ਇਟਲੀ ਦੇ ਹੀਰਾ ਗਰੁੱਪ ਵੱਲੋਂ ਪੰਜਾਬ 'ਚ ਐਫਲੂਐਂਟ ਟ੍ਰੀਟਮੈਂਟ ਪਲਾਂਟ ਸਥਾਪਿਤ ਕਰਨ ਦੀ ਪੇਸ਼ਕਸ਼
Published : Sep 13, 2017, 5:55 pm IST
Updated : Sep 13, 2017, 12:25 pm IST
SHARE ARTICLE

ਲੰਡਨ, 13 ਸਤੰਬਰ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਤੋਂ ਉਤਸ਼ਾਹਿਤ ਹੋ ਕੇ ਇਟਲੀ ਦੇ ਬਹੁ-ਉਪਯੋਗੀ ਹੀਰਾ ਗਰੁੱਪ ਨੇ ਬੀ.ਓ.ਟੀ. ਆਧਾਰ ’ਤੇ ਪੰਜਾਬ ਵਿੱਚ ਸਨਅਤੀ ਰਹਿੰਦ-ਖੂੰਹਦ ਕਨਵਰਜ਼ਨ ਪ੍ਰੋਜੈਕਟ ਸਥਾਪਿਤ ਕਰਨ ਵਿੱਚ ਭਾਰੀ ਦਿਲਚਸਪੀ ਦਿਖਾਈ ਹੈ।

ਇਹ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੰਪਨੀ ਦੇ ਇਕ ਉੱਚ ਪੱਧਰੀ ਵਫਦ ਨੇ ਦਿੱਤੀ ਜੋ ਮੰਗਲਵਾਰ ਸ਼ਾਮ ਨੂੰ ਉਨਾਂ ਨੂੰ ਮਿਲਿਆ। ਮੁੱਖ ਮੰਤਰੀ ਅੱਗੇ ਆਪਣੀ ਪੇਸ਼ਕਾਰੀ ਦੌਰਾਨ ਵਫਦ ਨੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸਨਅਤੀ ਰਹਿੰਦ-ਖੂੰਹਦ ਤੋਂ ਬਿਜਲੀ ਪੈਦਾ ਕਰਨ ਦਾ ਸੁਝਾਅ ਪੇਸ਼ ਕੀਤਾ ਜੋ ਕਿ ਸੂਬੇ ਵਿੱਚ ਪ੍ਰਦੂਸ਼ਨ ਨਾਲ ਨਿਪਟਣ ਲਈ ਮਦਦਗਾਰ ਹੋਵੇਗਾ।


ਮੁੱਖ ਮੰਤਰੀ ਵੱਲੋਂ ਦਿੱਤੇ ਗਏ ਸੁਝਾਅ ਮੁਤਾਬਿਕ ਵਫਦ ਨੇ ਠੋਸ ਪ੍ਰੋਜੈਕਟ ਦੇ ਵਾਸਤੇ ਸੂਬੇ ਵਿੱਚ ਇਕ ਅਧਿਅਨ ਕਰਵਾਉਣ ’ਤੇ ਵੀ ਸਹਿਮਤੀ ਪ੍ਰਗਟਾਈ। ਵਫਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨਾਂ ਦਾ ਗਰੁੱਪ ਛੇਤੀ ਹੀ ਲੁਧਿਆਣਾ ਅਤੇ ਜਲੰਧਰ ਵਿਖੇ ਇਕ ਤਕਨੀਕੀ ਟੀਮ ਭੇਜੇਗਾ ਜੋ ਕਿ ਵੱਡੀ ਗਿਣਤੀ ਸਥਾਨਿਕ ਸਨਅਤਾਂ ਵੱਲੋਂ ਪੈਦਾ ਕੀਤੇ ਜਾਂਦੇ ਤਰਲ ਰਹਿੰਦ-ਖੂੰਹਦ ਦੀ ਕਿਸਮ ਦਾ ਵਿਸ਼ਲੇਸ਼ਣ ਕਰੇਗਾ ਅਤੇ ਉਸ ਤੋਂ ਬਾਅਦ ਇਕ ਵਿਸਤ੍ਰਿਤ ਪ੍ਰਸਤਾਵ ਤਿਆਰ ਕਰੇਗਾ।

ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗਰੁੱਪ ਦੇ ਡੀ.ਐਸ.ਐਸ.ਆਈ. ਗਲੋਬਲ ਲਿਮਟਿਡ ਦੇ ਉਪ ਚੇਅਰਮੈਨ ਅਦਿੱਤਯਾ ਖੰਨਾ ਦੀ ਅਗਵਾਈ ਵਿੱਚ ਵਫਦ ਨੇ ਕਿਹਾ ਕਿ ਪ੍ਰਸਤਾਵਿਤ ਟ੍ਰੀਟਮੈਂਟ ਪਲਾਂਟ ਅਤਿ-ਆਧੁਨਿਕ ਸੁਵਿਧਾਵਾਂ ਵਾਲਾ ਹੋਵੇਗਾ।   


ਪ੍ਰਸਤਾਵ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਨੇ ਹੀਰਾ ਗਰੁੱਪ ਨੂੰ ਇਸ ਉੱਦਮ ਵਾਸਤੇ ਸਰਕਾਰ ਵੱਲੋਂ ਪੂਰੀ ਮਦਦ ਦੇਣ ਦਾ ਭਰੋਸਾ ਦਵਾਇਆ। ਉਨਾਂ ਵਫਦ ਨੂੰ ਦੱਸਿਆ ਕਿ ਉਨਾਂ ਦੀ ਸਰਕਾਰ ਵੱਲੋਂ ਸੂਬੇ ਵਿੱਚ ਬਿਜ਼ਨਸ ਨੂੰ ਸੁਖਾਲਾ ਬਣਾਉਣ ਲਈ ਅਨੇਕਾਂ ਕਦਮ ਚੁੱਕੇ ਗਏ ਹਨ।

ਮੁੱਖ ਮੰਤਰੀ ਨੇ ਇਟਲੀ ਅਤੇ ਯੂਰਪ ਵਿੱਚ ਵਾਤਾਵਰਨ ਸੇਵਾਵਾਂ, ਊਰਜਾ ਸਰੋਤਾਂ ਅਤੇ ਵਾਟਰ ਸਾਇਕਿਗ ਵਿੱਚ ਕੰਪਨੀ ਵੱਲੋਂ ਪ੍ਰਬੰਧਨ ਦੇ ਖੇਤਰ ’ਚ ਕੀਤੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ। ਉਨਾਂ ਨੇ ਦੁਵੱਲੇ ਹਿੱਤਾਂ ਵਾਲੇ ਹੋਰਨਾਂ ਖੇਤਰਾਂ ਵਿੱਚ ਵੀ ਇਸ ਗਰੁੱਪ ਨਾਲ ਭਾਈਵਾਲੀ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਦਾ ਸੁਝਾਅ ਦਿੱਤਾ।

SHARE ARTICLE
Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement