
ਕੈਨੇਡਾ ਦੇ ਬੀਸੀ ਦੀ ਫਰੇਜ਼ਰ ਵੈਲੀ ਸਥਿਤ ਹੈਰੀਸਨ ਹੋਟ ਸਪਰਿੰਗ ਝੀਲ ਵਿਚ ਡੁੱਬਣ ਕਾਰਨ ਮਾਮੇ ਭਾਣਜੇ ਦੀ ਮੌਤ ਹੋ ਗਈ। ਦੋਵੇ ਪੰਜਾਬੀ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰਡ ਰੁਪਾਣਾ ਅਤੇ ਧੂਲਕੋਟ ਨਾਲ ਸਬੰਧਿਤ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੁਪਾਣਾ ਵਾਸੀ ਹਰਕੀਰਤ ਸਿੰਘ (24) ਕੁਝ ਸਾਲ ਪਹਿਲਾ ਵਿਦਿਆਰਥੀ ਵੀਜੇ ਤੇ ਕੈਨੇਡਾ ਗਿਆ ਸੀ ਅਤੇ ਆਪਣੇ ਤਾਏ ਦੀ ਬੇਟੀ ਦੇ ਪਰਿਵਾਰ ਕੋਲ ਸਰੀ ਵਿਖੇ ਰਹਿ ਰਿਹਾ ਸੀ।
ਮਈ 2017 ਵਿਚ ਹੀ ਹਰਕੀਰਤ ਦੀ ਭੈਣ ਅਤੇ ਉਸਦੀ ਮਾਤਾ ਵੀ ਕੈਨੇਡਾ ਚਲੇ ਗਏ। ਬੀਤੇ ਦਿਨ ਉਹ ਆਪਣੀ ਮਾਤਾ, ਭੈਣ, ਭਾਣਜੇ ਅਤੇ ਇੱਕ ਹੋਰ ਰਿਸ਼ਤੇਦਾਰ ਰਣਜੋਧ ਸਿੰਘ ਨਾਲ ਬੀਸੀ ਦੀ ਫਰੇਜ਼ਰ ਵੈਲੀ ਸਥਿਤ ਹੈਰੀਸਨ ਹੋਟ ਸਪਰਿੰਗ ਝੀਲ ਨੇੜੇ ਸੈਰ ਸਪਾਟਾ ਕਰਨ ਨਿਕਲੇ।
ਇਸ ਦੌਰਾਨ ਝੀਲ ਵਿਚ ਨਹਾਉਂਦਿਆ ਹਰਕੀਰਤ ਸਿੰਘ ਅਤੇ ਗੁਰਵਿੰਦਰ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦਕਿ ਰਣਜੋਧ ਸਿੰਘ ਨੂੰ ਨੇੜੇ ਹੀ ਤੈਰ ਰਹੀ ਇੱਕ ਔਰਤ ਨੇ ਬਚਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੋ ਨਹਾਉਂਦੇ ਸਮੇਂ ਝੀਲ ਵਿਚ ਡੂੰਘੇ ਪਾਸੇ ਵੱਲ ਚਲੇ ਗਏ ਸਨ, ਜਿਸ ਦੌਰਾਨ ਇਹ ਘਟਨਾ ਵਾਪਰੀ। ਦਸਦੀਏ ਕਿ ਹਰਕੀਰਤ ਦੇ ਪਿਤਾ ਦੀ ਉਦੋ ਮੌਤ ਹੋ ਗਈ ਸੀ, ਜਦ ਉਹ ਕਰੀਬ 3 ਸਾਲ ਦਾ ਸੀ।
ਹਰਕੀਰਤ ਦਾ ਚਾਚਾ ਸਿਵਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਰਾਹੀ ਇਹ ਸੂਚਨਾ ਮਿਲੀ ਸੀ । 16 ਸਤੰਬਰ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸਦੇ ਨਾਲ ਹੀ ਸਿਵਰਾਜ ਸਿੰਘ ਨੇ ਦੱਸਿਆ ਕਿ ਹਰਕੀਰਤ ਅਤੇ ਗੁਰਵਿੰਦਰ ਦੋਵੇ ਹੀ ਮਾਪਿਆਂ ਦੇ ਇਕਲੋਤੇ ਪੁੱਤਰ ਸਨ।