ਜਗਤਾਰ ਜੱਗੀ ਮਾਮਲੇ ਦੀ 'ਅੱਗ' ਪਹੁੰਚੀ ਆਸਟਰੇਲੀਆ, ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰੇ 'ਚ ਨਹੀਂ ਹੋਣ ਦਿੱਤਾ ਦਾਖਲ
Published : Nov 22, 2017, 7:49 am IST
Updated : Nov 22, 2017, 2:19 am IST
SHARE ARTICLE

ਆਸਟਰੇਲੀਆ ਦੇ ਮੈਲਬੋਰਨ 'ਚ ਇਕ ਸਿੱਖ ਭਾਈਚਾਰੇ ਵਲੋਂ ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰੇ 'ਚ ਦਾਖਲ ਕਰਨ ਤੋਂ ਰੋਕਿਆ ਗਿਆ। ਹਾਲਾਂਕਿ ਹਾਈ ਕਮਿਸ਼ਨਰ ਨੇ ਉਨ੍ਹਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। 


ਜਾਣਕਾਰੀ ਮੁਤਾਬਕ ਏ.ਸੀ. ਗੋਂਡਾਨੇ ਜਿਵੇਂ ਹੀ ਮੈਲਬੋਰਨ ਦੇ ਗੁਰਦੁਆਰੇ 'ਚ ਦਾਖਲ ਹੋਣ ਲੱਗੇ ਤਾਂ ਬਹੁਤ ਗਿਣਤੀ 'ਚ ਸਿੱਖ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਦਾ ਵਿਰੋਧ ਕਰਨ ਲੱਗੇ। ਇਨ੍ਹਾਂ ਲੋਕਾਂ ਨੇ ਹਾਈ ਕਮਿਸ਼ਨਰ ਨੂੰ ਰੋਕਦੇ ਹੋਏ ਕਿਹਾ ਕਿ ਜੇਕਰ ਤੁਸੀਂ ਇਕ ਆਮ ਇਨਸਾਨ ਹੁੰਦੇ ਤਾਂ ਅਸੀਂ ਤੁਹਾਨੂੰ ਜਾਣ ਦਿੰਦੇ ਪਰ ਜਿਵੇਂ ਕਿ ਤੁਸੀਂ ਭਾਰਤੀ ਕੌਂਸਲੇਟ ਦੇ ਮੈਂਬਰ ਹੋ ਤਾਂ ਅਸੀਂ ਤੁਹਾਨੂੰ ਕਿਸੇ ਵੀ ਹਾਲ 'ਚ ਅੰਦਰ ਨਹੀਂ ਜਾਣ ਦੇਵਾਂਗੇ।


ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਪਿਛਲੇ 7 ਮਹੀਨਿਆਂ 'ਚ ਸਾਡੇ 47 ਸਿੱਖ ਭਰਾ ਗ੍ਰਿਫਤਾਰ ਕੀਤੇ ਗਏ ਹਨ ਉਹ ਵੀ ਬਿਨ੍ਹਾਂ ਕਿਸੇ ਕਾਰਨ। ਉਨ੍ਹਾਂ 'ਚੋਂ ਇਕ ਜਗਤਾਰ ਸਿੰਘ ਜੱਗੀ ਜਿਸ ਦਾ ਜੰਮਪਲ ਬ੍ਰਿਟਿਸ਼ ਦਾ ਹੈ। ਉਹ ਭਾਰਤ 'ਚ ਵਿਆਹ ਵਾਸਤੇ ਗਿਆ ਤਾਂ ਉਸ ਨੂੰ ਵਿਆਹ ਦੇ ਕੁਝ ਦਿਨਾਂ ਬਾਅਦ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ 7 ਦਿਨ ਤਕ ਇਹ ਨਹੀਂ ਦੱਸਿਆ ਕਿ ਉਸ 'ਤੇ ਕਿਹੜਾ ਕੇਸ ਲਗਾਇਆ ਹੈ। ਇਸ ਤੋਂ ਬਾਅਦ ਉਸ ਨੂੰ 5 ਦਿਨਾਂ ਰਿਮਾਂਡ 'ਤੇ ਭੇਜਿਆ ਗਿਆ ਅਤੇ ਉਸ ਨੂੰ ਬ੍ਰਿਟਿਸ਼ ਕੌਂਸਲੇਟ ਨਾਲ ਨਹੀਂ ਮਿਲਣ ਦਿੱਤਾ ਗਿਆ। ਕੱਲ ਉਸਦੀ ਪੇਸ਼ੀ ਸੀ ਜਿਸ 'ਚ ਉਸ ਦਾ ਜੂਡੀਸ਼ੀਅਲ ਰਿਮਾਂਡ ਕਨਵਰਟ ਕੀਤਾ। ਬ੍ਰਿਟਿਸ਼ ਕੌਂਸਲੇਟ ਨੇ ਉਸ ਨੂੰ ਆਪਣਾ ਕਾਰਡ ਦਿੱਤਾ ਅਤੇ ਕਿਹਾ ਜੇ ਕੋਈ ਲੋੜ ਹੋਵੇ ਤਾਂ ਕਾਲ ਕਰੀਓ। ਪੁਲਸ ਨੇ ਉਸ ਕਾਰਡ ਨੂੰ ਕੱਢ ਕੇ ਬਾਹਰ ਸੁੱਟ ਦਿੱਤਾ।

ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਭਾਰਤ 'ਚ ਹਿੰਦੂ ਸਰਕਾਰ ਹੈ ਅਤੇ ਉਨ੍ਹਾਂ ਦੇ ਲੋਕਾਂ ਨੇ ਸਾਡੀਆਂ ਔਰਤਾਂ ਨਾਲ ਬਲਤਕਾਰ ਕੀਤੇ, ਉਨ੍ਹਾਂ ਨੂੰ ਜਿਊਂਦੇ ਸਾੜਿਆ ਅਤੇ ਸਾਨੂੰ ਮਜ਼ਬੂਰ ਕੀਤਾ ਕਿ ਅਸੀਂ ਦੇਸ਼ ਛੱਡ ਕੇ ਚੱਲੇ ਜਾਈਏ। ਇਨ੍ਹਾਂ ਲੋਕਾਂ ਨੇ ਦੋਸ਼ ਲਗਾਇਆ ਕਿ 1984 ਦੇ ਦੰਗਿਆਂ ਤੋਂ ਬਾਅਦ ਸਰਕਾਰ ਨੇ ਸਾਡੇ ਨਾਲ ਸਹੀ ਨਿਆਂ ਨਹੀਂ ਕੀਤਾ। ਇਨ੍ਹਾਂ ਲੋਕਾਂ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਚਿਤਾਵਨੀ ਭਰੇ ਸ਼ਬਦਾਂ ਨਾਲ ਕਿਹਾ ਕਿ ਅਸੀਂ ਮੈਲਬੋਰਨ 'ਚ ਰਹਿ ਰਹੇ ਸਿੱਖ ਭਾਈਚਾਰੇ ਦੇ ਵਿਚਾਲੇ ਭਾਰਤ ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਚਾਹੁੰਦੇ ਹਾਂ।
ਬੀਤੇ ਦਿਨ ਸਿੱਖ ਭਾਈਚਾਰੇ ਨੇ ਸਿੱਖਾਂ ਦੀ ਰਿਹਾਈ ਲਈ ਭਾਰਤੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਉਨ੍ਹਾਂ ਨੇ ਇਸ ਮੌਕੇ ਵੀ ਜਗਤਾਰ ਸਿੰਘ ਜੱਗੀ ਦੇ ਮਾਮਲੇ ਨੂੰ ਚੁੱਕਿਆ।

SHARE ARTICLE
Advertisement

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM

Bal Mukand Sharma Emotional On jaswinder bhalla Death 'ਜਿਗਰੀ ਯਾਰ ਨਾਲ ਬਿਤਾਏ ਪਲ ਯਾਦ ਕਰ ਭਰ ਆਈਆਂ ਅੱਖਾਂ'

22 Aug 2025 3:15 PM

'ਭੱਲਾ ਸਾਬ੍ਹ ਦੀਆਂ ਯਾਦਾਂ ਸਾਨੂੰ ਹਸਾਉਂਦੀਆਂ ਰਹਿਣਗੀਆਂ' Jaswinder bhalla ਦੇ ਕਰੀਬੀ ਪਹੁੰਚੇ ਦੁੱਖ ਵੰਡਾਉਣ | RIP

22 Aug 2025 3:14 PM
Advertisement