ ਹੋਰ ਪਹਾੜ ਯਾਤਰੂ ਸਨ। ਰਾਹਤ ਅਤੇ ਬਚਾਅ ਦਲ ਮੁਤਾਬਕ ਤੋਮਾਸਜ਼ ਨੂੰ ਬਚਾ ਪਾਉਣਾ ਸੰਭਵ ਨਹੀਂ ਹੈ।
ਪਾਕਿਸਤਾਨ ਦੇ ਉੱਤਰੀ ਖੇਤਰ ਵਿਚ ਸਥਿਤ ਇਸ ਪਹਾੜ ਨੂੰ 'ਕਾਤਲ ਪਹਾੜ' ਵੀ ਕਿਹਾ ਜਾਂਦਾ ਹੈ। ਇਸ 'ਤੇ ਸਾਲ 1953 ਵਿਚ ਪਹਿਲੀ ਵਾਰੀ ਕਿਸੇ ਨੇ ਸਿਖਰ 'ਤੇ ਜਾ ਕੇ ਝੰਡਾ ਫਹਿਰਾਇਆ ਸੀ। ਬੀਤੇ ਹਫ਼ਤੇ ਇਸ ਪਹਾੜ 'ਤੇ ਸਪੇਨ ਅਤੇ ਅਰਜਨਟੀਨਾ ਦੇ ਇਕ ਪਹਾੜ ਯਾਤਰੂ ਦੀ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ ਸੀ।