ਗ੍ਰੈਮੀ ਐਵਾਰਡਜ਼ ਸਮਾਰੋਹ ਦੌਰਾਨ ਹਿਲੇਰੀ ਨੇ ਟਰੰਪ 'ਤੇ ਵਿੰਨ੍ਹਿਆ ਨਿਸ਼ਾਨਾ
Published : Jan 30, 2018, 3:15 pm IST
Updated : Jan 30, 2018, 9:45 am IST
SHARE ARTICLE

ਨਿਊਯਾਰਕ: ਹਿਲੇਰੀ ਕਲਿੰਟਨ ਨੇ ਨਿਊਯਾਰਕ 'ਚ ਆਯੋਜਿਤ 60ਵੇਂ ਗ੍ਰੈਮੀ ਐਵਾਰਡਜ਼ ਸਮਾਰੋਹ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਨਿਸ਼ਾਨਾ ਵਿੰਨ੍ਹਿਆ। ਖਬਰ ਮੁਤਾਬਕ ਰਾਸ਼ਟਰਪਤੀ ਅਹੁਦੇ ਦੀ ਸਾਬਕਾ ਉਮੀਦਵਾਰ ਰਹਿ ਚੁੱਕੀ ਹਿਲੇਰੀ ਨੇ ਇਕ ਕਾਮੇਡੀ ਪੇਸ਼ਕਸ਼ ਰਾਹੀਂ ਚੇਰ, ਸਨੂਪ ਡੌਗ, ਕਾਰਡੀ ਬੀ, ਜਾਨ ਲੀਜੈਂਡ ਅਤੇ ਡੀ. ਜੇ. ਖਾਲਿਦ ਨਾਲ ਮਾਈਕਲ ਵੋਲਫ ਦੀ ਕਿਤਾਬ 'ਫਾਇਰ ਐਂਡ ਫਿਊਰੀ : ਇਨਸਾਈਡ ਦਿ ਟਰੰਪ ਵ੍ਹਾਈਟ ਹਾਊਸ' (ਅਰਬਪਤੀ ਟਰੰਪ ਦੇ ਵ੍ਹਾਈਟ ਹਾਊਸ ਵਿਚ ਪਹਿਲੇ ਸਾਲ 'ਤੇ ਲਿਖੀ ਕਿਤਾਬ) 'ਚੋਂ ਕੁਝ ਅੰਸ਼ ਪੜ੍ਹੇ।



ਇਸ ਕਾਮੇਡੀ ਪੇਸ਼ਕਸ਼ ਦੇ ਤਹਿਤ ਵੀਡੀਓ ਵਿਚ ਉਸ ਨੇ ਚਿਹਰਾ ਕਿਤਾਬ ਨਾਲ ਢਕਿਆ ਹੋਇਆ ਸੀ ਪਰ ਜਦੋਂ ਉਸ ਨੇ ਆਪਣੇ ਚਿਹਰੇ ਤੋਂ ਕਿਤਾਬ ਹਟਾਈ ਤਾਂ ਦਰਸ਼ਕ ਖੁਸ਼ੀ ਨਾਲ ਝੂਮ ਉੱਠੇ। ਹਿਲੇਰੀ ਨੇ ਟਰੰਪ ਦੇ ਫਾਸਟ ਫੂਡ ਪ੍ਰਤੀ ਲਗਾਅ 'ਤੇ ਵਿਅੰਗ ਕਰਦੇ ਹੋਏ ਕਿਤਾਬ ਤੋਂ ਪੜ੍ਹਿਆ ਕਿ ਉਸ ਨੂੰ ਲੰਮੇ ਸਮੇਂ ਤੋਂ ਜ਼ਹਿਰ ਦਿੱਤੇ ਜਾਣ ਦਾ ਡਰ ਰਿਹਾ। 


ਇਸ ਲਈ ਉਹ ਮੈਕਡੋਨਾਲਡਸ ਵਿਚ ਖਾਣਾ ਪਸੰਦ ਕਰਦੇ ਹਨ ਕਿਉਂਕਿ ਕੋਈ ਨਹੀਂ ਜਾਣਦਾ ਕਿ ਉਹ ਆ ਰਹੇ ਹਨ ਅਤੇ ਭੋਜਨ ਪਹਿਲਾਂ ਤੋਂ ਹੀ ਸੁਰੱਖਿਅਤ ਤਰੀਕੇ ਨਾਲ ਬਣ ਕੇ ਤਿਆਰ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement